ਫਿਰੋਜ਼ਪੁਰ ਸ਼ਹਿਰੀ ਹਲਕੇ ਨੂੰ ਮਿਲੀ 14 ਵੇਂ ਵਿੱਤ ਕਮਿਸ਼ਨ ਦੀ 5 ਕਰੋੜ ਰੁਪਏ ਦੀ ਗ੍ਰਾਂਟ, ਗ੍ਰਾਮ ਪੰਚਾਇਤਾਂ ਨੂੰ ਵੰਡਣੀ ਸ਼ੁਰੂ
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਗ੍ਰਾਮੀਣ ਇਲਾਕਿਆਂ ਦੇ ਚੌਤਰਫਾ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ
ਫਿਰੋਜ਼ਪੁਰ ਸ਼ਹਿਰੀ ਹਲਕੇ ਨੂੰ ਮਿਲੀ 14 ਵੇਂ ਵਿੱਤ ਕਮਿਸ਼ਨ ਦੀ 5 ਕਰੋੜ ਰੁਪਏ ਦੀ ਗ੍ਰਾਂਟ, ਗ੍ਰਾਮ ਪੰਚਾਇਤਾਂ ਨੂੰ ਵੰਡਣੀ ਸ਼ੁਰੂ
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਗ੍ਰਾਮੀਣ ਇਲਾਕਿਆਂ ਦੇ ਚੌਤਰਫਾ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ
ਫਿਰੋਜ਼ਪੁਰ 20 ਜੂਨ 2020.
14ਵੇਂ ਵਿੱਤ ਕਮਿਸ਼ਨ ਦੀ ਜਾਰੀ ਗ੍ਰਾਂਟ ਦੇ ਤਹਿਤ ਫਿਰੋਜ਼ਪੁਰ ਸ਼ਹਿਰੀ ਹਲਕੇ ਨੂੰ 5 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ, ਜਿਸ ਦੀ ਵੰਡ ਪੰਚਾਇਤਾਂ ਨੂੰ ਕੀਤੀ ਜਾਵੇਗੀ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਹ ਗ੍ਰਾਂਟ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਖਰਚ ਕੀਤੀ ਜਾਵੇਗੀ ਅਤੇ ਪੇਂਡੂ ਇਲਾਕਿਆਂ ਦੇ ਚੌਤਰਫਾ ਵਿਕਾਸ ਦੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪਿੰਡਾਂ ਵਿਚ ਗਲੀਆਂ-ਨਾਲੀਆਂ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਨੂੰ ਮੁਹੱਈਆ ਕਰਵਾਉਣ `ਤੇ ਖਰਚ ਕੀਤੀ ਜਾਵੇਗੀ ਤਾਂ ਜੋ ਸਾਡੇ ਸਰਹੱਦੀ ਜ਼ਿਲ੍ਹੇ ਦਾ ਕੋਈ ਵੀ ਪਿੰਡ ਪਿੱਛੇ ਨਾ ਰਹੇ। ਵਿਧਾਇਕ ਨੇ ਕਿਹਾ ਕਿ ਸਾਰੇ ਪਿੰਡਾਂ ਵਿਚ ਇਸ ਰਾਸ਼ੀ ਨੂੰ ਖਰਚ ਕਰਨ ਦੇ ਲਈ ਯੋਜਨਾ ਬਣਾ ਲਈ ਗਈ ਹੈ ਅਤੇ ਸਾਰੇ ਇਲਾਕੇ ਨੂੰ ਇਸ ਸਕੀਮ ਦੇ ਤਹਿਤ ਕਵਰ ਕੀਤਾ ਜਾਵੇਗਾ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਨੀਵਾਰ ਨੂੰ ਆਪਣੇ ਨਿਵਾਸ `ਤੇ ਚੈਕ ਵੰਡਣ ਦੇ ਕੰਮ ਦੀ ਸ਼ੁਰੂਆਤ ਕੀਤੀ।ਉਨ੍ਹਾਂ ਕਿਹਾ ਕਿ ਹਲਕੇ ਦੀਆਂ 135 ਪੰਚਾਇਤਾਂ ਨੂੰ ਇਹ ਚੈੱਕ ਵੰਡੇ ਜਾਣਗੇ। ਚੈਕ ਪ੍ਰਾਪਤ ਕਰਨ ਤੋਂ ਬਾਅਦ ਪੰਚਾਇਤਾਂ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਫਿਰੋਜ਼ਪੁਰ ਵਿਚ ਲਗਾਤਾਰ ਵਿਕਾਸ ਦੇ ਵੰਡ ਆ ਰਹੇ ਹਨ, ਜਿਸ ਨਾਲ ਪੇਂਡੂ ਇਲਾਕਿਆਂ ਵਿਚ ਵੀ ਸ਼ਹਿਰਾਂ ਵਰਗੀ ਪ੍ਰਗਤੀ ਆ ਰਹੀ ਹੈ। ਪੰਚਇਤਾਂ ਨੇ ਕਿਹਾ ਕਿ ਇਸ ਗ੍ਰਾਂਟ ਨਾਲ ਪਿੰਡਾਂ ਦੇ ਚੌਹਤਰਫਾ ਵਿਕਾਸ ਵਿਚ ਮੱਦਦ ਮਿਲੇਗੀ ਅਤੇ ਕਈ ਤਰ੍ਹਾਂ ਦੇ ਕੰਮ ਕਰਵਾਏ ਜਾਣਗੇ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਪੰਚਇਤਾਂ ਨੂੰ ਗ੍ਰਾਂਟ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਲੇ ਕੁਝ ਹੀ ਦਿਨਾਂ ਵਿਚ ਲਗਾਤਾਰ ਚੈਕ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਚਾਇਤਾਂ ਨੂੰ ਬੁਲਾ ਕੇ ਇਸ ਗ੍ਰਾਂਟ ਦੇ ਚੈਕ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਦੇ ਕੰਮਾਂ ਤੋਂ ਨਹੀਂ ਛੁਟੇਗਾ ਅਤੇ ਉਨ੍ਹਾਂ ਦਾ ਲਕਸ਼ ਵੀ ਸਾਰੇ ਪਿੰਡਾਂ ਵਿੱਚ ਪੱਕੀਆਂ ਸੜਕਾਂ, ਪੀਣ ਦਾ ਪਾਣੀ, ਨਾਲੀਆਂ ਦਾ ਪ੍ਰਬੰਧ ਅਤੇ ਲਾਈਆਂ ਦਾ ਪ੍ਰਬੰਧ ਕਰਨਾ ਹੈ।