ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਅਧੀਨ ਲਗਾਇਆ ਪੈਨਸ਼ਨ ਕੈਂਪ
ਗੁਰੂਹਰਸਹਾਏ, 3 ਅਪ੍ਰੈਲ (ਪਰਮਪਾਲ ਗੁਲਾਟੀ)- ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਤਹਿਤ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਅਧੀਨ ਹਲਕਾ ਵਿਧਾਇਕ ਰਾਣਾ ਸੋਢੀ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਈਸਾ ਪੰਜ ਗਰਾਂਈ ਵਿਖੇ ਵਿਸ਼ੇਸ਼ ਕੈਂਪ ਲਾ ਕੇ ਵੱਖ-ਵੱਖ ਤਰ•ਾਂ ਦੀਆਂ ਪੈਨਸ਼ਨਾ ਲਵਾਈਆਂ ਗਈਆਂ ਤੇ ਇਸ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਵਿਸ਼ੇਸ਼ ਕੈਂਪ ਦੌਰਾਨ ਕਾਂਗਰਸੀ ਵਿਧਾਇਕ ਰਾਣਾ ਸੋਢੀ ਦੇ ਵੱਡੇ ਭਾਈ ਗੁਰੂ ਹਰਦੀਪ ਸਿੰਘ ਸੋਢੀ ਅਤੇ ਉਨ•ਾਂ ਨਾਲ ਬਿਕਰਮਜੀਤ ਸਿੰਘ ਬੇਦੀ, ਟੋਨੀ ਬੇਦੀ, ਸੁੱਚਾ ਸਿੰਘ ਮੋਹਨ ਕੇ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜਰ ਹੋਏ।
ਇਸ ਮੌਕੇ ਤੇ ਜਿਲ•ਾ ਸਮਾਜਿਕ ਸੁਰੱਖਿਆ ਅਫ਼ਸਰ ਮੈਡਮ ਕੁਲਵਿੰਦਰ ਕੌਰ, ਜਿਲ•ਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਨੇ ਇਸ ਸਕੀਮ ਬਾਰੇ ਵਿਸਥਾਰ ਸਾਹਿਤ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਕੈਂਪ ਦੌਰਾਨ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਕਰੀਬ 350 ਬੁਢਾਪਾ ਪੈਨਸ਼ਨ ਫਾਰਮ, 50 ਵਿਧਵਾ, 10 ਆਸ਼ਰਿਤ ਅਤੇ 15 ਅਪੰਗ ਵਿਅਕਤੀਆਂ ਦੀਆਂ ਮੌਕੇ ਤੇ ਪੈਨਸ਼ਨ ਲਾਉਣ ਲਈ ਫਾਰਮ ਭਰੇ ਗਏ। ਇਸ ਮੌਕੇ ਤੇ ਗੁਰੂ ਹਰਦੀਪ ਸਿੰਘ ਸੋਢੀ ਨੇ ਕਿਹਾ ਕਿ ਅਜਿਹੇ ਕੈਂਪ 4-5 ਪਿੰਡਾਂ ਨੂੰ ਜੋੜ ਕੇ ਵੀ ਲਾਏ ਜਾਣਗੇ। ਕੈਂਪ ਦੌਰਾਨ ਡਾਟਾ ਓਪਰੇਟਰ ਹਰਪ੍ਰੀਤ ਸਿੰਘ ਸਮੂਹ ਸਟਾਫ਼ ਸੁਪਰਵਾਈਜਰ ਵਰਿੰਦਰ ਕੌਰ, ਸੰਤੋਸ਼ ਕੁਮਾਰ, ਪਰਮਜੀਤ ਕੌਰ, ਪ੍ਰਕਾਸ਼ ਕੌਰ, ਸੁਖਵੰਤ ਕੌਰ, ਮਾਸਟਰ ਕੇਵਲ ਤੇਜੀ ਸਮੇਤ ਪਾਲਾ ਬੱਟੀ, ਸੁਭਾਸ਼ ਪਿੰਡੀ, ਦਲੀਪ ਸਿੰਘ, ਨਛੱਤਰ ਸਿੰਘ ਆਦਿ ਸਮੇਤ ਪੰਚ-ਸਰਪੰਚ ਤੇ ਹੋਰ ਪੰਤਵੰਤੇ ਵੀ ਹਾਜਰ ਸਨ।