Ferozepur News
ਮਯੰਕ ਫਾਊਂਡੇਸ਼ਨ ਨੇ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਲਈ ਇਨਰ ਵ੍ਹੀਲ ਡਿਸਟ੍ਰਿਕਟ-309 ਨਾਲ ਕੀਤਾ ਸਮਝੌਤਾ
5000 ਰਿਫਲੈਕਟਰ ਕੀਤੇ ਭੇਂਟ , ਮੈਂਬਰਾਂ ਨੂੰ ਸੜਕ ਸੁਰੱਖਿਆ ਦੀ ਸਹੁੰ ਚੁਕਾਈ
ਮਯੰਕ ਫਾਊਂਡੇਸ਼ਨ ਨੇ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਲਈ ਇਨਰ ਵ੍ਹੀਲ ਡਿਸਟ੍ਰਿਕਟ-309 ਨਾਲ ਕੀਤਾ ਸਮਝੌਤਾ
5000 ਰਿਫਲੈਕਟਰ ਕੀਤੇ ਭੇਂਟ , ਮੈਂਬਰਾਂ ਨੂੰ ਸੜਕ ਸੁਰੱਖਿਆ ਦੀ ਸਹੁੰ ਚੁਕਾਈ
ਫ਼ਿਰੋਜ਼ਪੁਰ, 29 ਦਸੰਬਰ, 2022:
ਮਯੰਕ ਫਾਊਂਡੇਸ਼ਨ ਵੱਲੋਂ ਇਨਰ ਵ੍ਹੀਲ ਇੰਟਰਨੈਸ਼ਨਲ ਵੂਮੈਨ ਆਰਗੇਨਾਈਜੇਸ਼ਨ ਦੇ ਨਾਲ ਬਠਿੰਡਾ ਵਿਖੇ ਇਨਰ ਵ੍ਹੀਲ ਡਿਸਟ੍ਰਿਕਟ-309 ਦੀ 37ਵੀਂ ਸਲਾਨਾ ਕਾਨਫਰੰਸ ‘ਸਮੀਕਸ਼ਾ’ ਵਿੱਚ ਇੱਕ ਸਮਝੌਤਾ ਕੀਤਾ ਗਿਆ, ਜਿਸ ਵਿੱਚ ਦੋਵੇਂ ਸੰਸਥਾਵਾਂ ਸੜਕ ਸੁਰੱਖਿਆ ‘ਤੇ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਈਆਂ। ਜਿਸ ‘ਤੇ ਇਨਰ ਵ੍ਹੀਲਜ਼ ਡਿਸਟ੍ਰਿਕਟ-309 ਦੀ ਚੇਅਰਮੈਨ ਮੈਡਮ ਬੇਲਾ ਸਚਦੇਵਾ ਅਤੇ ਮਯੰਕ ਫਾਊਂਡੇਸ਼ਨ ਦੇ ਸੰਸਥਾਪਕ ਦੀਪਕ ਸ਼ਰਮਾ ਨੇ ਦਸਤਖਤ ਕੀਤੇ। ਦੀਪਕ ਸ਼ਰਮਾ ਵੱਲੋਂ ਸਾਰੇ ਹਾਜ਼ਰ ਮੈਂਬਰਾਂ ਨੂੰ ਸੜਕ ਸੁਰੱਖਿਆ ਦੀ ਸਹੁੰ ਵੀ ਚੁਕਾਈ ਗਈ।
ਦੀਪਕ ਸ਼ਰਮਾ ਨੇ ਇਨਰ ਵ੍ਹੀਲ ਦਾ ਧੰਨਵਾਦ ਕਰਦੇ ਹੋਏ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਓ ਸਾਰੇ ਮਿਲ ਕੇ ਸੜਕ ਸੁਰੱਖਿਆ ਨੂੰ ਗੰਭੀਰਤਾ ਨਾਲ ਲੈ ਕੇ ਕੰਮ ਕਰੀਏ ਤਾਂ ਜੋ ਸੜਕ ਹਾਦਸਿਆਂ ਨੂੰ ਘਟਾਇਆ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਗਵਾਉਣ ਤੋਂ ਬਚਾਇਆ ਜਾ ਸਕੇ।
ਇਹ ਤਾਲਮੇਲ ਰੋਟਰੀ ਜ਼ਿਲ੍ਹਾ ਰੋਡ ਸੇਫਟੀ ਚੇਅਰਮੈਨ ਕਮਲ ਸ਼ਰਮਾ ਦੀ ਸ਼ਿਸ਼ਟਾਚਾਰ ਸਦਕਾ ਸੰਭਵ ਹੋ ਸਕਿਆ ਹੈ। ਕਮਲ ਸ਼ਰਮਾ ਨੇ ਦੱਸਿਆ ਕਿ ਇਨਰ ਵ੍ਹੀਲ ਸੇਵਾ ਅਤੇ ਸਦਭਾਵਨਾ ਪੈਦਾ ਕਰਨ ਲਈ ਇੱਕ ਅੰਤਰਰਾਸ਼ਟਰੀ ਮਹਿਲਾ ਸੰਗਠਨ ਹੈ। ਇਸ ਦੇ 100,000 ਤੋਂ ਵੱਧ ਮੈਂਬਰਾਂ ਵਾਲੇ 100 ਤੋਂ ਵੱਧ ਦੇਸ਼ਾਂ ਵਿੱਚ ਕਲੱਬ ਹਨ। ਜ਼ਿਲ੍ਹਾ 309 ਵਿੱਚ 48 ਕਲੱਬ ਹਨ ਜੋ ਸਾਡੇ ਸਮਝੌਤਿਆਂ ਦੇ ਤਹਿਤ ਆਪਣੇ-ਆਪਣੇ ਸ਼ਹਿਰਾਂ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮਾਂ ਚਲਾਉਣਗੇ।
ਸ਼ਰਮਾ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਧੁੰਦ ਦੇ ਮੌਸਮ ਦੇ ਮੱਦੇਨਜ਼ਰ ਇਨਰ ਵ੍ਹੀਲ ਸੰਸਥਾ ਨੂੰ 5000 ਰਿਫਲੈਕਟਰ ਵੀ ਭੇਟ ਕੀਤੇ ਗਏ। ਅਸੀਂ ਉਮੀਦ ਕਰਦੇ ਹਾਂ ਕਿ ਦੋਵੇਂ ਸੰਸਥਾਵਾਂ ਸੜਕ ਸੁਰੱਖਿਆ ਲਈ ਮਿਲ ਕੇ ਕੰਮ ਕਰਨਗੀਆਂ।
ਇਨਰ ਵਹਿਲ ਜ਼ਿਲ੍ਹਾ ਚੇਅਰਮੈਨ-309 ਬੇਲਾ ਸਚਦੇਵਾ ਨੇ ਮਯੰਕ ਫਾਊਂਡੇਸ਼ਨ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਭਵਿੱਖ ਵਿੱਚ ਸੜਕ ਸੁਰੱਖਿਆ ਤੋਂ ਇਲਾਵਾ ਮਹਿਲਾ ਸਸ਼ਕਤੀਕਰਨ ਲਈ ਮਯੰਕ ਫਾਊਂਡੇਸ਼ਨ ਨਾਲ ਮਿਲ ਕੇ ਕੰਮ ਕਰਾਂਗੇ।
ਜ਼ਿਕਰਯੋਗ ਹੈ ਕਿ ਮਯੰਕ ਫਾਊਂਡੇਸ਼ਨ ਪਿਛਲੇ ਚਾਰ ਸਾਲਾਂ ਤੋਂ ਸੜਕ ਸੁਰੱਖਿਆ, ਵਾਤਾਵਰਨ, ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵਿੱਚ ਸ਼ਲਾਘਾਯੋਗ ਕੰਮ ਕਰ ਰਹੀ ਹੈ।
ਇਸ ਮੌਕੇ ਡਾ: ਵੀਨਾ ਵਿਆਸ ਪਾਸਟ ਇੰਟਰਨੈਸ਼ਨਲ ਇਨਰ ਵ੍ਹੀਲ ਪ੍ਰਧਾਨ, ਵਾਈਸ ਚੇਅਰਮੈਨ ਸੁਰਿੰਦਰ ਕੌਰ ਮੋਂਗਾ, ਨੀਟਾ ਪੁਰੀ, ਡਾ: ਸੁਮਨ ਗੁਪਤਾ, ਨੀਨਾ ਕੋਹਲੀ, ਕੈਲਾਸ਼ ਗੁਪਤਾ, ਸ਼ੈਲੀ ਮਿੱਤਲ, ਦੇਵਮਨੀ, ਰਜਨੀ ਜਾਤੀਆਂ ਸਮੇਤ ਇਨਰ ਵਹੀਲ ਡਿਸਟਿ੍ਰਕਟ-309 ਦੇ 48 ਕਲੱਬਾਂ ਦੇ ਪ੍ਰਧਾਨ ਅਤੇ ਸਕੱਤਰ , ਬਠਿੰਡਾ ਕਲੱਬ ਦੇ ਪ੍ਰਧਾਨ ਸੰਤੋਸ਼ ਸ਼ਰਮਾ ਅਤੇ ਮਯੰਕ ਫਾਊਂਡੇਸ਼ਨ ਦੇ ਮੈਂਬਰ ਹਾਜ਼ਰ ਸਨ।