Ferozepur News
ਮਯੰਕ ਫਾਉਂਡੇਸ਼ਨ ਨੇ ਚਿੱਤਰਕਾਰੀ ਮੁਕਾਬਲੇ 2021 ਦੇ ਜੱਜਾਂ ਨੂੰ ਕੀਤਾ ਸਨਮਾਨਿਤ
ਜੇਤੂਆਂ ਅਤੇ ਜੱਜਾਂ ਦੀਆਂ ਕਲਾਵਾਂ ਦੀ ਲਗਾਈ ਜਾਵੇਗੀ ਪ੍ਰਦਰਸ਼ਨੀ
ਮਯੰਕ ਫਾਉਂਡੇਸ਼ਨ ਨੇ ਚਿੱਤਰਕਾਰੀ ਮੁਕਾਬਲੇ 2021 ਦੇ ਜੱਜਾਂ ਨੂੰ ਕੀਤਾ ਸਨਮਾਨਿਤ
ਜੇਤੂਆਂ ਅਤੇ ਜੱਜਾਂ ਦੀਆਂ ਕਲਾਵਾਂ ਦੀ ਲਗਾਈ ਜਾਵੇਗੀ ਪ੍ਰਦਰਸ਼ਨੀ
ਫ਼ਿਰੋਜ਼ਪੁਰ (9 ਜੁਲਾਈ) 2021:
ਚੌਥੇ ਮਯੰਕ ਸ਼ਰਮਾ ਮੈਮੋਰੀਅਲ ਆਨਲਾਈਨ ਪੇਂਟਿੰਗ ਮੁਕਾਬਲੇ 2021 ਦੇ ਸਫਲਤਾਪੂਰਵਕ ਸੰਪੂਰਨ ਹੋਣ ‘ਤੇ ਮਯੰਕ ਫਾਉਂਡੇਸ਼ਨ ਨੇ ਇਸਦੇ ਜੱਜਮੈਂਟ ਪੈਨਲ ਦੇ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ । ਇਹ ਵਰਣਨ ਯੋਗ ਹੈ ਕਿ ਪਿਛਲੇ ਵਰੇ ਤੋਂ ਕੋਵਿਡ -19 ਦੇ ਕਾਰਨ ਇਹ ਮੁਕਾਬਲਾ ਆਨਲਾਈਨ ਪਲੇਟਫਾਰਮ ਟੈਲੀਗਰਾਮ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਫਾਉਂਡੇਸ਼ਨ ਦੇ ਪ੍ਰਧਾਨ ਅਨਿਰੁੱਧ ਗੁਪਤਾ ਨੇ ਸਮੂਹ ਜਿਊਰੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਪੇਂਟਿੰਗ ਮੁਕਾਬਲੇ ਵਿੱਚ ਸ਼ਾਮਲ ਸਾਰੇ ਕਲਾਕਾਰਾਂ ਲਈ ਭਵਿੱਖ ਵਿੱਚ ਫਿਰੋਜ਼ਪੁਰ ਵਿੱਚ ਇੱਕ ਪੇਂਟਿੰਗ ਪ੍ਰਦਰਸ਼ਨੀ ਦਾ ਆਯੋਜਨ ਕਰਨ ਦਾ ਵਾਅਦਾ ਕੀਤਾ। ਸਨਮਾਨਿਤ ਹੋਣ ਵਾਲਿਆਂ ਵਿੱਚ ਡਾ: ਅਨੀਤਾ ਕੱਕੜ, ਪ੍ਰੋਫੈਸਰ ਸਪਨਾ ਬਧਵਾਰ, ਪ੍ਰੋਫੈਸਰ ਸੰਦੀਪ ਸਿੰਘ, ਰਾਹੁਲ ਸ਼ਰਮਾ, ਪ੍ਰੋਫੈਸਰ ਅਵਿਨਾਸ਼, ਆਦਰਸ਼ ਪਾਲ, ਪ੍ਰੋਫੈਸਰ ਅਮਨ ਸੰਧੂ, ਸੁਮਿਤ ਸ਼ਰਮਾ, ਧਰੁਵ, ਸ਼ਿਵਾਨੀ, ਤਜਿੰਦਰ, ਯੁਕਤੀ ਕਰਵਾ, ਸਾਨੀਆ, ਸੁਨੀਲ ਗਖੜ ਸ਼ਾਮਲ ਸਨ।
ਸੱਕਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੁਕਾਬਲੇ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਦੇਸ਼-ਵਿਦੇਸ਼ ਤੋਂ 6000 ਪ੍ਰਤੀਭਾਗੀਆਂ ਨੇ ਭਾਗ ਲਿਆ ਅਤੇ ਸਾਰੇ ਜੈਤੂਆਂ ਨੂੰ ਸਪੀਡ ਪੋਸਟ ਦੇ ਜ਼ਰੀਏ ਇਨਾਮ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਦਿੱਤੇ ਗਏ ਹਨ।
ਇਸ ਮੌਕੇ ਮਯੰਕ ਫਾਉਂਡੇਸ਼ਨ ਦੇ ਦੀਪਕ ਸ਼ਰਮਾ, ਹਰਿੰਦਰ ਭੁੱਲਰ, ਮਨੋਜ ਗੁਪਤਾ, ਅਰਨੀਸ਼ ਮੌਂਗਾ, ਚਰਨਜੀਤ ਸਿੰਘ, ਕਮਲ ਸ਼ਰਮਾ ਅਤੇ ਅਤੁੱਲ ਮੌਜੂਦ ਸਨ।