ਬਾਰੇ ਕੇ ਵਿਖੇ 45 ਲੱਖ ਦੀ ਲਾਗਤ ਨਾਲ ਬਣੇਗਾ ਮੈਰਿਜ ਪੈਲਸ-ਕਮ- ਕਮਿਊਨਿਟੀ ਹਾਲ: ਪਰਮਿੰਦਰ ਸਿੰਘ ਪਿੰਕੀ
15 ਪਿੰਡਾਂ ਦੇ ਲਗਭਗ 20 ਹਜ਼ਾਰ ਲੋਕਾਂ ਨੂੰ ਕਮਿਊਨਿਟੀ ਹਾਲ ਦਾ ਹੋਵੇਗਾ ਫ਼ਾਇਦਾ
ਬਾਰੇ ਕੇ ਵਿਖੇ 45 ਲੱਖ ਦੀ ਲਾਗਤ ਨਾਲ ਬਣੇਗਾ ਮੈਰਿਜ ਪੈਲਸ-ਕਮ- ਕਮਿਊਨਿਟੀ ਹਾਲ: ਪਰਮਿੰਦਰ ਸਿੰਘ ਪਿੰਕੀ
15 ਪਿੰਡਾਂ ਦੇ ਲਗਭਗ 20 ਹਜ਼ਾਰ ਲੋਕਾਂ ਨੂੰ ਕਮਿਊਨਿਟੀ ਹਾਲ ਦਾ ਹੋਵੇਗਾ ਫ਼ਾਇਦਾ
1 ਹਜ਼ਾਰ ਰੁਪਏ ਖ਼ਰਚ ਕਰਕੇ ਲੋਕ ਆਪਣੇ ਬੱਚਿਆਂ ਦਾ ਕਰ ਸਕਣਗੇ ਵਿਆਹ
ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਅਰੇ ਨੂੰ ਦਿੱਤਾ ਜਾਵੇਗਾ ਸਾਰਥਿਕ ਰੂਪ
ਬਾਰਡਰ ਦੇ ਪਿੰਡਾਂ ਵਿਚ ਸਕੂਲਾਂ ਨੂੰ ਬਣਾਇਆ ਜਾਵੇਗਾ ਸਮਾਰਟ ਸਕੂਲ
ਫ਼ਿਰੋਜ਼ਪੁਰ, 6 ਫਰਵਰੀ, 2020:
ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਪਿੰਡ ਬਾਰੇ ਕੇ ਵਿਖੇ 45 ਲੱਖ ਦੀ ਲਾਗਤ ਨਾਲ ਮੈਰਿਜ ਪੈਲਸ -ਕਮ- ਕਮਿਊਨਿਟੀ ਹਾਲ ਬਣਾਇਆ ਜਾਵੇਗਾ, ਜਿੱਥੇ ਆਪ-ਪਾਸ ਦੇ 15 ਪਿੰਡਾਂ ਦੇ ਲੋਕ ਆਪਣੇ ਲੜਕੇ-ਲੜਕੀਆਂ ਦਾ ਵਿਆਹ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਕਮਿਊਨਿਟੀ ਹਾਲ ਦੇ ਬਣਨ ਨਾਲ ਲਗਭਗ 20 ਹਜ਼ਾਰ ਲੋਕਾਂ ਨੂੰ ਫ਼ਾਇਦਾ ਹੋਵੇਗਾ।
ਸ. ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਸ ਕਮਿਊਨਿਟੀ ਹਾਲ ਦੇ ਬਣ ਨਾਲ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਅਰੇ ਨੂੰ ਸਾਰਥਿਕ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਾਲ ਦੇ ਬਣਨ ਨਾਲ 15 ਪਿੰਡਾਂ ਦੇ ਲੋਕ ਸਿਰਫ਼ 1 ਹਜ਼ਾਰ ਰੁਪਏ ਖ਼ਰਚ ਕਰਕੇ ਆਪਣੇ ਬੱਚਿਆਂ ਦੇ ਵਿਆਹ ਇਸ ਕਮਿਊਨਿਟੀ ਹਾਲ ਵਿਚ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਹਜ਼ਾਰਾਂ ਰੁਪਏ ਖ਼ਰਚ ਕਰਕੇ ਦੂਰ-ਦੁਰਾਡੇ ਮੈਰਿਜ ਪੈਲਸ ਬੁੱਕ ਕਰਦੇ ਸਨ ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਸ ਕਮਿਊਨਿਟੀ ਹਾਲ ਦੇ ਬਣਨ ਨਾਲ ਕਾਫ਼ੀ ਹੱਦ ਤੱਕ ਆਸਾਨੀ ਹੋ ਜਾਵੇਗੀ।
