ਭਾਰਤ ਵਿਚ ਤੰਬਾਕੂ ਦੇ ਨਸ਼ੇ ਦਾ ਇਤਿਹਾਸ ਮੁਗਲਾਂ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ: ਸਾਧਵੀ ਸੰਗਲਤਾ ਭਾਰਤੀ
ਫਿਰੋਜ਼ਪੁਰ 31 ਮਈ (ਏ. ਸੀ. ਚਾਵਲਾ) ਫਿਰੋਜ਼ਪੁਰ ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਸਤਿਸੰਗ ਆਸ਼ਰਮ ਵਿਚ ਸੰਸਥਾਨ ਵਲੋਂ ''ਬੋਧ'' ਦੇ ਅੰਤਰਗਤ ਤੰਬਾਕੂ ਦਿਵਸ ਮਨਾਇਆ ਗਿਆ। ਜਿਸ ਵਿਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਸੁਸ਼੍ਰੀ ਸੰਗਲਤਾ ਭਾਰਤੀ ਨੇ ਤੰਬਾਕੂ ਦੇ ਨੁਕਸਾਨ ਦੱਸਦੇ ਹੋਏ ਕਿਹਾ ਕਿ ਭਾਰਤ ਵਿਚ ਹਰ ਸਾਲ ਹਜ਼ਾਰਾਂ ਮੌਤਾਂ ਸਿਰਫ ਤੰਬਾਕੂ ਦੇ ਸੇਵਨ ਕਰਕੇ ਹੀ ਹੁੰਦੀਆਂ ਹਨ। ਜਿੰਨ•ਾਂ ਵਿਚੋਂ ਜ਼ਿਆਦਾਤਰ ਗਿਣਤੀ ਨੌਜ਼ਵਾਨਾਂ ਦੀ ਹੈ। ਭਾਰਤ ਵਿਚ ਤੰਬਾਕੂ ਦੇ ਨਸ਼ੇ ਦਾ ਇਤਿਹਾਸ ਮੁਗਲਾਂ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਜੋ ਅੱਜ ਸਾਡੇ ਸਾਹਮਣੇ ਸਮਾਜ ਦਾ ਬਹੁਤ ਵੱਡਾ ਦੋਸ਼ ਬਣ ਕੇ ਖੜ•ਾ ਹੈ। ਜਿਸ ਵਿਚ ਭਾਰਤ ਦਾ ਨੌਜ਼ਵਾਨ ਇਸ ਦਾ ਪ੍ਰਯੋਗ ਦੇ ਚੱਲਦੇ ਆਪਣੀ ਸਿਹਤ ਅਤੇ ਭਾਰਤ ਦਾ ਭਵਿੱਖ ਖਰਾਬ ਕਰ ਰਿਹਾ ਹੈ। ਸਾਧਵੀ ਨੇ ਕਿਹਾ ਕਿ ਅਮਰੀਕਨ ਕਨੁਰ ਸੋਸਾਇਟੀ ਦੀ ਰਿਪੋਰਟ ਸਦਕਾ ਅਮਰੀਕਾ ਵਿਚ ਹਰ ਸਾਲ 3 ਲੱਖ ਤੋਂ ਜ਼ਿਆਦਾ ਮੌਤਾਂ ਕੈਂਸਰ ਦੇ ਕਾਰਨ ਹੁੰਦੀਆਂ ਹਨ। ਜਿਸ ਵਿਚ 50 ਹਜ਼ਾਰ ਤੋਂ ਜ਼ਿਆਦਾ ਮੌਤਾਂ ਸਿਗਰੇਟ ਤੰਬਾਕੂ ਤੋਂ ਹੋਣ ਵਾਲੇ ਕੈਂਸਰ ਤੋਂ ਹੁੰਦੀ ਹੈ। 1964 ਅਮਰੀਕਨ ਹੈੱਲਥ ਸੋਸਾਇਟੀ ਵਲੋਂ ਇਕ ਰਿਪੋਟ ਛਪੀ ਸੀ ਜਿਸ ਵਿਚ ਉਨ•ਾਂ ਨੇ ਦੱਸਿਆ ਕਿ ਇਕ ਮਨੁੱਖ ਇਕ ਦਿਨ ਵਿਚ ਜਿੰਨੀਆਂ ਜ਼ਿਆਦਾ ਸਿਗਰੇਟਾਂ ਫੂਕੇਗਾ ਉਨ•ਾਂ ਹੀ ਜ਼ਿਆਦਾ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਸਾਧਵੀ ਨੇ ਕਿਹਾ ਕਿ ਅੱਜ ਦਾ ਨੌਜ਼ਵਾਨ ਵਰਗ ਜੋ ਕਿਸੇ ਵੀ ਦੇਸ਼ ਦਾ ਭਵਿੱਖ ਹੋਇਆ ਕਰਦਾ ਹੈ ਜੋ ਉਹ ਆਪ ਹੀ ਪਤਨ ਦੇ ਰਸਤੇ ਤੇ ਆਪਣੇ ਕਦਮ ਵਧਾ ਲਵੇ ਤਾਂ ਉਸ ਦੇਸ਼ ਦਾ ਕੀ ਹਾਲ ਹੋਵੇਗਾ। ਸਾਡੇ ਦੇਸ਼ ਵਿਚ ਪੈਦਾ ਹੋਣ ਵਾਲੇ ਯੂਵਾ ਧਰੂ, ਪ੍ਰਹਿਲਾਦ, ਅਰਜਨ, ਸਵਾਮੀ ਵਿਵੇਕਾਨੰਦ ਅਤੇ ਸਵਾਮੀ ਰਾਮ ਤੀਰਥ ਆਦਿ ਨੇ ਮਹਾਂ ਪੁਰਸ਼ਾਂ ਦੇ ਕਥਨ ਅਨੁਸਾਰ ਆਪਣੇ ਜੀਵਨ ਨੂੰ ਚਲਾਇਆ ਅਤੇ ਉਸ ਗਿਆਨ ਨੂੰ ਪ੍ਰਾਪਤ ਕੀਤਾ ਜੋ ਸਾਨੂੰ ਸੱਚਾਈ ਨਾਲ ਜਿਉਣਾ ਸਿਖਾਉਂਦਾ ਹੈ।