ਫਿਰੋਜ਼ਪੁਰ ਵਿਖੇ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ ਰੈਲੀ * ਬੇਈਮਾਨ ਭਜਾਓ ਪੰਜਾਬ ਬਚਾਓ”
ਫਿਰੋਜ਼ਪੁਰ 18 ਮਈ (ਏ.ਸੀ.ਚਾਵਲਾ) ਆਮ ਆਦਮੀ ਪਾਰਟੀ ਵਲੋਂ ਕੱਢੀ ਜਾ ਰਹੀ ਰੈਲੀ ਬੇਈਮਾਨ ਭਜਾਓ ਪੰਜਾਬ ਬਚਾਓ ਦੀ ਫਿਰੋਜ਼ਪੁਰ ਵਿਖੇ ਸ਼ਰੇਆਮ ਫੁੱਟ ਵੇਖਣ ਨੂੰ ਮਿਲੀ । ਆਮ ਆਦਮੀ ਦੀ ਜ਼ਿਲ•ਾ ਇੰਚਾਰਜ ਅਮਨਦੀਪ ਕੌਰ ਵਲੋਂ ਆਪਣੀ ਅਲੱਗ ਤੌਰ ਤੇ ਇਕ ਰੈਲੀ ਕੀਤੀ ਗਈ ਅਤੇ ਦੂਜੇ ਪਾਸੇ ਐਮ ਪੀ ਉਮੀਦਵਾਰ ਸਤਨਾਮ ਪਾਲ ਕੰਬੋਜ਼ ਨੇ ਵੀ ਆਪਣਾ ਅਲੱਗ ਤੌਰ ਤੇ ਪ੍ਰੋਗਰਾਮ ਕੀਤਾ । ਇਸ ਮੌਕੇ ਰੈਲੀ ਦੀ ਅਗਵਾਈ ਪੰਜਾਬ ਦੇ ਮਸਲਿਆਂ ਦੇ ਇੰਚਾਰਜ ਸੰਜੇ ਸਿੰਘ ਅਤੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕੀਤੀ। ਸੂਬੇ ਵਿਚ ਜਨ ਚੇਤਨਾ ਮਾਰਚ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਆਮ ਆਦਮੀ ਪਾਰਟੀ ਆਪਣੀ ਕਾਰਜ ਪ੍ਰਣਾਲੀ ਦੇ ਕਾਰਨ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਜਿਥੇ ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਇਕੱਠਾ ਕਰਕੇ ਬੇਈਮਾਨ ਭਜਾਓ ਪੰਜਾਬ ਬਚਾਓ ਵਰਗੀਆਂ ਰੈਲੀਆਂ ਆਦਿ ਕੀਤੀਆਂ ਜਾ ਰਹੀਆਂ ਹਨ ਉਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੁਝ ਨੇਤਾ ਆਪੋ ਆਪਣਾ ਵਿਖਾਵਾ ਕਰਨ ਲਈ ਕਈ ਪ੍ਰਕਾਰ ਦੇ ਢੋਘ ਰੱਚ ਰਹੇ ਹਨ। ਇਥੋਂ ਇਹ ਸਾਬਤ ਹੁੰਦਾ ਹੈ ਕਿ ਲੋਕਾਂ ਨੂੰ ਜੋੜਨ ਨਹੀਂ ਬਲਕਿ ਤੋੜਨ ਵੱਲ ਚੱਲ ਪਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਰੱਜ ਕੇ ਭੜਾਸ ਕੱਢੀ। ਇਸ ਦੌਰਾਨ ਇਹ ਇੰਨੀ ਤੈਸ਼ ਵਿਚ ਆ ਗਏ ਕਿ ਉਹ ਕੁਝ ਜ਼ਿਆਦਾ ਹੀ ਬੋਲ ਗਏ। ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਛੋਟੇਪੁਰ ਨੇ ਮੁੱਖ ਮੰਤਰੀ ਬਾਦਲ ਤੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਬਾਦਲ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰ ਰਹੇ ਹਨ ਅਤੇ ਉਹ ਪੰਜਾਬ ਦੇ ਕਿਸਾਨਾਂ ਨੂੰ ਛੱਡ ਕੇ ਆਪਣਾ ਵਪਾਰ ਵਧਾਉਣ ਵਿਚ ਲੱਗੇ ਹੋਏ ਹਨ। ਛੋਟੇਪੁਰ ਨੇ ਕਿਹਾ ਕਿ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਆਤਮਸਮਰਪਣ ਕਰ ਦਿੱਤਾ ਹੈ ਅਤੇ ਕਿਸਾਨਾਂ ਨੂੰ ਪਿੱਠ ਵਿਖਾ ਦਿੱਤੀ ਹੈ। ਇਸ ਮੌਕੇ ਫਿਰੋਜ਼ਪੁਰ ਦੀ ਫੁੱਟ ਬਾਰੇ ਜਦੋਂ ਪੰਜਾਬ ਦੇ ਮਸਲਿਆਂ ਦੇ ਇੰਚਾਰਜ ਸੰਜੇ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ•ਾਂ ਨੇ ਕਿਹਾ ਕਿ ਫਿਰੋਜ਼ਪੁਰ ਵਿਚ ਅਜਿਹਾ ਕੁਝ ਵੀ ਨਹੀਂ ਹੈ। ਉਨ•ਾਂ ਨੇ ਕਿਹਾ ਕਿ ਜੋ ਵੀ ਮਾਮਲਾ ਹੈ ਉਸ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਸੰਜੇ ਸਿੰਘ ਨੇ ਕਿਹਾ ਕਿ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ।