Ferozepur News
ਮਯੰਕ ਫਾਊਂਡੇਸ਼ਨ ਨੇ ‘ਦੋ ਬੂੰਦ ਜ਼ਿੰਦਗੀ ਕੀ’ ਪਿਆ ਕੇ ਮਨਾਇਆ ਪੋਲੀਓ ਐਤਵਾਰ
ਰੰਗ-ਬਿਰੰਗੇ ਬੂਥ ਨੇ ਬੱਚਿਆਂ ਨੂੰ ਕੀਤਾ ਆਕਰਸ਼ਿਤ
ਮਯੰਕ ਫਾਊਂਡੇਸ਼ਨ ਨੇ ‘ਦੋ ਬੂੰਦ ਜ਼ਿੰਦਗੀ ਕੀ’ ਪਿਆ ਕੇ ਮਨਾਇਆ ਪੋਲੀਓ ਐਤਵਾਰ
ਰੰਗ-ਬਿਰੰਗੇ ਬੂਥ ਨੇ ਬੱਚਿਆਂ ਨੂੰ ਕੀਤਾ ਆਕਰਸ਼ਿਤ
ਫ਼ਿਰੋਜ਼ਪੁਰ (28 ਫਰਵਰੀ, 2022:
5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ
ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਪੋਲੀਓ ਰਾਊਂਡ ਸ਼ੁਰੂ ਕੀਤਾ ਗਿਆ। ਜਿਸ ਵਿੱਚ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਰੰਗਬੂਲਾ ਦੇ ਸਹਿਯੋਗ ਨਾਲ ਅਤੇ ਸਿਵਲ ਸਰਜਨ ਡਾ: ਰਜਿੰਦਰ ਅਰੋੜਾ ,ਡਾ: ਮੀਨਾਕਸ਼ੀ ਜ਼ਿਲ੍ਹਾ ਟੀਕਾਕਰਨ ਅਫ਼ਸਰ, ਸਕੱਤਰ ਰੈੱਡ ਕਰਾਸ, ਡੀ.ਪੀ.ਐਮ ਹਰੀਸ਼ ਕਟਾਰੀਆ, ਜੋਤੀ ਮੋਂਗਾ ਟੀਕਾਕਰਨ ਕੋਆਰਡੀਨੇਟਰ, ਸਿਸਟਰ ਸਿਮਰਨ ਅਤੇ ਸੰਗੀਤਾ ਏ.ਐਨ.ਐਮ ਦੀ ਅਗਵਾਈ ਹੇਠ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦੀਤੀ ਗਈ। ਦੇਸ਼ ਨੂੰ ਪੋਲੀਓ ਮੁਕਤ ਰੱਖਣ ਲਈ ਭਾਰਤ ਸਰਕਾਰ ਦੀ ਮੁਹਿੰਮ ਦੇ ਹਿੱਸੇ ਵਜੋਂ, ਪੰਜ ਸਾਲ ਤੋਂ ਘੱਟ ਉਮਰ ਦੇ ਲਗਭਗ 17 ਕਰੋੜ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਈ ਜਾਂਦੀ ਹੈ। ਲਗਭਗ 24 ਲੱਖ ਵਾਲੰਟੀਅਰ, 1.5 ਲੱਖ ਸੁਪਰਵਾਈਜ਼ਰ ਅਤੇ ਕਈ ਸਿਵਲ ਸੰਸਥਾਵਾਂ, ਡਬਲਯੂਐਚਓ, ਯੂਨੀਸੇਫ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਦੇਸ਼ ਵਿਆਪੀ ਮੁਹਿੰਮ ‘ਚ ਸਹਿਯੋਗ ਕਰਦੀਆਂ ਹਨ। ਇਹ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਹੈ।
ਮਯੰਕ ਫਾਊਂਡੇਸ਼ਨ ਦੇ ਮੈਂਬਰ ਡਾ: ਰਾਘਵ ਸ਼ਰਮਾ ਨੇ ਕਿਹਾ ਕਿ ਸਿਹਤਮੰਦ ਭਾਰਤ ਦੇ ਨਿਰਮਾਣ ਲਈ ਬੱਚਿਆਂ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਪਰਿਵਾਰਕ ਮੈਂਬਰਾਂ ਨੂੰ ਅੱਗੇ ਆਉਣ ਅਤੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਅਪੀਲ ਕਰਦਾ ਹਾਂ। ।1 ਮਾਰਚ ਨੂੰ ਵੀ ਹਰ ਘਰ ਪਹੁੰਚ ਕੇ ਸਿਹਤ ਵਿਭਾਗ ਵੱਲੋਂ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।
ਇਸ ਮੌਕੇ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਰੰਗ-ਬਰੰਗੀਆਂ ਗੇਂਦਾਂ, ਟਾਫੀਆਂ ਅਤੇ ਚਾਕਲੇਟਾਂ ਵੀ ਵੰਡੀਆਂ ਗਈਆਂ।
ਇਸ ਕੈਂਪ ਦੌਰਾਨ ਮਯੰਕ ਫਾਊਂਡੇਸ਼ਨ ਤੋਂ ਰਾਕੇਸ਼ ਕੁਮਾਰ, ਐਡਵੋਕੇਟ ਰੋਹਿਤ ਗਰਗ, ਸੁਬੋਧ ਕੱਕੜ, ਵਿਪੁਲ ਨਾਰੰਗ, ਅਰਨਿਸ਼ ਮੋਂਗਾ, ਅਸੀਮ ਅਗਰਵਾਲ, ਦੀਪਕ ਸ਼ਰਮਾ ਅਤੇ ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਦੇ ਵਲੰਟੀਅਰ ਹਾਜ਼ਰ ਸਨ।