ਵਿਧਾਇਕ ਸ. ਪਿੰਕੀ ਨੇ ਕਿਹਾ ਬਾਰਡਰ ਦੇ ਪਿੰਡਾ ਦਾ ਚਹੁੰ ਤਰਫ਼ਾਂ ਵਿਕਾਸ ਕਰਨ ਲਈ ਪਿੰਡਾਂ ਦੇ ਸਕੂਲਾਂ ਨੂੰ ਸਮਾਰਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰਡਰ ਦੇ ਸਕੂਲ ਵਧੀਆ ਸਕੂਲਾਂ ਵਿਚੋਂ ਇਕ ਹੋਣਗੇ ਅਤੇ ਹਰ ਪੱਖੋਂ ਇਹ ਸਕੂਲ ਮੁਕੰਮਲ ਹੋਣਗੇ। ਉਨ੍ਹਾਂ ਕਿਹਾ ਕਿ ਬਾਰਡਰ ‘ਤੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਬੱਚੇ ਦੂਰ ਸ਼ਹਿਰਾਂ ਵਿਚ ਭੇਜਣ ਦੀ ਲੋੜ ਨਹੀਂ ਹੋਵੇਗੀ ਉਨ੍ਹਾਂ ਦੇ ਪਿੰਡਾਂ ਦੇ ਸਕੂਲਾਂ ਨੂੰ ਹੀ ਸਮਾਰਟ ਬਣਾਇਆ ਜਾਵੇਗਾ ਅਤੇ ਬੱਚਿਆਂ ਨੂੰ ਉਚੇਰੀ ਸਿੱਖਿਆ ਦਿੱਤੀ ਜਾਵੇਗੀ।
ਇਸ ਕਮਿਊਨਿਟੀ ਹਾਲ ਦੇ ਬਣਨ ਬਾਰੇ ਸੁਣ ਕੇ ਸਰਪੰਚ ਬਾਰੇ ਕੇ ਸ. ਜੋਗਿੰਦਰ ਸਿੰਘ, ਬਾਰੇ ਕੇ ਖੱਬਾ ਸ. ਬਲਬੀਰ ਸਿੰਘ, ਪੀਰ ਇਸਮਾਈਲ ਖ਼ਾਹ ਸ. ਸੁਖਵੰਤ ਸਿੰਘ ਗੋਰਾ, ਮਾਛੀ ਵਾੜਾ ਸ. ਨਰਿੰਦਰ ਸਿੰਘ, ਹੁਸੈਨੀ ਵਾਲਾ ਸ.ਸੁਖਦੇਵ ਸਿੰਘ, ਝੁੱਗੇ ਹਜ਼ਾਰੇ ਸ. ਸੁਰਜੀਤ ਸਿੰਘ, ਟੈਂਡੀ ਵਾਲਾ ਸ. ਜਗੀਰ ਸਿੰਘ, ਚਾਂਦੀ ਵਾਲਾ ਸ. ਬਗ਼ੀਚਾ ਸਿੰਘ, ਗੱਟੀ ਰਾਜੋ ਕੇ ਸ੍ਰੀ ਕਰਮਜੀਤ, ਚੁੱਹੜੀ ਵਾਲਾ ਸ. ਬੂਟਾ ਸਿੰਘ, ਖੁੰਦਰ ਗੱਟੀ ਸ੍ਰੀ ਤਰਸੇਮ, ਰਾਜੋ ਕੇ ਗੱਟੀ ਸ. ਮੱਖਣ ਸਿੰਘ, ਭੱਖੜਾ ਸ. ਸਰਦੂਲ ਸਿੰਘ, ਬਸਤੀ ਭਾਨੇ ਵਾਲਾ ਸ. ਕਰਤਾਰ ਸਿੰਘ, ਝੁੱਗੇ ਕੇਸਰ ਸ. ਮੰਗਲ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਸ. ਪਰਮਿੰਦਰ ਸਿੰਘ ਪਿੰਕੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਕਮਿਊਨਿਟੀ ਹਾਲ ਦੀ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਜ਼ਰੂਰਤ ਸੀ ਜੋ ਹੁਣ ਵਿਧਾਇਕ ਦੇ ਯਤਨਾਂ ਸਦਕਾ ਪੂਰੀ ਹੋ ਜਾਵੇਗੀ।