ਬਾਰਡਰ ਸੰਘਰਸ਼ ਕਾਮੇਟੀ ਦੇ ਅਹੁਦੇਦਾਰਾ ਕੀਤਾ ਮਮਦੋਟ ਮੰਡੀਆ ਦਾ ਦੌਰਾ
ਬਾਰਡਰ ਸੰਘਰਸ਼ ਕਾਮੇਟੀ ਦੇ ਅਹੁਦੇਦਾਰਾ ਕੀਤਾ ਮਮਦੋਟ ਮੰਡੀਆ ਦਾ ਦੌਰਾ
ਲਿਫਟੰਗ ਨਾ ਹੋਣ ਤੇ ਆੜਤੀ ਤੇ ਕਿਸਾਨ ਵਰਗ ਹੋਇਆ ਪਰੇਸ਼ਾਨ =ਕਾਮਰੇਡ ਹੰਸਾ ਸਿੰਘ
ਮਮਦੋਟ 27 ਅਪਰੈਲ (ਧਰਮ ਪਾਲ ਇੰਸਾਂ) ਬਾਰਡਰ ਸੰਘਰਸ਼ ਕਮੇਟੀ ਅਤੇ ਰਾਏ ਸਿੱਖ ਸਮਾਜ ਸੁਧਾਰ ਸਭਾ ਦੇ ਅਹੁਦੇਦਾਰਾ ਵੱਲੋ ਪੰਜਾਬ ਪ੍ਰਧਾਨ ਕਾਮਰੇਡ ਹੰਸਾ ਸਿੰਘ ਦੀ ਅਗਵਾਈ ਹੇਠ ,ਜਿਲਾ ਪ੍ਰਧਾਨ ਸਰਪੰਚ ਜੰਗੀਰ ਸਿੰਘ ਹਜਾਰਾ ,ਜਿਲਾ ਸੈਕਟਰੀ ਸਰਪੰਚ ਹਰਬੰਸ ਸਿੰਘ ਲੱਖਾ ਵਾਲਾ ਹਿਠਾੜ,ਬਲਾਕ ਪ੍ਰਧਾਨ ਸਰਪੰਚ ਕਰਨੈਲ ਸਿੰਘ ਕੋਠੇ ਕਿਲੀ ਵਾਲੇ, ਬਕਾਕ ਮਮਦੋਟ ਦੇ ਸਕੱਤਰ ਬੁਧ ਸਿੰਘ ਪੋਜੋ ਕੇ ਆਦਿ ਨੇ ਮਾਰਕੀਟ ਕਮੇਟੀ ਮਮਦੋਟ ਅਧੀਨ ਆਉਦੀਆ ਅਨਾਜ ਮੰਡੀਆ ਜਿਨਾ ਵਿੱਚ ਫੱਤੇ ਵਾਲਾ ਹਿਠਾੜ, ਹਜਾਰਾ ਸਿੰਘ ਵਾਲਾ, ਰਾਉਕੇ ਹਿਠਾੜ, ਖੁੰਦਰ ਉਤਾੜ ,ਕੜਮਾ, ਟਿੱਬੀ ਆਦਿ ਮੰਡੀਆ ਦਾ ਦੌਰਾ ਕੀਤਾ ਅਤੇ ਕਿਸਾਨਾ ਦੀਆ ਮੁਸ਼ਕਲਾ ਸੁਣੀਆ ਮਮਦੋਟ ਦਾਣਾ ਮੰਡੀ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਿਦਆ ਬਾਰਡਰ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਕਾਮਰੇਡ ਹੰਸਾ ਸਿੰਘ ਨੇ ਕਿਹਾ ਜਿਆਦਾ ਤਰ ਪੰਜਾਬ ਦੇ ਕਿਸਾਨ ਵਿਗੜਦੇ ਮੌਸਮ ਦੀ ਮਾਰ ਹੇਠ ਅਉਣ ਨਾਲ ਕਿਸਾਨਾ ਦੀ ਆਰਥਿਕ ਸਥਿਤੀ ਹੀ ਬਹੁਤ ਮਾੜੀ ਹੋ ਚੁਕੀ ਹੈ ਉਹਨਾ ਕਿਹਾ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਪੰਜਾਬ ਦੇ ਕਿਸਾਨਾ ਨੂੰ ਹੁਣ ਮੰਡੀਆ ਵਿੱਚ ਰੁਲਣਾ ਪੈ ਰਿਹਾ ਹੈ ਅਤੇ ਮੰਡੀਆ ਵਿੱਚੋ ਕਣਕ ਦੀ ਖਰੀਦ ਤੇ ਲਿਫਟਿੰਗ ਨਾ ਹੋਣ ਤੇ ਮੰਡੀਆ ਵਿੱਚ ਬੋਰੀਆ ਦੇ ਵੱਡੇ-ਵੱਡੇ ਅੰਬਾਰ ਲੱਗੇ ਪਏ ਹਨ ਜਿਸ ਚੱਲਦਿਆ ਹੁਣ ਕਿਸਾਨਾ ਨੂੰ ਮੰਡੀਆ ਵਿੱਚ ਕਣਕ ਸੁਟਣ ਲਈ ਜਗਾ ਨਹੀ ਮਿਲ ਰਹੀ ਹੈ ,ਜਿਸ ਕਾਰਨ ਆੜਤੀ ਅਤੇ ਕਿਸਾਨ ਵਰਗ ਬਹੁਤ ਹੀ ਪਰੇਸ਼ਾਨ ਹੋ ਰਿਹਾ ਹੈ ਉਹਨਾ ਕਿਹਾ ਇਸ ਵਾਰ ਕਣਕ ਦਾ ਪ੍ਰਤੀ ਏਕੜ ਝਾੜ ਵੀ ਬਹੁਤ ਘੱਟ ਨਿਕਲ ਰਿਹਾ ਹੈ ਜਿਸ ਦੇ ਚੱਲਦਿਆ ਕਿਸਾਨ ਅੰਦਰੋ-ਅੰਦਰ ਪੂਰੀ ਤਰਾਂ ਟੁੱਟ ਚੁੱਕਾ ਹੈ ,ਉਹਨਾ ਕਿਹਾ ਕਿਸਾਨਾ ਦੀ ਹਿਤੈਸ਼ੀ ਕਹਾਉਣ ਵਾਲੀ ਅਕਾਲੀ -ਭਾਜਪਾ ਨੂੰ ਸਰਕਾਰ ਅਪੀਲ ਕੀਤੀ ਕੀ ਖਰਾਬ ਹੋਈ ਫਸਲ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਪੀੜਤ ਕਿਸਾਨਾ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਮੰਡੀਆ ਵਿੱਚ ਰੁਲ ਰਹੇ ਆੜਤੀਏ ਤੇ ਕਿਸਾਨਾ ਦੀ ਸਾਰ ਲਈ ਜਾਵੇ ਨਹੀ ਤਾ ਬਾਰਡਰ ਸੰਘਰਸ਼ ਕਮੇਟੀ ਕਿਸਾਨਾ ਦੇ ਹੱਕ ਵਿੱਚ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋ ਜਾਵੇਗੀ ,ਇਸ ਮੌਕੇ ਮਹਿੰਦਰ ਸਿੰਘ, ਦਰਸ਼ਨ ਸਿੰਘ, ਸ਼ਿੰਦਰਪਾਲ ਸਿੰਘ ,ਬੱਗੂ ਸਿੰਘ , ਗੁਰਦਿਆਲ ਸਿੰਘ ਨੌਲ, ਭਗਵਾਨ ਸਿੰਘ , ਸੋਨਾ ਸਿੰਘ ਲੱਖਾ ਸਿੰਘ ਵਾਲਾ ਹਿਠਾੜ ਆਦਿ ਹਾਜਰ ਸਨ ।