News

ਮਾਨਵੀ ਵਿਵਹਾਰ ਦਿਖਾਉਂਦੇ ਹੋਏ ਡੀਸੀ ਫ਼ਿਰੋਜ਼ਪੁਰ ਨੇ ਮਖੂ ਦੇ ਪਿੰਡ ਚਾਂਬ ਪਹੁੰਚ ਕੇ ਬਜ਼ੁਰਗ ਮਾਤਾ ਪਿਤਾ ਨੂੰ ਦਵਾਇਆ ਘਰ ਵਿਚ ਰਹਿਣ ਦਾ ਹੱਕ, ਘਰ ਵਿਚ ਕਰਵਾਇਆ ਦਾਖਲਾ

ਮਾਂ ਮੈਂ ਹੀ ਅੱਜ ਤੋਂ ਤੇਰਾ ਪੁੱਤਰ ਹਾਂ, ਕੋਈ ਦਿੱਕਤ ਹੋਵੇ ਤਾਂ ਸਿੱਧਾਂ ਮੈਨੂੰ ਦੱਸਣਾ -ਡਿਪਟੀ ਕਮਿਸ਼ਨਰ ਚੰਦਰ ਗੈਂਦ

ਮਾਂ ਮੈਂ ਹੀ ਅੱਜ ਤੋਂ ਤੇਰਾ ਪੁੱਤਰ ਹਾਂ, ਕੋਈ ਦਿੱਕਤ ਹੋਵੇ ਤਾਂ ਸਿੱਧਾਂ ਮੈਨੂੰ ਦੱਸਣਾ
ਮਾਨਵੀ ਵਿਵਹਾਰ ਦਿਖਾਉਂਦੇ ਹੋਏ ਡੀਸੀ ਫ਼ਿਰੋਜ਼ਪੁਰ ਨੇ ਮਖੂ ਦੇ ਪਿੰਡ ਚਾਂਬ ਪਹੁੰਚ ਕੇ ਬਜ਼ੁਰਗ ਮਾਤਾ ਪਿਤਾ ਨੂੰ ਦਵਾਇਆ ਘਰ ਵਿਚ ਰਹਿਣ ਦਾ ਹੱਕ, ਘਰ ਵਿਚ ਕਰਵਾਇਆ ਦਾਖਲਾ
ਨੂੰਹ ਦੇ ਨਾਲ ਵਿਵਾਦ ਦੇ ਚੱਲਦਿਆਂ ਘਰ ਤੋਂ ਬਾਹਰ ਰਹਿ ਰਹੇ ਸੀ ਦੋਵੇਂ ਬਜ਼ੁਰਗ, ਪੁਲਿਸ ਨੂੰ ਘਰ ਰਹਿਣ ਤੇ ਆ ਰਹੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਮਦਦ ਕਰਨ ਦੇ ਦਿੱਤੇ ਨਿਰਦੇਸ਼
ਸੀਨੀਅਰ ਸੀਟੀਜਨ ਮੇਟਿਨੇਂਸ ਐਕਟ ਤਹਿਤ ਦੋਵਾਂ ਬਜ਼ੁਰਗਾਂ ਨੇ ਡਿਪਟੀ ਕਮਿਸ਼ਨਰ ਕੋਲ ਲਗਾਈ ਸੀ ਮਦਦ ਦੀ ਗੁਹਾਰ

