ਮਦਰ ਟਰੇਸਾ ਦੇ ਜਨਮ ਦਿਨ ਦੇ ਸਬੰਧ ਵਿੱਚ ਸੈਮਸਨ ਬ੍ਰਿਗੇਡ ਕ੍ਰਿਸਚਿਅਨ ਵੱਲੋਂ ਕਰਵਾਏ ਮਸੀਹ ਸੰਮੇਲਨ ਵਿੱਚ ਵਿਧਾਇਕ ਪਿੰਕੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸਿਰਕਤ
ਮਦਰ ਟਰੇਸਾ ਦੇ ਜਨਮ ਦਿਨ ਦੇ ਸਬੰਧ ਵਿੱਚ ਸੈਮਸਨ ਬ੍ਰਿਗੇਡ ਕ੍ਰਿਸਚਿਅਨ ਵੱਲੋਂ ਕਰਵਾਏ ਮਸੀਹ ਸੰਮੇਲਨ ਵਿੱਚ ਵਿਧਾਇਕ ਪਿੰਕੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸਿਰਕਤ
ਕਿਹਾ, ਮੈਂ ਹਮੇਸ਼ਾ ਮਸੀਹ ਭਾਈਚਾਰੇ ਨਾਲ ਖੜ੍ਹਾ ਹਾਂ ਕਦੇ ਵੀ ਮੇਰੇ ਲਾਈਕ ਕੋਈ ਕੰਮ ਹੋਵੇ ਤਾਂ ਬੇਝਿਜਕ ਹੋ ਕੇ ਮੈਨੂੰ ਦੱਸੋ ਮੈਂ ਉਸ ਨੂੰ ਆਪਣੀ ਖੁਸ਼ਕਿਸਮਤੀ ਸਮਝਾਗਾਂ
ਫਿਰੋਜ਼ਪੁਰ 29 ਅਗਸਤ 2021.— ਸੈਮਸਨ ਬ੍ਰਿਗੇਡ ਕ੍ਰਿਸਚਿਅਨ ਯੂਥ ਪੰਜਾਬ ਵੱਲੋਂ ਮਦਰ ਟਰੇਸਾ ਦੇ ਜਨਮ ਦਿਨ ਦੇ ਸਬੰਧ ਵਿੱਚ ਮਸੀਹ ਸੰਮੇਲਨ ਕਰਵਾਇਆ ਗਿਆ।ਜਿਸ ਵਿੱਚ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਉਪਰੰਤ ਵਿਧਾਇਕ ਪਿੰਕੀ ਨੇ ਕੇਕ ਕੱਟ ਕੇ ਸਮੂਹ ਹਾਜ਼ਰ ਸੰਗਤਾਂ ਨੂੰ ਮਦਰ ਟਰੇਸਾ ਦੇ ਜਨਮ ਦਿਨ ਦੀ ਵਧਾਈ ਦਿੱਤੀ।
ਇਸ ਮੌਕੇ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਮਦਰ ਟਰੇਸਾ ਦੇ ਜੀਵਨ ਬਾਰੇ ਸਮੂਹ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। ਇਸ ਉਪਰੰਤ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮਸੀਹ ਭਾਈਚਾਰੇ ਨਾਲ ਖੜ੍ਹੇ ਹਨ। ਉਨ੍ਹਾਂ ਮਸੀਹ ਭਾਈਚਾਰੇ ਨੂੰ ਕਿਹਾ ਕਿ ਕਦੇ ਵੀ ਮੇਰੇ ਲਾਈਕ ਕੋਈ ਕੰਮ ਹੋਵੇ ਤਾਂ ਬੇਝਿਜਕ ਹੋ ਕੇ ਮੈਨੂੰ ਦੱਸੋ ਮੈਂ ਉਸ ਨੂੰ ਆਪਣੀ ਖੁਸ਼ਕਿਸਮਤੀ ਸਮਝਾਗਾਂ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਮਸੀਹ ਭਾਈਚਾਰੇ ਦੇ ਕਬਰ ਸਥਾਨ ਨੂੰ 21 ਲੱਖ ਰੁਪਏ ਦਿੱਤੇੇ ਗਏ ਸਨ ਤੇ ਹੋਰ ਜਿੱਥੇ ਵੀ ਚਰਚਾਂ ਜਾਂ ਹੋਰ ਕਿਸੇ ਵੀ ਧਾਰਮਿਕ ਸਥਾਨ ਲਈ ਫੰਡਾਂ ਦੀ ਲੋੜ ਹੈ ਮੈਨੂੰ ਦੱਸੋ ਮੈਂ ਉਸ ਨੂੰ ਪਹਿਲ ਦੇ ਆਧਾਰ ਤੇ ਦੇਵਾਂਗਾ। ਉਨ੍ਹਾਂ ਕਿਹਾ ਕਿ ਉਹ ਹਰ ਪੱਖੋਂ ਪਾਸਟਰ ਭਾਈਚਾਰੇ ਨਾਲ ਸਹਿਯੋਗ ਕਰਨਗੇ।ਉਨ੍ਹਾਂ ਕਿਹਾ ਕਿ ਉਹ ਜਾਤੀਵਾਦ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਆਪਣੇ ਸਹਿਰ ਨੂੰ ਹਰ ਸਿਹਤ, ਸਿੱਖਿਆ ਆਦਿ ਹੂਲਤਾਂ ਪੱਖੋਂ ਵਧੀਆ ਬਣਾਵੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਤੇ ਮਾਣ ਹੋਵੇ।ਇਸ ਮੌਕੇ ਮੁੱਖ ਪ੍ਰਚਾਰਕ ਵਜੋਂ ਪਾਸਟਰ ਹਰਜੀਤ ਸੰਧੂ ਵੱਲੋਂ ਭੂਮਿਕਾ ਨਿਭਾਈ ਗਈ।
ਇਸ ਮੌਕੇ ਪਾਸਟਰ ਪ੍ਰਸੋ਼ਤਮ ਭੱਟੀ, ਪਾਸਟਰ ਬੋਹੜ ਮਸੀਹ, ਪਾਸਟਰ ਯਹੂਨਾ ਭੱਟੀ, ਪਾਸਟਰ ਕੁਲਦੀਪ ਮੈਥਿਓ, ਪਾਸਟਰ ਬੱਬੂ ਮਸੀਹ, ਪਾਸਟਰ ਅਕਬਰ, ਪਾਸਟਰ ਅਜੀਤ, ਪਾਸਟਰ ਰੂਪ ਲਾਲ, ਪਾਸਟਰ ਪ੍ਰਕਾਸ਼ ਭਾਰਤੀ, ਪਾਸਟਰ ਗਗਨ, ਪਾਦਰੀ ਮੋਰਗਨ ਮੈਥਿਉ, ਪਾਸਟਰ ਬਸੰਤ, ਪਾਸਟਰ ਨਿਰਾ ਪਾ ਵਿਕਾਸ, ਪਾਸਟਰ ਰਾਜੂ ਜੋਨ, ਪਾਸਟਰ ਵਿਸ਼ਾਲ, ਬਿਸ਼ਧ ਸੁਖਦੇਵ, ਬਿਸ਼ਧ ਸੁਰਜਾ ਮਸੀਹ, ਚੇਅਰਮੈਨ ਮਾਰਕਿਟ ਕਮੇਟੀ ਸੁਖਵਿੰਦਰ ਸਿੰਘ ਅਟਾਰੀ, ਪ੍ਰਧਾਨ ਰਿੰਕੂ ਗਰੋਵਰ, ਆਦਿ ਹਾਜ਼ਰ ਸਨ