Ferozepur News

ਬਲਾਕ ਫ਼ਿਰੋਜ਼ਪੁਰ-3 ਦੀ ਦਾਖਲਾ ਮੁਹਿੰਮ ਤਹਿਤ  ਭਾਰਤ ਪਾਕ ਸਰਹੱਦ ਤੇ ਲਗਾਈ ਪ੍ਰਦਰਸ਼ਨੀ 

ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ਨੇ ਮਾਪਿਆਂ ਨੂੰ ਕੀਤਾ ਆਕਰਸ਼ਿਤ 

ਬਲਾਕ ਫ਼ਿਰੋਜ਼ਪੁਰ-3 ਦੀ ਦਾਖਲਾ ਮੁਹਿੰਮ ਤਹਿਤ  ਭਾਰਤ ਪਾਕ ਸਰਹੱਦ ਤੇ ਲਗਾਈ ਪ੍ਰਦਰਸ਼ਨੀ 

ਬਲਾਕ ਫ਼ਿਰੋਜ਼ਪੁਰ-3 ਦੀ ਦਾਖਲਾ ਮੁਹਿੰਮ ਤਹਿਤ  ਭਾਰਤ ਪਾਕ ਸਰਹੱਦ ਤੇ ਲਗਾਈ ਪ੍ਰਦਰਸ਼ਨੀ

ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ਨੇ ਮਾਪਿਆਂ ਨੂੰ ਕੀਤਾ ਆਕਰਸ਼ਿਤ

ਸਟੇਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ‘Each One Bring One’ ਮੁਹਿੰਮ ਨੇ ਪੂਰੇ ਇਲਾਕੇ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਜਿਗਿਆਸਾ ਫੈਲਾਉਣ ਦਾ ਜੋ ਕੰਮ ਕੀਤਾ ਹੈ ਉਸ ਨਾਲ ਲੋਕਾਂ ਵਿੱਚ ਭਰਪੂਰ ਉਤਸ਼ਾਹ ਅਤੇ ਚਰਚਾ ਤੇਜ਼ ਹੋ ਗਈ ਹੈ। ਆਪਣੇ ਮਕਸਦ ਵਿੱਚ ਸਫਲਤਾ ਹਾਸਲ ਕਰ ਰਹੇ ਅਧਿਆਪਕਾਂ ਨੇ ਅੱਜ ਫਿਰ ਕਨੋਪੀ (ਪ੍ਰਚਾਰ ਸਟਾਲ) ਲਗਾ ਕੇ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਦਰਸ਼ਨੀ ਬਾਰਡਰ ਨੇੜਲੇ ਪਿੰਡ ਰਾਜੋ ਕੇ ਉਸਪਾਰ ਮੇਨ ਚੌਂਕ ਵਿਖੇ ਲਗਾਈ। ਪ੍ਰਦਰਸ਼ਨੀ ਦੇ ਪ੍ਰਬੰਧਕ ਫਿਰੋਜ਼ਪੁਰ-3 ਬਲਾਕ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਜੋ ਕੇ ਉਸਪਾਰ, ਗਟੀ ਰਹਿਮੇ ਕੇ, ਭਖੜਾ ਤੇ ਹੁਸੈਨੀਵਾਲਾ ਵਰਕਸ਼ਾਪ ਆਦਿ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੀਤਾ ਗਿਆ।

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਣਜੀਤ ਸਿੰਘ ਨੇ ਮੁਹਿੰਮ ਦੀ ਸਾਰੀ ਕਮਾਨ ਖੁਦ ਹੀ ਸੰਭਾਲੀ ਹੋਈ ਹੈ ਅਤੇ ਅਧਿਆਪਕਾਂ ਦੇ ਨਾਲ ਖੁਦ ਦਾਖਲਿਆਂ ਲਈ ਘਰ-ਘਰ ਪਹੁੰਚ ਰਹੇ ਹਨ। ਆਪਣੀ ਟੀਮ ਦੀ ਅਗਵਾਈ ਕਰਦਿਆਂ ਉਹਨਾਂ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੀ ਸੁੰਦਰ ਮੌਜੂਦਾ ਤਸਵੀਰ ਅਤੇ ਸਹੂਲਤਾਂ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਹਰ ਵਰਗ ਦੇ ਲੋਕ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾਉਣ। ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਉਚੇਚੇ ਤੌਰ ਤੇ ਰਾਜਨ ਨਰੂਲਾ ਸਹਾਇਕ ਬੀ.ਪੀ.ਈ.ਓ, ਚਰਨਜੀਤ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਗੁਰਬਚਨ ਲਾਲ ਬਲਾਕ ਮੀਡੀਆ ਕੋਆਡੀਨੇਟਰ, ਪਾਰਸ ਕੁਮਾਰ ਸੀ. ਐੱਚ. ਟੀ., ਰਾਮ ਕੁਮਾਰ ਸੀ.ਐੱਮ.ਟੀ. ਆਦਿ ਪਹੁੰਚੇ। ਉਹਨਾਂ ਵੱਲੋਂ ਪ੍ਰਦਰਸ਼ਨੀ ਤੇ ਆ ਰਹੇ ਲੋਕਾਂ ਨੂੰ ਸਰਕਾਰੀ ਸਕੂਲਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਤੇ ਇਸ਼ਤਿਹਾਰ ਵੰਡੇ ਗਏ। ਇਸ ਪ੍ਰਦਰਸ਼ਨੀ ਦਾ ਪ੍ਰਬੰਧ ਹਰਜਿੰਦਰ ਸਿੰਘ, ਕੁਲਵੰਤ ਸਿੰਘ, ਗੁਰਮੇਜ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਧਰਮਪਾਲ, ਰਾਜ ਕੁਮਾਰ, ਦੀਪਕ ਕੁਮਾਰ, ਨਵਦੀਪ ਕੁਮਾਰ, ਅਰਵਿੰਦ ਕਪੂਰ, ਮੈਡਮ ਗੀਤਾ, ਰੁਪਿੰਦਰ ਕੌਰ, ਕੰਚਨ, ਪੁਸ਼ਪਾ ਦੇ ਸਹਿਯੋਗ ਨਾਲ ਪੂਰਾ ਹੋਇਆ।

 

Related Articles

Leave a Reply

Your email address will not be published. Required fields are marked *

Back to top button