Ferozepur News

ਮਰਨ ਮਗਰੋਂ ਵੀ ਸੰਸਾਰ ਨੂੰ ਵੇਖਣਗੀਆਂ ਸਵ. ਪ੍ਰੇਮ ਚੰਦ ਚਰਾਇਆ ਦੀਆਂ ਅੱਖਾਂ

ਫਾਜ਼ਿਲਕਾ, 14 ਫਰਵਰੀ (ਵਿਨੀਤ ਅਰੋੜਾ):    ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਚਲਾਏ ਗਏ ਮਰਨ ਮਗਰੋਂ ਅੱਖਾਂ ਦਾਨ ਅਭਿਆਨ ਦੇ ਤਹਿਤ ਸਥਾਨਕ ਰਾਧਾ ਸਵਾਮੀ ਕਲੋਨੀ ਵਾਸੀ ਪ੍ਰੇਮ ਚੰਦ ਚਰਾਇਆ ਪੁੱਤਰ ਅੱਖਾਂਦਾਨੀ ਹੰਸ ਰਾਜ ਚਰਾਇਆ ਦੀਆਂ ਮਰਨ ਮਗਰੋਂ ਅੱਖਾਂ ਦਾਨ ਕੀਤੀਆਂ ਗਈਆਂ। ਜਿਸ ਕਾਰਨ ਉਹ ਸੁਸਾਇਟੀ ਦੇ 320 ਅੱਖਾਂਦਾਨੀ ਬਣ ਗਏ। 
ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਪ੍ਰੇਮ ਚੰਦ ਚਰਾਇਆ (64) ਪੁੱਤਰ ਅੱਖਾਂ ਦਾਨੀ ਹੰਸ ਰਾਜ ਚਰਾਇਆ ਵਾਸੀ ਗਲੀ ਨੰਬਰ 2 ਰਾਧਾ ਸਵਾਮੀ ਕਲੋਨੀ ਫਾਜ਼ਿਲਕਾ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ। ਮ੍ਰਿਤਕ ਦੇ ਬੇਟੇ ਅੰਕੁਸ਼ ਚਰਾਇਆ ਅਤੇ ਭਰਾ ਸ਼ਾਮ ਲਾਲ, ਪ੍ਰੇਮ ਠਕਰਾਲ ਨੇ ਸਵ. ਪ੍ਰੇਮ ਚੰਦ ਚਰਾਇਆ ਦੀਆਂ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਸੁਸਾਇਟੀ ਦੇ ਮੈਂਬਰਾਂ ਸ਼ਸ਼ੀ ਕਾਂਤ, ਬਾਬੂ ਲਾਲ ਅਰੋੜਾ, ਰਵੀ ਜੁਨੇਜਾ, ਰਕੇਸ਼ ਗਿਲਹੋਤਰਾ, ਸੰਦੀਪ ਅਨੇਜਾ, ਅਮ੍ਰਤ ਲਾਲ ਕਰੀਰ, ਮਦਨ ਲਾਲ ਅਰੋੜਾ ਨਾਲ ਸੰਪਰਕ ਕਰਕੇ ਮ੍ਰਿਤਕ ਦੀ ਇੱਛਾ ਮੁਤਾਬਕ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ। 
ਸੁਸਾਇਟੀ ਦੇ ਸੱਦੇ ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਰਸਾ ਦੀ ਟੀਮ ਨੇ ਅਜੈ ਸ਼ਰਮਾ ਮੋਨੂੰ ਦੀ ਅਗਵਾਈ ਵਿਚ ਮ੍ਰਿਤਕ ਦੀਆਂ ਅੱਖਾਂ ਦਾਨ ਲਈ ਲੈ ਲਈਆਂ। 
ਇਸ ਦੌਰਾਨ ਸੁਸਾਇਟੀ ਅਹੁੱਦੇਦਾਰਾਂ ਨੇ ਅੱਖਾਂਦਾਨੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਕੇ ਅਤੇ ਦੇਹ ਤੇ ਚਾਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ। 
ਪ੍ਰਧਾਨ ਸ਼ਸ਼ੀਕਾਂਤ ਅਤੇ ਜੁਨੇਜਾ ਨੇ ਦੱਸਿਆ ਕਿ ਸਵ. ਰੇਸ਼ਮਾ ਦੇਵੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂਦਾਨ ਨੂੰ ਆਪਣੇ ਪਰਿਵਾਰ ਦੀ ਪਰੰਪਰਾ ਬਣਾਉਣ। ਉਨ•ਾਂ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 320 ਵਿਅਕਤੀਆਂ ਦੀਆਂ ਅੱਖਾਂਦਾਨ ਕਰਵਾਕੇ 640 ਨੇਤਰਹੀਨਾਂ ਦੇ ਜੀਵਨ ਵਿਚ ਚਾਨਣ ਕੀਤਾ ਹੈ। ਉਨ•ਾਂ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਕੋਰਨੀਆਂ ਟਰਾਂਸਪਲਾਂਟ ਦੀ ਜ਼ਰੂਰਤ ਹੋਵੇ ਤਾਂ ਉਹ ਸਰਸਾ ਸਥਿਤ ਅੱਖਾਂਦਾਨ ਹਸਪਤਾਲ ਵਿਚ ਮੁਫ਼ਤ ਕੋਰਨੀਆਂ ਟਰਾਂਸਪਲਾਂਟ ਕਰਨ ਦੀ ਵੀ ਵਿਵਸਥਾ ਹੈ। ਸੋਸ਼ਲ ਵੇਲਫੇਅਰ ਸੁਸਾਇਟੀ ਦੇ ਅਹੁੱਦੇਦਾਰਾਂ ਨੇ ਅਪੀਲ ਕੀਤੀ ਹੈ ਕਿ ਕੋਰਨੀਆਂ ਟਰਾਂਸਪਲਾਂਟ ਲਈ ਕਿਸੇ ਵੀ ਮਰੀਜ਼ ਦਾ ਸਾਰਾ ਇਲਾਜ ਮੁਫ਼ਤ ਕਰਨ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। 

Related Articles

Back to top button