ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸਮਾਧੀ ਹੁਸੈਨੀਵਾਲਾ ਵਿਖੇ ਪਾਠ ਅਤੇ ਸ਼ਬਦ ਚੋਕਂੀ ਕੀਤੀ
ਫਿਰੋਜ਼ਪੁਰ 29 ਮਾਰਚ (ਏ. ਸੀ. ਚਾਵਲਾ) ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਵਲੋ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸਮਾਧੀ ਹੁਸੇਨੀਵਾਲਾ ਵਿਖੇ ਭਾਰੀ ਗਿਣਤੀ ਵਿਚ ਸਿੰਘਾਂ ਅਤੇ ਬੀਬੀਆਂ ਮਿਲਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਲਈ ਇਕੱਤਰ ਹੋਏ ਸ਼ਹੀਦਾਂ ਦੇ ਬੁੱਤ ਅਤੇ ਸਮਾਧੀ ਦੁੱਧ ਨਾਲ ਨਾਲ ਧੋਤੇ ਗਏ। ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਮੀਤ ਪ੍ਰਧਾਨ ਸੋਹਣ ਸਿੰਘ, ਹਰਜੀਤ ਸਿੰਘ, ਜਰਨਲ ਸਕੱਤਰ ਸਰਬਜੀਤ ਸਿੰਘ ਛਾਬੜਾ, ਜਤਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਦੇ ਹੋਏ ਆਖਿਆ ਕਿ ਅੱਜ ਸੰਗਤਾਂ ਵੱਡੀ ਗਿਣਤੀ ਵਿਚ ਚਾਰ ਬੱਸਾਂ, ਗੱਡੀਆਂ, ਕਾਰਾਂ, ਮੋਟਰ ਸਾਈਕਲਾਂ ਉਪਰ ਪੁੱਜੀਆਂ । ਸੰਗਤਾਂ ਨੇ ਮਿਲ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਸ਼ਬਦ ਪੜੇ ਬੁੱਤਾਂ ਅਤੇ ਸਮਾਧਾਂ ਨੂੰ ਦੁੱਧ ਨਾਲ ਧੋਤਾ ਗਿਆ, ਹਾਰ ਅਤੇ ਸਿਰੋਪੇ ਪਾਏ ਗਏ। ਸ਼ਹੀਦਾਂ ਦੀ ਸਮਾਧੀ ਵਿਖੇ ਕੇਸਰੀ ਰੰਗ ਦੀ ਵੱਡੀ ਚਾਦਰ ਚੜਾਈ ਗਈ। ਹੈਡ ਗ੍ਰੰਥੀ ਗੁਰਵਿੰਦਰ ਸਿੰਘ ਵਲੋਂ ਸ਼ਹੀਦਾਂ ਪ੍ਰਤੀ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸਾਦਿ ਦੀ ਦੇਗ ਵਰਤਾਈ ਗਈ। ਬੀਬੀ ਕਸ਼ਮੀਰ ਕੌਰ, ਬੀਬੀ ਤਰਲੋਚਨ ਕੌਰ ਅਤੇ ਸਰਬਜੀਤ ਸਿੰਘ ਛਾਬੜਾ ਨੂੰ ਸਿਰੋਪੇ ਭੇਟ ਕੀਤੇ ਗਏ। ਸ਼ਬਦ ਗਾਇਨ ਕੀਤੇ ਗਏ (ਜੋ ਲੜੇ ਦੀਣ ਕੇ ਹੇਤ ਸੂਰਾ ਸੋਹੀ), ਬੋਲੇ ਸੋ ਨਿਹਾਲ ਸਤਿ ਸ਼ੀ੍ਰ ਅਕਾਲ ਇਹ ਸਾਰੇ ਸ਼ਬਦ ਢੋਲਕੀਆਂ ਛੇਣਿਆ ਨਾਲ ਵਿਚ ਪੜੇ ਗਏ। ਇਸ ਮੌਕੇ ਕੁਲਚੇ ਛੋਲੇ ਅਤੇ ਖੀਰ ਦਾ ਲੰਗਰ ਵਰਤਾਇਆ ਗਿਆ।