Ferozepur News
ਬੀ.ਐਸ.ਐਫ਼ ਦੀਆ ਚੋਕੀਆ ਵਿਖੇ ਮਲੇਰੀਆ ਅਤੇ ਡੇਂਗੂ ਬੀਮਾਰੀਆਂ ਸਬੰਧੀ ਦਿੱਤੀ ਜਾਣਕਾਰੀ ਕੁਝ ਸਾਵਧਾਨੀਆਂ ਨਾਲ ਮਲੇਰੀਆ ਅਤੇ ਡੇਂਗੂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ- ਅਮਰਜੀਤ ਐਮ.ਪੀ.ਐਚ.ਡਬਲਯੂ
ਮਮਦੋਟ (ਫ਼ਿਰੋਜ਼ਪੁਰ) 27 ਅਗਸਤ (Manish Bawa )
ਪੰਜਾਬ ਵਿਚੋਂ ਹੋਰਨਾਂ ਬਿਮਾਰੀਆਂ ਦੇ ਨਾਲ-ਨਾਲ ਮਲੇਰੀਆ ਬੁਖਾਰ ਅਤੇ ਡੇਂਗੂ ਬੁਖਾਰ ਦਾ ਖਾਤਮਾ ਵੀ ਮਨੁੱਖਤਾ ਦੀ ਬੇਹਤਰੀ ਲਈ ਜ਼ਰੂਰੀ ਹੈ ਇਹ ਵਿਚਾਰ ਅਮਰਜੀਤ ਐਮ.ਪੀ.ਐਚ.ਡਬਲਯੂ (ਮੇਲ) ਤੇ ਮਹਿੰਦਰਪਾਲ ਐਮ.ਪੀ.ਐਚ.ਡਬਲਯੂ (ਮੇਲ) ਵੱਲੋ ਬੀ.ਐਸ.ਐਫ਼ 29BN ਦੀਆ ਚੋਕੀ ਡੀ.ਟੀ ਮੱਲ ਵਿਖੇ ਬੀ.ਐਸ.ਐਫ਼ 29BN ਜਵਾਨਾ ਨੂੰ ਡੇਂਗੂ ਅਤੇ ਮਲੇਰੀਆ ਬੁਖਾਰ ਸਬੰਧੀ ਜਾਗਰੂਕ ਕਰਨ ਦੋਰਾਨ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਵੱਲੋਂ ਚੌਕੀਆ ਵਿਖੇ ਡੇਂਗੂ ਅਤੇ ਮਲੇਰੀਆ ਮੱਛਰਾਂ ਦੀ ਰੋਕਥਾਮ ਲਈ ਸਪ੍ਰੇਅ ਵੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਐਮ.ਪੀ.ਐਚ.ਡਬਲਯੂ ਅਤੇ ਮਹਿੰਦਰਪਾਲ ਐਮ.ਪੀ.ਐਚ.ਡਬਲਯੂ ਨੇ ਦੱਸਿਆ ਕਿ ਡੇਂਗੂ ਦਾ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਸਾਫ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ। ਡੇਂਗੂ ਮੱਛਰ ਦੇ ਕੱਟਣ ਨਾਲ ਹੋਣ ਵਾਲੇ ਬੁਖਾਰ ਦੇ ਲੱਛਣਾਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਾਸ ਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਜੀ ਕੱਚਾ ਹੋਣਾ, ਉਲਟੀਆਂ ਆਉਣਾ ਜਾਂ ਥਕਾਵਟ ਆਦਿ ਹੋਣ ਦੀ ਸੂਰਤ ਵਿਚ ਤੁਰੰਤ ਮਾਹਿਰ ਡਾਕਟਰ ਕੋਲ ਚੈਕਅਪ ਕਰਵਾਇਆ ਜਾਵੇ ਤਾਂ ਇਸ ਬਿਮਾਰੀ ਨੂੰੰ ਪਨਪਨ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਜਾਵੇ।
ਉਨ੍ਹਾਂ ਨੇ ਜਵਾਨਾ ਨੂੰ ਕਿਹਾ ਕਿ ਆਪਣੇ ਕੂਲਰਾਂ ਵਿਚਲੇ ਪਾਣੀ ਨੂੰ ਹਰ ਹਫ਼ਤੇ ਦੇ ਸ਼ੁਕਰਵਾਰ ਨੂੰ ਸਾਫ ਕਰਕੇ ਡ੍ਰਾਈ ਡੇ ਵੱਜੋ ਮਨਾਈਆ ਜਾਵੇ ਤੇ ਇਸ ਦਿਨ ਪਾਣੀ ਨੂੰ ਬਦਲਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਕੰਪੈਸ ਦੇ ਆਸ-ਪਾਸ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਤਾਂ ਹਫਤੇ ਵਿਚ ਇੱਕ ਵਾਰ ਸੜੀਆ ਹੋਈਆ ਤੇਲ ਪਾ ਦੇਣਾ ਚਾੰਹੀਦਾ ਹੈ ਇਵੇ ਕਰਨ ਨਾਲ ਮੱਛਰਾਂ ਦਾ ਲਾਰਵਾ ਮਰਦਾ ਹੈ। ਇਸ ਦੇ ਨਾਲ ਨਾਲ ਓੁਨ੍ਹਾ ਨੇ ਜਵਾਨਾ ਨੂੰ ਮਲੇਰੀਆ ਬੁਖਾਰ ਬਾਰੇ ਵੀ ਜਾਣਕਾਰੀ ਦਿੱਤੀ ਕਿ ਇਹ ਮੱਛਰ ਗੰਦੇ ਪਾਣੀ ਵਿੱਚ ਪੈਦਾ ਹੁੰਦਾ ਹੈ ਤੇ ਇਹ ਮੱਛਰ ਰਾਤ ਨੂੰ ਸੋਣ ਵੇਲੇ ਕੱਟਦਾ ਹੈ ਇਸ ਨਾਲ ਬਹੁਤ ਤੇਜ ਬੁਖਾਰ, ਸਿਰ ਦਰਦ, ਚੱਕਰ ਆਓੁਣਾ,ਓੁਲਟੀਆ,ਕਂਾਬਾ ਨਾਲ ਬੁਖਾਰ ਹੋਣਾ,ਇਹ ਮਲੇਰੀਆ ਬੁਖਾਰ ਦੇ ਮੁੱਖ ਲੱਛਣ ਹੁੰਦੇ ਹਨ ਅਤੇ ਇਸ ਤੇ ਬਚਾਅ ਲਈ ਸਾਨੂੰ ਰਾਤ ਨੂੰ ਸੋਣ ਵੇਲੇ ਗੁੱਡ ਨਾਈਟ, ਕਰੀਮਾ, ਮੱਛਰਦਾਨੀ ਆਦਿ ਲਾ ਕੇ ਸੋਣਾ ਚਾਹੰੀਦਾ ਹੈ। ਇਸ ਮੋਕੇ ਡਾ. ਤਰੁਨਪਾਲ ਸੋਢੀ ਬੀ.ਐਸ.ਐਫ਼ 29BN ਅਤੇ ਫ਼ਾਮਾਸਿਟਟ ਵੀ ਮੋਜੂਦ ਸੀ।