Ferozepur News

ਬਾਗਵਾਨ ਕੰਪਲੈਕਸ ਵਿਖੇ ਸੀਨੀਅਰ ਸਿਟੀਜਨ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਮੀਟਿੰਗ ਵਿਚ ਕੀਤਾ ਗਿਆ ਵਿਚਾਰ ਵਟਾਂਦਰਾ

26FZR09Pਫਿਰੋਜ਼ਪੁਰ 26 ਅਪ੍ਰੈਲ (ਏ.ਸੀ.ਚਾਵਲਾ) ਸੀਨੀਅਰ ਸਿਟੀਜਨ ਦੀ ਮੀਟਿੰਗ ਬਾਗਵਾਨ ਕੰਪਲੈਕਸ ਵਿਖੇ ਪ੍ਰਧਾਨ ਹਰੀਸ਼ ਮੋਂਗਾ ਦੀ ਅਗਵਾਈ ਵਿਚ ਹੋਈ। ਮੀਟਿੰਗ ਹਰੀਸ਼ ਮੋਂਗਾ ਨੇ ਦੱਸਿਆ ਕਿ ਸੀਨੀਅਰ ਸਿਟੀਜਨ ਨੂੰ ਵੱਖ ਵੱਖ ਕੰਮਾਂ ਵਿਚ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ•ਾਂ ਆਖਿਆ ਕਿ ਦਫਤਰਾਂ ਅਤੇ ਪੁਲਸ ਸਟੇਸ਼ਨਾਂ ਵਿਚ ਕਈ ਵਾਰ ਕੰਮਾਂ ਕਾਰਾਂ ਲਈ ਜਾਣਾ ਪੈਂਦਾ ਹੈ, ਪਰ ਉਥੇ ਸੀਨੀਅਰ ਸਿਟੀਜਨ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉਥੇ ਸੀਨੀਅਰ ਸਿਟੀਜਨ ਨੂੰ ਕੋਈ ਅਹਿਮਿਤ ਨਹੀਂ ਦਿੱਤੀ ਜਾਂਦੀ। ਉਨ•ਾਂ ਆਖਿਆ ਕਿ ਰੇਲਵੇ ਅਤੇ ਬੱਸਾਂ ਆਦਿ ਦੇ ਸੀਨੀਅਰ ਸਿਟੀਜਨ ਬਾਰੇ ਪਹਿਲ ਦੇਣ ਲਈ ਤਾਂ ਖਿੜਕੀ ਤਾਂ ਬਣਾਈ ਹੋਈ ਹੈ, ਪਰ ਉਸ ਤੇ ਅਮਲ ਨਹੀਂ ਜਾਂਦਾ। ਪ੍ਰਧਾਨ ਨੇ ਆਖਿਆ ਕਿ ਕਈ ਵਾਰ ਤਾਂ ਸੀਨੀਅਰ ਸਿਟੀਜਨ ਨਾਲ ਦਫਤਰਾਂ ਅਤੇ ਥਾਣਿਆਂ ਦੇ ਕਰਮਚਾਰੀਆਂ ਦਾ ਅੰਦਾਜ਼ ਵੀ ਇੰਨਾ ਮਾੜਾ ਹੁੰਦਾ ਹੈ ਕਿ ਖੁਦ ਨੂੰ ਹੀ ਸ਼ਰਮਸ਼ਾਰ ਹੋਣਾ ਪੈਂਦਾ ਹੈ। ਪ੍ਰਧਾਨ ਮੋਂਗਾ ਨੇ ਕਿਹਾ ਕਿ ਰੇਲਵੇ ਵਿਭਾਗ ਵਲੋਂ 40 ਪ੍ਰਤੀਸ਼ਤ ਸੀਨੀਅਰ ਸਿਟੀਜਨ ਨੂੰ ਯਾਤਰੀ ਭਾੜੇ ਵਿਚ ਕਨਸੈਸ਼ਨ ਦਿੱਤਾ ਜਾਂਦਾ ਹੈ, ਪਰ ਰਿਜ਼ਰਵੇਸ਼ਨ ਵਿਚ ਕੋਈ ਪਹਿਲ ਨਹੀਂ ਦਿੱਤੀ ਜਾਂਦੀ, ਜਦਕਿ ਸੀਨੀਅਰ ਸਿਟੀਜਨ ਨੂੰ ਰਿਜ਼ਰਵ ਸੀਟਾਂ ਦੇ ਕੋਟੇ ਵਿਚੋਂ ਕੁਝ ਸੀਟਾਂ ਦੇਣੀਆਂ ਚਾਹੀਦੀਆਂ ਹਨ। ਉਨ•ਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਬੱਸਾਂ ਵਿਚ ਵੀ 40 ਪ੍ਰਤੀਸ਼ਤ ਯਾਤਰੀ ਭਾੜੇ ਵਿਚ ਕਨਸੈਸ਼ਨ ਦਿੱਤਾ ਜਾਵੇ। ਉਨ•ਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿਨੀਅਰ ਸਿਟੀਜਨ ਨੂੰ ਦਫਤਰਾਂ, ਥਾਣਿਆਂ ਆਦਿ ਵਿਚ ਆ ਰਹੀਆਂ ਮੁਸ਼ਕਲਾਂ ਦੂਰ ਕੀਤੀਆਂ ਜਾਣ ਤਾਂ ਜੋ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਅਸ਼ੋਕ ਬਜਾਜ, ਪੀ. ਡੀ. ਸ਼ਰਮਾ, ਮਦਨ ਮੋਹਨ ਤਿਵਾੜੀ, ਦੀਵਾਨ ਚੰਦ, ਏ. ਸੀ. ਚਾਵਲਾ, ਕੇ. ਐਸ. ਚੋਪੜਾ, ਵਿਨੋਦ ਗੋਇਲ, ਐਸ. ਪੀ. ਸ਼ਰਮਾ, ਅਵਤਾਰ ਸਿੰਘ ਆਦਿ ਹਾਜ਼ਰ ਸਨ।

Related Articles

Back to top button