ਫ਼ਿਰੋਜ਼ਪੁਰ 18 ਦਸੰਬਰ 2019 ( ) ਆਪਣਾ ਘਰ ਹੋਣ ਦੇ ਬਾਵਜੂਦ ਬਾਹਰ ਰਹਿ ਰਹੇ ਪਿੰਡ ਚਾਂਬ ਦੇ ਇੱਕ ਬਜ਼ੁਰਗ ਮਾਤਾ ਪਿਤਾ ਦੀ ਮਦਦ ਕਰਨ ਲਈ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਖ਼ੁਦ ਉਨ੍ਹਾਂ ਦੇ ਘਰ ਪਹੁੰਚੇ। ਇੱਥੇ ਨਾ ਸਿਰਫ਼ ਉਨ੍ਹਾਂ ਨੇ ਦੋਵਾਂ ਬਜ਼ੁਰਗਾਂ ਦੀ ਘਰ ਵਾਪਸੀ ਕਰਵਾਈ ਬਲਕਿ ਮੌਕੇ ਤੇ ਮੌਜੂਦ ਡੀਐਸਪੀ ਰਾਜਵਿੰਦਰ ਸਿੰਘ, ਐਸਐਚਓ ਬਚਨ ਸਿੰਘ ਨੂੰ ਨਿਰਦੇਸ਼ ਦਿੰਦੇ ਹੋਏ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਨੂੰ ਕੋਈ ਘਰ ਤੋਂ ਬਾਹਰ ਨਾ ਕੱਢੇ। ਇਸ ਦੌਰਾਨ ਭਾਵੁਕ ਹੋਈ ਬਜ਼ੁਰਗ ਮਹਿੰਦਰ ਕੌਰ ਨੂੰ ਡਿਪਟੀ ਕਮਿਸ਼ਨਰ ਨੇ ਗਲ ਨਾਲ ਲਗਾਇਆ ਅਤੇ ਕਿਹਾ ਕਿ ਮਾਤਾ ਕੀ ਹੋਇਆ ਜੇ ਤੇਰਾ ਪੁੱਤ ਨਹੀਂ ਰਿਹਾ ਤਾਂ ਅੱਜ ਤੋਂ ਮੈਂ ਹੀ ਤੇਰਾ ਪੁੱਤਰ ਹਾਂ, ਜੇਕਰ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਸਿੱਧਾ ਮੈਨੂੰ ਦੱਸੋ। ਡਿਪਟੀ ਕਮਿਸ਼ਨਰ ਨੇ ਬਜ਼ੁਰਗ ਮਾਤਾ ਪਿਤਾ ਦੇ ਸਬੰਧਿਤ ਕਮਰਿਆਂ ਨੂੰ ਤਾਲਾ ਲਗਵਾ ਕੇ ਚਾਬੀਆਂ ਉਨ੍ਹਾਂ ਨੂੰ ਸੌਂਪ ਦਿੱਤੀਆਂ।
ਦੋਵਾਂ ਬਜ਼ੁਰਗਾਂ ਸਲਵਿੰਦਰ ਸਿੰਘ ਅਤੇ ਮਹਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਦੇ ਕੋਲ ਸੀਨੀਅਰ ਸੀਟੀਜਨ ਮੇਟਿਨੇਂਸ ਐਕਟ ਤਹਿਤ ਮਦਦ ਦੀ ਗੁਹਾਰ ਲਗਾਈ ਸੀ। ਬਜ਼ੁਰਗ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਨੂੰਹ ਨਾਲ ਘਰੇਲੂ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿਚ ਰਹਿਣ ਨਹੀਂ ਦਿੱਤਾ ਜਾ ਰਿਹਾ ਅਤੇ ਨਾਂ ਹੀ ਜ਼ਮੀਨ ਦੇ ਖੇਤੀ ਕਰਨ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਦੀ ਅਦਾਲਤ ਨੇ ਬਜ਼ੁਰਗ ਮਾਤਾ ਪਿਤਾ ਨੂੰ ਦੇ ਹੱਕ ਵਿਚ ਫ਼ੈਸਲਾ ਸੁਣਾਉਂਦੇ ਹੋਏ ਜ਼ਮੀਨ ਅਤੇ ਘਰ ਦਾ ਕਬਜ਼ਾ ਉਨ੍ਹਾਂ ਨੂੰ ਦਿਵਾਉਣ ਦਾ ਆਦੇਸ਼ ਸੁਣਾਇਆ, ਜਿਸ ਨੂੰ ਨੂੰਹ ਨੇ ਹਾਈ ਕੋਰਟ ਵਿਚ ਚੁਨੌਤੀ ਦਿੱਤੀ। ਹਾਈਕੋਰਟ ਨੇ ਅਸਥਾਈ ਤੌਰ ਤੇ ਰਾਹਤ ਦਿੰਦੇ ਹੋਏ ਦੋ ਕਮਰੇ ਦੇਣ ਦਾ ਆਦੇਸ਼ ਦਿੱਤਾ, ਜਿਸ ਨੂੰ ਤੁਰੰਤ ਲਾਗੂ ਕਰਵਾ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਮਹਿੰਦਰ ਕੌਰ ਦੋਬਾਰਾ ਉਨ੍ਹਾਂ ਦੇ ਸਾਹਮਣੇ ਪੇਸ਼ ਹੋਈ ਅਤੇ ਦੱਸਿਆ ਕਿ ਆਪਣਾ ਘਰ ਹੋਣ ਦੇ ਬਾਵਜੂਦ ਉਹ ਰਿਸ਼ਤੇਦਾਰਾਂ ਕੋਲ ਭਟਕ ਰਹੇ ਹਨ। ਮਹਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਰ ਵਿਚ ਰਹਿਣ ਨਹੀਂ ਦਿੱਤਾ ਜਾ ਰਿਹਾ ਅਤੇ ਨਾਲ ਹੀ ਉਨ੍ਹਾਂ ਦੀ ਜ਼ਮੀਨ ਤੇ ਖੇਤੀ ਵੀ ਨਹੀਂ ਕਰਨ ਦਿੱਤੀ ਜਾ ਰਹੀ। ਉਹ ਆਪਣੇ ਘਰ ਰਹਿਣਾ ਚਾਹੁੰਦੇ ਹਨ। ਡਿਪਟੀ ਕਮਿਸ਼ਨਰ ਦੋਵਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਲਈ ਖ਼ੁਦ ਪਿੰਡ ਚਾਂਬ ਪਹੁੰਚੇ। ਇੱਥੇ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਦੋ ਕਮਰੇ ਨੂੰਹ ਦੇ ਛੱਡ ਕੇ ਬਾਕੀ ਘਰ ਦਾ ਕਬਜ਼ਾ ਬਜ਼ੁਰਗਾਂ ਨੂੰ ਦਵਾਇਆ। ਉਨ੍ਹਾਂ ਬਜ਼ੁਰਗਾਂ ਨੂੰ ਕਿਹਾ ਕਿ ਉਹ ਬੇਫ਼ਿਕਰ ਹੋ ਕੇ ਆਪਣੇ ਘਰ ਵਿਚ ਰਹਿਣ ਅਤੇ ਜੇਕਰ ਕੋਈ ਉਨ੍ਹਾਂ ਨੂੰ ਤੰਗ ਕਰਦਾ ਹੈ ਤਾਂ ਉਹ ਮਖੂ ਥਾਣੇ ਦੇ ਪ੍ਰਭਾਰੀ ਬਚਨ ਸਿੰਘ ਨੂੰ ਸੂਚਿਤ ਕਰਨ। ਡਿਪਟੀ ਕਮਿਸ਼ਨਰ ਨੇ ਬਚਨ ਸਿੰਘ ਨੂੰ ਮੌਕੇ ਤੇ ਹੀ ਨਿਰਦੇਸ਼ ਦਿੱਤੇ ਕਿ ਬਜ਼ੁਰਗ ਮਾਤਾ ਪਿਤਾ ਵੱਲੋਂ ਸ਼ਿਕਾਇਤ ਮਿਲਣ ਤੇ ਤੁਰੰਤ ਕਾਰਵਾਈ ਕਰਨ, ਨਾਲ ਹੀ ਇਹ ਯਕੀਨੀ ਬਣਾਉਣ ਕਿ ਘਰ ਦੇ ਪਿੱਛੇ ਸਥਿਤ ਜ਼ਮੀਨ ਤੇ ਬਜ਼ੁਰਗ ਖੇਤੀਬਾੜੀ ਕਰ ਸਕਣ ਅਤੇ ਜ਼ਮੀਨ ਤੇ ਕੋਈ ਹੋਰ ਕਬਜ਼ਾ ਨਾ ਕਰੇ।
ਡਿਪਟੀ ਕਮਿਸ਼ਨਰ ਨੇ ਆਪਣੀ ਮੌਜੂਦਗੀ ਵਿਚ ਬਜ਼ੁਰਗ ਮਾਤਾ ਪਿਤਾ ਨਾਲ ਸਬੰਧਿਤ ਘਰ ਦੇ ਬਾਕੀ ਕਮਰਿਆਂ ਨੂੰ ਤਾਲਾ ਲਗਵਾਇਆ ਅਤੇ ਚਾਬੀਆਂ ਮਹਿੰਦਰ ਕੋਰ ਨੂੰ ਸੌਂਪ ਦਿੱਤਿਆਂ। ਮਹਿੰਦਰ ਕੌਰ ਅਤੇ ਸਲਵਿੰਦਰ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਯਤਨਾਂ ਦੀ ਬਦੌਲਤ ਹੁਣ ਉਹ ਦੋਬਾਰਾ ਆਪਣੇ ਘਰ ਵਿਚ ਰਹਿ ਸਕਣਗੇ। ਭਾਵੁਕ ਹੋਈ ਬਜ਼ੁਰਗ ਮਹਿਲਾ ਮਹਿੰਦਰ ਕੌਰ ਡਿਪਟੀ ਕਮਿਸ਼ਨਰ ਦੇ ਸਾਹਮਣੇ ਰੋ ਪਈ, ਜਿਨ੍ਹਾਂ ਨੂੰ ਹੋਂਸਲਾ ਦਿੰਦੇ ਹੋਏ ਡਿਪਟੀ ਨੇ ਉਨ੍ਹਾਂ ਨੂੰ ਗਲ ਨਾਲ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਨੂੰਹ ਨੂੰ ਸੱਸ ਸੋਹਰੇ ਦੀ ਸੇਵਾ ਕਰਨ ਅਤੇ ਉਨ੍ਹਾਂ ਨਾਲ ਮਿਲ ਕੇ ਰਹਿਣ ਦੀ ਸਲਾਹ ਦਿੱਤੀ ਅਤੇ ਨਾਲ ਹੀ ਪਿੰਡ ਦੀ ਪੰਚਾਇਤ ਨੂੰ ਦੋਵਾਂ ਧੀਰਾਂ ਨੂੰ ਆਹਮਣੇ-ਸਾਮਣੇ ਬਿਠਾ ਕੇ ਉਨ੍ਹਾਂ ਦਾ ਸਮਝੌਤਾ ਕਰਵਾਉਣ ਲਈ ਕਿਹਾ। ਇਸ ਮੌਕੇ ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ, ਡੀਐਸਪੀ ਜ਼ੀਰਾ ਰਾਜਵਿੰਦਰ ਸਿੰਘ ਹੋਰ ਅਧਿਕਾਰੀ ਅਤੇ ਪਿੰਡ ਦੇ ਮੌਦਵਾਰ ਲੋਕ ਮੌਜੂਦ ਸਨ।

Related Articles

Back to top button
Close