ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਫਾਰ ਰੂਰਲ ਐਜੂਕੇਸ਼ਨ ਪਰਿਸ਼ਦ ਅਤੇ ਕਾਲਜ ਦੇ ਗ੍ਰੀਨ ਆਡਿਟ ਸੈੱਲ ਵੱਲੋਂ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ
ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਫਾਰ ਰੂਰਲ ਐਜੂਕੇਸ਼ਨ ਪਰਿਸ਼ਦ ਅਤੇ ਕਾਲਜ ਦੇ ਗ੍ਰੀਨ ਆਡਿਟ ਸੈੱਲ ਵੱਲੋਂ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ
ਫਿਰੋਜ਼ਪੁਰ, 2910.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਕਾਲਜ ਦੇ ਚੇਅਰਮੈਨ ਸ: ਨਿਰਮਲ ਸਿੰਘ ਢਿੱਲੋਂ ਅਤੇ ਡਾ: ਸੰਗੀਤਾ ਦੀ ਰਹਿਨੁਮਾਈ ਹੇਠ ਕਾਲਜ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧ ਰਿਹਾ ਹੈ | ਇਸੇ ਕੜੀ ਵਿੱਚ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਫਾਰ ਰੂਰਲ ਐਜੂਕੇਸ਼ਨ ਅਤੇ ਕਾਲਜ ਦੇ ਗ੍ਰੀਨ ਆਡਿਟ ਸੈੱਲ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਨਵੀਂ ਸਿੱਖਿਆ ਨੀਤੀ, ਵੇਸਟ ਮੈਨੇਜਮੈਂਟ, ਵਾਟਰ ਹਾਰਵੈਸਟਿੰਗ, ਰੇਨ ਵਾਟਰ ਹਾਰਵੈਸਟਿੰਗ, ਸੁੰਦਰੀਕਰਨ ਅਤੇ ਕਿੱਤਾਮੁਖੀ ਸਿੱਖਿਆ ਅਤੇ ਸਿੱਖਿਆ ਦੇ ਵਿਕੇਂਦਰੀਕਰਨ ਬਾਰੇ ਜਾਣਕਾਰੀ ਦੇਣਾ ਹੈ। ਇਸ ਦੇ ਨਾਲ ਹੀ ਸਫ਼ਾਈ ਮੁਹਿੰਮ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨਾ ਹੋਵੇਗਾ। ਨਵੀਂ ਸਿੱਖਿਆ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਰਮੇਸ਼ ਕੁਮਾਰ ਪ੍ਰੋਜੈਕਟ ਐਸੋਸੀਏਟ ਨੇ ਦੱਸਿਆ ਕਿ ਇਸ ਨੂੰ ਇਸਰੋ ਦੇ ਸਾਬਕਾ ਮੁਖੀ ਕਸਤੂਰੀ ਰੰਜਨ ਦੀ ਦੇਖ-ਰੇਖ ਹੇਠ ਕਰੀਬ 75000 ਲੋਕਾਂ ਦੀ ਰਾਏ ਲੈ ਕੇ ਬਣਾਇਆ ਗਿਆ ਹੈ। ਨਈ ਤਾਲੀਮ ਵਿੱਚ, ਕਿਵੇਂ ਸਿਖਾਇਆ ਜਾਵੇ ਦੀ ਬਿਜਾਏ, ਕਿਵੇ ਕਰਵਾਇਆ ਜਾਵੇ, ਇਸ ‘ਤੇ ਧਿਆਨ ਦਿੱਤਾ ਗਿਆ ਹੈ । ਇਹ ਸੰਕਲਪ ਮਹਾਤਮਾ ਗਾਂਧੀ ਨੇ 1937 ਵਿੱਚ ਦਿੱਤਾ ਸੀ। ਇਸ ਦਾ ਮੁੱਖ ਮਕਸਦ ਬੱਚਿਆਂ ਦਾ ਮਾਨਸਿਕ ਵਿਕਾਸ ਕਰਨਾ ਹੈ। ਇਸ ਦੇ ਨਾਲ ਹੀ ਸਿੱਖਿਆ ਨੂੰ ਰੁਜ਼ਗਾਰ ਦਾ ਪੂਰਕ ਬਣਾਉਣਾ ਹੋਵੇਗਾ। ਉਨ੍ਹਾਂ ਨੂੰ ਪੇਂਡੂ ਪ੍ਰਬੰਧਨ, ਮਹਿਲਾ ਸਸ਼ਕਤੀਕਰਨ ਅਤੇ ਸਵੈ-ਰੁਜ਼ਗਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਪ੍ਰਿੰਸੀਪਲ ਡਾ: ਸੰਗੀਤਾ ਨੇ ਇਸ ਵਰਕਸ਼ਾਪ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਲਈ ਅਜਿਹੀ ਵਰਕਸ਼ਾਪ ਦਾ ਆਯੋਜਨ ਕਰਨਾ ਇਕ ਸ਼ਲਾਘਾਯੋਗ ਕਾਰਜ ਹੈ ਜੋ ਕਿ ਬੱਚਿਆਂ ਦੇ ਭਵਿੱਖ ਅਤੇ ਵਾਤਾਵਰਨ ਨੂੰ ਵਧੀਆ ਬਣਾਉਣ ਲਈ ਸਾਬਤ ਹੁੰਦਾ ਹੈ | ਇਸ ਵਰਕਸ਼ਾਪ ਵਿੱਚ ਗ੍ਰੀਨ ਆਡਿਟ ਸੈੱਲ ਦੇ ਇੰਚਾਰਜ ਡਾ: ਮੋਕਸ਼ੀ, ਡਾ: ਆਸ਼ਾ ਅਤੇ ਕਾਲਜ ਦੇ ਹੋਰ ਵਿਭਾਗਾਂ ਦੇ ਅਧਿਆਪਕ ਡਾ: ਰਮਣੀਕ ਕੌਰ, ਡਾ: ਮਨੀਸ਼ ਕੁਮਾਰ, ਮੈਡਮ ਨੇਹਾ ਗੁਪਤਾ, ਡਾ. ਹਰਲੀਨ ਕੌਰ ਵੀ ਹਾਜ਼ਰ ਸਨ | ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਜੀ ਢਿੱਲੋਂ ਨੇ ਇਸ ਮੌਕੇ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ।