Ferozepur News

ਫਿਰੋਜ਼ਪੁਰ ਦੇ ਪੁਲਿਸ ਵਿਭਾਗ ਤੇ ਆਬਕਾਰੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ 23 ਹਜ਼ਾਰ ਲੀਟਰ ਲਾਹਨ, 12 ਤਰਪਾਲਾਂ, 02 ਟਿਯੂਬਾਂ ਬਰਾਮਦ

ਫਿਰੋਜ਼ਪੁਰ ਦੇ ਪੁਲਿਸ ਵਿਭਾਗ ਤੇ ਆਬਕਾਰੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਪਿੰਡ ਅਲੀ ਕੇ ਤੇ ਨਿਹੰਗਾ ਵਾਲਾ ਚੁੱਘੇ ਵਿਚਕਾਰ ਸਤਲੁਜ ਦਰਿਆ ਦੇ ਘੇਰੇ ਵਿੱਚ ਛਾਪਾ ਮਾਰ ਕੇ ਕੀਤੀ ਵੱਡੀ ਕਾਰਵਾਈ, 23 ਹਜ਼ਾਰ ਲੀਟਰ ਲਾਹਨ, 12 ਤਰਪਾਲਾਂ, 02 ਟਿਯੂਬਾਂ ਬਰਾਮਦ

ਫਿਰੋਜ਼ਪੁਰ ਦੇ ਪੁਲਿਸ ਵਿਭਾਗ ਤੇ ਆਬਕਾਰੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ 23 ਹਜ਼ਾਰ ਲੀਟਰ ਲਾਹਨ, 12 ਤਰਪਾਲਾਂ, 02 ਟਿਯੂਬਾਂ ਬਰਾਮਦ

ਫਿਰੋਜ਼ਪੁਰ 17 ਅਕਤੂਬਰ 2020:  ਰੈਡ ਰੋਜ਼ ਦੇ ਚੱਲ ਰਹੇ ਆਪ੍ਰੇਸ਼ਨ ਅਧੀਨ ਆਬਕਾਰੀ ਵਿਭਾਗ  ਫਿਰੋਜ਼ਪੁਰ ਅਤੇ ਫਿਰੋਜ਼ਪੁਰ ਪੁਲਿਸ ਵੱਲੋਂ ਪਿੰਡ ਅਲੀ ਕੇ ਤੇ ਨਿਹੰਗਾ ਵਾਲਾ ਚੁੱਘੇ ਵਿਚਕਾਰ ਸਤਲੁਜ ਦਰਿਆ ਦੇ ਘੇਰੇ ਵਿੱਚ ਸਾਂਝੇ ਤੌਰ ਤੇ ਨਸ਼ੇ ਦੇ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਹੋਏ 23 ਹਜ਼ਾਰ ਲੀਟਰ ਲਾਹਨ, 12 ਤਰਪਾਲਾਂ, 02 ਟਿਊਬਾਂ ਬਰਾਮਦ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਸ੍ਰ. ਭੁਪਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਆਬਕਾਰੀ ਜੇ.ਐਸ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਫਿਰੋਜ਼ਪੁਰ ਪੁਲਿਸ ਤੇ ਆਬਕਾਰੀ ਵਿਭਾਗ ਫਿਰੋਜ਼ਪੁਰ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਤਲਾਸੀ ਅਭਿਆਨ ਚਲਾਇਆ ਗਿਆ ਜਿਸ ਦੌਰਾਨ 23 ਹਜ਼ਾਰ ਲੀਟਰ ਲਾਹਨ ਬਰਾਮਦ ਕਰਕੇ ਨਸ਼ਟ ਕੀਤੀ। ਇਸ ਤੋਂ ਇਲਾਵਾ 12 ਤਰਪਾਲਾਂ, 2 ਟਿਊਬਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਮੁਹਿੰਮ ਐਕਸਾਈਜ਼ ਇੰਸਪੈਕਟਰ ਐੱਚ.ਐੱਸ.ਭੱਟੀ ਅਤੇ ਏ.ਐੱਸ.ਆਈ ਨਿਰਮਲ ਸਿੰਘ ਨਾਰਕੋਟਿਕ ਸੈੱਲ ਫਿਰੋਜ਼ਪੁਰ ਪੁਲਿਸ ਦੀ ਨਿਗਰਾਨੀ ਹੇਠ ਚਲਾਈ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਆਬਕਾਰੀ ਜੇ.ਐੱਸ. ਬਰਾੜ ਨੇ ਕਿਹਾ ਕਿ ਨਸ਼ਿਆਂ ਖਿਲਾਫ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਸ਼ਰਾਬ ਦਾ ਕੰਮ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਮਲਾ ਥਾਣਾ ਸਦਰ ਫਿਰੋਜ਼ਪੁਰ ਵਿਖੇ ਦਰਜ ਕੀਤਾ ਗਿਆ ਹੈ।

 

Related Articles

Leave a Reply

Your email address will not be published. Required fields are marked *

Back to top button