ਭਾਰਤ ਸਵਾਭਿਮਾਨ ਟਰੱਸਟ ਵਲੋਂ ਵਿਕਾਸ ਵਿਹਾਰ 'ਚ 9 ਦਿਨਾਂ ਯੋਗਾਂ ਅਤੇ ਜੀਵਨ ਸੈਲੀ ਕੈਂਪ ਆਰੰਭ
ਫਿਰੋਜ਼ਪੁਰ 12 ਅਪ੍ਰੈਲ (ਏ. ਸੀ. ਚਾਵਲਾ) ਯੋਗ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਭਾਰਤ ਸਵਾਭਿਮਾਨ ਟਰੱਸਟ ਜ਼ਿਲ•ਾ ਫਿਰੋਜ਼ਪੁਰ ਦੇ ਸਹਿਯੋਗ ਨਾਲ ਵਿਕਾਸ ਵਿਹਾਰ ਫਿਰੋਜ਼ਪੁਰ ਸ਼ਹਿਰ ਵਿਖੇ ਸ੍ਰੀਮਤੀ ਵਿੱਦਿਆ ਜੈਨ ਪਾਰਕ ਵਿਚ ਡਾ. ਗੁਰਨਾਮ ਸਿੰਘ ਯੋਗਾ ਕੋਆਰਡੀਨੇਟਰ ਦੀ ਦੇਖ ਰੇਖ ਵਿਚ 9 ਦਿਨਾਂ ਕੈਂਪ ਸਵੇਰੇ ਸਾਢੇ 5 ਵਜੇ ਤੋਂ ਸਾਢੇ 6 ਵਜੇ ਤੱਕ ਹਰ ਰੋਜ਼ 19 ਅਪ੍ਰੈਲ ਤੱਕ ਲਗਾਇਆ ਜਾਵੇਗਾ। ਜਿਸ ਵਿਚ ਇਲਾਕਾ ਨਿਵਾਸੀਆਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਕੈਂਪ ਦਾ ਪ੍ਰਬੰਧ ਐਸ. ਐਨ. ਮਲਹੋਤਰਾ, ਦੀਪਕ ਸਲੂਜਾ, ਸੁਧੀਰ ਆਰੀਆ, ਭਾਰਤ ਭੂਸ਼ਨ ਜੈਨ, ਕੁਲਵੰਤ ਸਿੰਘ, ਮਨਮੋਹਨ ਸ਼ਾਸਤਰੀ ਅਤੇ ਯੁਵਾ ਆਗੂ ਅਕੂਸ਼ ਸਲੂਜਾ ਵਲੋਂ ਕੀਤਾ ਗਿਆ ਹੈ। ਇਸ ਕੈਂਪ ਵਿਚ ਵਿਸ਼ੇਸ਼ ਬਿਮਾਰੀਆਂ ਸ਼ੂਗਰ, ਬਲੱਡ ਪ੍ਰੇਸ਼ਰ, ਜੋੜਾਂ ਦਾ ਦਰਦ, ਸਿਰ ਦਰਦ, ਆਸਰਿਓ ਆਰਥਰਾਟਿਸ, ਮੋਟਾਪਾ, ਥਾਇਰਾਇਡ ਪੇਟ ਅਤੇ ਹੋਰ ਬਿਮਾਰੀਆਂ ਤੋਂ ਬਚਨ ਅਤੇ ਇਲਾਜ ਬਾਰੇ ਜਾਣਕਾਰੀ ਅਤੇ ਘਰੇਲੂ ਨੁਸਖੇ ਦੱਸੇ ਜਾ ਰਹੇ ਹਨ। ਕੈਂਪ ਵਿਚ ਅਨੇਕਾਂ ਸਾਧਕ ਅਤੇ ਸਾਧਕਾਵਾਂ ਭਾਗ ਲੈ ਕਿ ਯੋਗ ਪ੍ਰਣਾਯਾਮ, ਆਸਣਾਂ ਦੇ ਬਾਰੇ ਜਾਣਕਾਰੀ ਲੈ ਰਹੇ ਹਨ। ਡਾ. ਅਰਮਿੰਦਰ ਸਿੰਘ ਫਰਮਾਹ ਜ਼ਿਲ•ਾ ਪ੍ਰਧਾਨ ਭਾਰਤ ਸਵਾਭਿਮਾਨ ਟਰੱਸਟ ਨੇ ਦੱਸਿਆ ਕਿ ਅੱਜ ਦੀ ਭੱਜ ਦੌੜ ਵਾਲੇ ਜੀਵਨ ਵਿਚ ਇਨਸਾਨ ਦੇ ਸਰੀਰ ਵਿਚ ਕਈ ਤਰ•ਾਂ ਦੀਆਂ ਬਿਮਾਰੀਆਂ ਪੈਦਾ ਹੋ ਗਈਆਂ ਹਨ। ਜਿਸ ਨੂੰ ਦੂਰ ਕਰਨ ਲਈ ਇਨਸਾਨ ਨੂੰ ਆਪਣੇ ਜੀਵਨ ਵਿਚ ਹਰ ਰੋਜ਼ ਪ੍ਰਾਣਾਯਾਮ ਕਰਨਾ ਚਾਹੀਦਾ ਹੈ। ਇਸ ਕੈਂਪ ਵਿਚ ਨਿਰੂਪਮਾ ਸ਼ਰਮਾ ਮਹਿਲਾ ਜ਼ਿਲ•ਾ ਪ੍ਰਧਾਨ, ਜਨਰਲ ਸਕੱਤਰ ਸ਼ਕਤੀ ਚੋਪੜਾ, ਮਹਿੰਦਰ ਸਿੰਘ ਮੁੱਤੀ ਮੀਤ ਪ੍ਰਧਾਨ ਬੀ. ਐਸ. ਟੀ., ਡਾ. ਅਮਨ ਚੁੱਗ, ਡਾ. ਰੁਪੇਸ਼ ਗੁਪਤਾ, ਡਾ. ਸ੍ਰੀਵਾਸਤਵ, ਸ਼੍ਰੀਮਤੀ ਵਿਨਾ ਗਰੋਵਰ, ਵਿਵੇਗ ਮਲਹੋਰਤਾ ਆਦਿ ਸ਼ਾਮਲ ਸਨ।