ਫੌਜ ਵਿਚ ਭਰਤੀ ਲਈ ਲਿਖ਼ਤੀ ਪ੍ਰੀਖਿਆ 18 ਅਕਤੂਬਰ ਨੂੰ : ਮੇਜਰ ਅਮਰਜੀਤ ਸਿੰਘ
ਫਿਰੋਜ਼ਪੁਰ 8 ਅਕਤੂਬਰ (ਏ.ਸੀ.ਚਾਵਲਾ ) 3 ਅਕਤੂਬਰ ਤੋਂ ਫ਼ਿਰੋਜਪੁਰ ਵਿਚ ਚੱਲ ਰਹੀ ਫੌਜ ਦੀ ਭਰਤੀ ਵਿਚ ਮੈਡੀਕਲ ਪ੍ਰੀਖਿਆ ਵਿਚ ਫਿੱਟ ਹੋਏ ਨੌਜਵਾਨਾਂ ਲਈ ਜ਼ਿਲ•ੇ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਲਿਖ਼ਤੀ ਪ੍ਰੀਖਿਆ ਲਈ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੀ ਪਾਈਟ ਫਿਰੋਜਪੁਰ ਦੇ ਮੇਜਰ ਅਮਰਜੀਤ ਸਿੰੰਘ ਨੇ ਦਿੱਤੀ। ਮੇਜਰ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਅਦਾਰੇ ਸੀ ਪਾਇਟ ਵੱਲੋਂ ਫੌਜ਼ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਜਿਹੜੇ ਨੌਜਵਾਨ ਫਿਰੋਜ਼ਪੁਰ ਵਿਚ ਭਰਤੀ ਵਿਚ ਫਿੱਟ ਪਾਏ ਗਏ ਹਨ। ਉਨ•ਾਂ ਦੀ ਲਿਖ਼ਤੀ ਪ੍ਰੀਖਿਆ 18 ਅਕਤੂਬਰ ਨੂੰ ਹੋ ਰਹੀ ਹੈ। ਇਸ ਲਈ ਜਿਹੜੇ ਨੌਜਵਾਨ ਇਸ ਪ੍ਰੀਖਿਆ ਲਈ ਤਿਆਰੀ ਕਰਨੀ ਚਾਹੁੰਦੇ ਹੋਣ ਉਹ ਫਿਰੋਜ਼ਪਰ ਜ਼ਿਲ•ੇ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸੀ- ਪਾਇਟ ਦੇ ਦਫ਼ਤਰ ਵਿਚ ਰਿਪੋਰਟ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਇੰਨ•ਾਂ ਕੈਪਾਂ ਵਿਚ ਰਹਿਣ ਸਹਿਣ, ਖਾਣ ਪੀਣ ਆਦਿ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।