ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਸਮਾਰਟ ਕਾਰਡ ਬਣਾਉਣ ਦੀ ਮੁਹਿੰਮ 16 ਦਸੰਬਰ ਤੋਂ—ਖਰਬੰਦਾ
ਫਿਰੋਜ਼ਪੁਰ 15 ਦਸੰਬਰ (ਏ.ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਸੂਬੇ ਦੇ 28.05 ਲੱਖ ਨੀਲੇ ਕਾਰਡ ਧਾਰਕਾਂ ਲਈ ਸ਼ੁਰੂ ਕੀਤੀ ਜਾ ਰਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ•ਾ ਫਿਰੋਜ਼ਪੁਰ ਵਿਚ ਸਬੰਧਤ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਕਰਕੇ ਉਨ•ਾਂ ਦੇ ਸਮਾਰਟ ਕਾਰਡ ਬਣਾਉਣ ਦੀ ਮੁਹਿੰਮ 16 ਦਸੰਬਰ 2015 ਤੋਂ ਜਿਲ•ੇ ਦੇ ਗਰੁਹਰਸਹਾਏ ਬਲਾਕ ਤੋ ਸ਼ੁਰੂ ਹੋ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਨੀਲਾ ਕਾਰਡ ਧਾਰਕ ਪਰਿਵਾਰ ਯੋਜਨਾ ਦਾ ਲਾਭ ਲੈਣ ਦੇ ਯੋਗ ਹੋਣਗੇ। ਇਸ ਲਈ ਪਰਿਵਾਰ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਜਿਸ ਦੀ ਫ਼ੀਸ 30 ਰੁਪਏ ਹੈ ਜਦ ਕਿ ਬੀਮੇ ਦਾ ਪ੍ਰੀਮੀਅਮ ਪੰਜਾਬ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ। ਇਸ ਰਾਹੀਂ ਪ੍ਰਤੀ ਸਾਲ ਪਰਿਵਾਰ ਜਿਸ ਵਿਚ ਪਤੀ ਪਤਨੀ ਅਤੇ ਤਿੰਨ ਆਸ਼ਰਿਤ ਮੈਂਬਰ ਤੱਕ ਸ਼ਾਮਿਲ ਹੋ ਸਕਦੇ ਹਨ ਨੂੰ 50 ਹਜਾਰ ਰੁਪਏ ਤੱਕ ਦਾ ਸਿਹਤ ਬੀਮਾ ਮਿਲੇਗਾ। ਇਸ ਤਹਿਤ ਸਬੰਧਤ ਪਰਿਵਾਰ ਦੇ ਰਜਿਸਟਰਡ ਪੰਜ ਮੈਂਬਰਾਂ ਵਿਚੋਂ ਕਿਸੇ ਦੇ ਵੀ ਬਿਮਾਰ ਹੋਣ ਤੇ ਸਰਕਾਰ ਵੱਲੋਂ ਅਧਿਸੂਚਿਤ 214 ਸਰਕਾਰੀ ਅਤੇ 216 ਪ੍ਰਾਈਵੇਟ ਹਸਪਤਾਲਾਂ ਵਿਚ ਭਰਤੀ ਹੋ ਕੇ ਇਲਾਜ ਕਰਵਾ ਸਕਣਗੇ। ਇਸ ਵਿਚ ਜੱਚਾ ਬੱਚਾ ਲਾਭ ਯੋਜਨਾ ਵੀ ਸ਼ਾਮਿਲ ਹੈ। ਇਲਾਜ ਕਰਵਾਉਣ ਲਈ ਹਸਪਤਾਲ ਵਿਚ ਸਮਾਰਟ ਕਾਰਡ ਲੈ ਕੇ ਜਾਣਾ ਪਵੇਗਾ। ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਨੀਲਾਕਾਰਡ ਧਾਰਕ ਲਾਭਪਾਤਰੀਆਂ ਦੇ ਸਮਾਰਟ ਕਾਰਡ ਬਣਾਉਣ ਲਈ ਫਿਰੋਜ਼ਪੁਰ ਦੇ ਬਲਾਕ ਗੁਰੂਹਰਸਹਾਏ ਦੇ ਪਿੰਡਾਂ ਵਿਚ ਪੰਚਾਇਤ ਘਰਾਂ/ਗੁਰੂਦੁਆਰਿਆ ਵਿਚ ਕੈਪ ਲਗਾਏ ਜਾਣਗੇ। ਉਨ•ਾਂ ਦੱਸਿਆ ਕਿ ਮਿਤੀ 16 ਦਸੰਬਰ 2015 ਨੂੰ ਪਿੰਡ ਕੋਹਰ ਸਿੰਘ ਵਾਲਾ, ਦਿਲਾਰਾਮ, ਝਾਵਲਾ, ਝੋਕ ਮੋਹਰੇ, ਝੋਕ ਟਹਿਲ ਸਿੰਘ, ਚੱਕ ਸਾਧੂ ਵਾਲਾ, ਚੱਕ ਜਮੀਤ ਸਿੰਘ ਵਾਲਾ, ਬੁਰਜ ਮੱਖਣ ਸਿੰਘ, ਚੱਕ ਹਰਾਜ, ਟਾਹਲੀ ਵਾਲਾ, ਨਧਾਨਾ, ਚੱਕ ਗੁੱਜਰ, ਚੱਕ ਸੋਮੀਆ ਵਾਲਾ ਅਤੇ ਚੱਕ ਮੋਬੀਆਂ ਹਰਦੋ ਢੰਡੀ ਵਿਖੇ ਕੈਪ ਲਗਾਏ ਜਾਣਗੇ। ਇਸੇ ਤਰ•ਾਂ ਮਿਤੀ 17 ਦਸੰਬਰ 2015 ਨੂੰ ਮਾੜੇ ਖ਼ੁਰਦ, ਮਾੜੇ ਕਲਾਂ, ਵਿਰਕ ਖ਼ੁਰਦ, ਚੱਪਾ ਅੜਿੱਕੀ, ਬਸਤੀ ਕੇਸਰ ਸਿੰਘ ਵਾਲੀ, ਅਰਾਈਆ ਵਾਲਾ, ਬੱਗੂ ਵਾਲਾ, ਗੋਬਿੰਦਗੜ•, ਬੇਗੂ ਵਾਲਾ, ਨਿਝਰ, ਗੁਰੂਹਰਸਹਾਏ (ਸ਼ਹਿਰੀ) , ਚੁੱਘਾ, ਸ਼ਰੀਂਹ ਵਾਲਾ ਅਤੇ ਗੁਰੂਹਰਸਹਾਏ (ਪੇਡੂ) ਵਿਖੇ ਕੈਪ ਲਗਾਏ ਜਾਣਗੇ, ਇਸੇ ਤਰ•ਾਂ ਮਿਤੀ 18 ਦਸੰਬਰ ਨੂੰ 2015 ਨੂੰ ਗੁਰੂਹਰਸਹਾਏ (ਸ਼ਹਿਰੀ), ਗੁਰੂਹਰਸਹਾਏ (ਪੇਡੂ), ਲਖਮੀਰ ਪੁਰਾ, ਟਿੱਬੇ ਵਾਲਾ, ਝੰਡੂ ਵਾਲਾ , ਰਣਜੀਤਗੜ•, ਦਰਿਆ ਵਾਲੀ , ਬਸਤੀ ਭਾਗ ਸਿੰਘ, ਢਾਣੀ ਸ਼ਾਮ ਸਿੰਘ, ਫ਼ਤਿਹਗੜ• ਸ਼ਹਿਰੀ, ਲੈਪੋ , ਬੀੜ ਹਰਬੰਸਪੁਰਾ, ਡੇਰਿਆਂ ਵਾਲੀ, ਮਹੰਤਾ ਵਾਲਾ ਵਿਖੇ ਕੈਪ ਲਗਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਮਿਤੀ 19 ਦਸੰਬਰ 2015 ਨੂੰ ਗੁਰੂਹਰਸਹਾਏ (ਸ਼ਹਿਰੀ), ਗੁਰੂਹਰਸਹਾਏ (ਪੇਡੂ), ਕੁਟੀ , ਮੋਠਾਂਵਾਲਾ , ਤੱਲੇਵਾਲਾ, ਹੱਡੀਵਾਲਾ, ਝਾੜੀਵਾਲਾ, ਚੱਕ ਨਿਧਾਨਾ, ਚੱਕ ਮਹੰਤਾਂ ਵਾਲਾ, ਦੁੱਲੇ ਕੇ ਨੱਥੂ ਵਾਲਾ, ਗਾਮੂ ਵਾਲਾ ਵਿਖੇ ਕੈਪ ਲਗਾਏ ਜਾਣਗੇ ਅਤੇ ਮਿਤੀ 20 ਦਸੰਬਰ 2015 ਨੂੰ ਗੁਰੂਹਰਸਹਾਏ (ਸ਼ਹਿਰੀ), ਗੁਰੂਹਰਸਹਾਏ (ਪੇਡੂ), ਦੁੱਲੇ ਕੇ ਨੱਥੂ ਵਾਲਾ, ਨਵਾ ਬਹਿਰਾਮ, ਸ਼ੇਰ ਸਿੰਘ ਵਾਲਾ, ਈਸਾ ਪੰਜ ਗਰਾਈ, ਸਵਾਈ ਰਾਏ ਉਤਾੜ, ਝੁੱਗੇ ਚਿੱਲਿਆਂ, ਰਾਣਾ ਪੰਜ ਗਰਾਈ, ਟਿਲੂ ਅਰਾਈਂ, ਜੀਵਾਂ ਅਰਾਈਂ ਅਤੇ ਪਿੰਡ ਕੁਤਬਗੜ• ਵਿਖੇ ਕੈਪ ਲਗਾਏ ਜਾਣਗੇ। ਇਸੇ ਤਰ•ਾਂ ਮਿਤੀ 21 ਦਸੰਬਰ 2015 ਨੂੰ ਸ਼ਹੀਦ ਉਦਮ ਸਿੰਘ ਨਗਰ, ਰੁਕਨਾਂ ਬੋਦਲਾ, ਨੂਰੇ ਕੇ, ਚੱਕ ਪੰਜੇ ਕੇ, ਜੰਡ ਵਾਲਾ, ਰੱਤੇਵਾਲਾ ਸੋਹਨਗੜ•, ਤਾਰੇਵਾਲਾ, ਪੰਜੇ ਕੇ ਉਤਾੜ, ਮੇਘਾ ਰਾਏ ਉਤਾੜ, ਚੱਕ ਛਾਂਗਾ ਰਾਏ ਉਤਾੜ, ਪੰਜੇ ਕੇ ਹਿਠਾੜ, ਗੁੱਦੜ ਪੰਜ ਗਰਾਈ ਅਤੇ ਮੇਘਾ ਪੰਜ ਗਰਾਈ ਵਿਖੇ ਲਗਏ ਜਾਣਗੇ। ਮਿਤੀ 22 ਦਸੰਬਰ 2015 ਨੂੰ ਪੰਜੇ ਕੇ ਉਤਾੜ, ਮੇਘਾ ਰਾਏ ਉਤਾੜ, ਚੱਕ ਛਾਂਗਾ ਰਾਏ ਉਤਾੜ, ਸੈਦੋ ਕੇ ਮੋਹਨ, ਮੋਹਨ ਕੇ ਹਿਠਾੜ, ਬੁੱਲਾ ਰਾਏ ਹਿਠਾੜ, ਹਾਜੀ ਬੇਟੂ, ਛਾਂਗਾ ਰਾਏ, ਵਾਸਲ ਮੋਹਨ ਕੇ, ਛਾਂਗਾ ਰਾਏ ਉਤਾੜ, ਮੰਡੀ ਵਾਲਾ, ਮੋਹਨ ਕੇ ਉਤਾੜ ਅਤੇ ਵਸਤੀ ਮੱਘਰ ਸਿੰਘ ਵਾਲੀ। ਮਿਤੀ 23 ਦਸੰਬਰ 2015 ਨੂੰ ਪਿੰਡ ਛਾਂਗਾ ਰਾਏ, ਵਾਸਲ ਮੋਹਨ ਕੇ, ਛਾਂਗਾ ਰਾਏ ਉਤਾੜ, ਮੋਹਨ ਕੇ ਉਤਾੜ, ਦੁੱਲੇ ਕੇ ਨੱਥੂ ਵਾਲਾ, ਗੁਰੂਹਰਸਹਾਏ ਸ਼ਹਿਰੀ, ਗੁਰੂਹਰਸਹਾਏ ਪੇਡੂ, ਝੁੱਗੇ ਚਿੱਲੀਆ, ਸਰੂਪ ਸਿੰਘ ਵਾਲਾ, ਭੋਗੀ ਵਾਲਾ, ਬੋਹਰੀਆ, ਬਾਜੇ ਕੀ, ਚੱਕ ਮੇਘਾ ਰਾਏ, ਪਿੰਡੀ ਅਤੇ ਬਹਾਦਰ ਕੇ ਆਦਿ ਪਿੰਡਾਂ ਵਿਚ ਸਮਾਰਟ ਕਾਰਡ ਬਣਾਉਣ ਲਈ ਕੈਂਪ ਲਗਾਏ ਜਾਣਗੇ। ਕੈਂਪ ਤੇ ਆਉਣ ਸਮੇਂ ਆਪਣਾ ਨੀਲਾ ਕਾਰਡ ਅਤੇ ਅਧਾਰ ਕਾਰਡ ਆਦਿ ਨਾਲ ਲਿਆਂਦੇ ਜਾਣ। ਉਨ•ਾਂ ਜ਼ਿਲ•ੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਤਹਿਤ ਲੱਗਣ ਵਾਲੇ ਕੈਂਪਾਂ ਦੌਰਾਨ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਤਾਂ ਜੋ ਇਸ ਯੋਜਨਾ ਦਾ ਲਾਭ ਸਬੰਧਤ ਲੋਕਾਂ ਨੂੰ ਮਿਲ ਸਕੇ। ਫਿਰੋਜ਼ਪੁਰ-ਸ਼ਹਿਰੀ ਅਤੇ ਛਾਉਣੀ ਦੇ ਵਸਨੀਕਾ ਦੇ ਸਿਹਤ ਬੀਮਾਂ ਕਾਰਡ ਸੁਵਿਧਾ ਕੇਂਦਰ ਫਿਰੋਜ਼ਪੁਰ ਵਿਖੇ ਬਨਣਗੇ। ਜਿਆਦਾ ਜਾਣਕਾਰੀ ਲਈ ਕੰਪਨੀ ਦੇ ਨੁਮਾਇਦੇ ਸ੍ਰੀ.ਅਸੀਮ ਨਾਲ ਮੋਬਾਇਲ ਨੰਬਰ:-99172-52154 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜਨ:) ਮਿਸ ਜਸਲੀਨ ਕੋਰ ਸੰਧੂ, ਡਾ.ਪ੍ਰਦੀਪ ਚਾਵਲਾ ਸਿਵਲ ਸਰਜਨ, ਡਾ.ਰੇਨੂ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ, ਸਕੱਤਰ ਜਿਲ•ਾ ਪ੍ਰੀਸ਼ਦ ਸ੍ਰੀ.ਅਰੁਣ ਕੁਮਾਰ ਸ਼ਰਮਾ ਵੀ ਹਾਜਰ ਸਨ।