ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਨੂਰਪੁਰ ਸੇਠਾਂ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ
ਫਿਰੋਜ਼ਪੁਰ 14 ਜਨਵਰੀ (ਏ.ਸੀ.ਚਾਵਲਾ) ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਨੂਰਪੁਰ ਸੇਠਾਂ ਵਿਖੇ ਥਰੀ ਵਹੀਲਰ ਦੇ ਅੱਡੇ ਤੇ ਪੰਚਾਇਤ ਮੈਂਬਰ ਕੁਲਬੀਰ ਸਿੰਘ ਦੀ ਅਗਵਾਈ ਵਿਚ ਚਾਹ ਪਕੌੜਿਆ ਦਾ ਲੰਗਰ ਲਗਾਇਆ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੰਚਾਇਤ ਮੈਂਬਰ ਕੁਲਬੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ•ਾਂ ਇਸ ਵਾਰ ਵੀ ਉਨ•ਾਂ ਦੇ ਵਾਰਡ ਦੀਆਂ ਸੰਗਤਾਂ ਵਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਸੇਵਾਦਾਰਾਂ ਵਲੋਂ ਆਉਂਦੇ ਜਾਂਦੇ ਰਾਹਗੀਰਾਂ ਨੂੰ ਰੋਕ ਰੋਕ ਕੇ ਇਹ ਲੰਗਰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਛਕਾਇਆ ਗਿਆ। ਜ਼ਿਕਰਯੋਗ ਹੈ ਕਿ ਮਾਘੀ ਮੇਲੇ ਸ਼੍ਰੀ ਮੁਕਤਸਰ ਸਾਹਿਬ ਜਾਣ ਵੱਖ ਵੱਖ ਸਿਆਸੀ ਪਾਰਟੀਆਂ ਦੇ ਕਾਫਲੇ ਇਸੇ ਰਸਤੇ ਰਾਹੀਂ ਹੀ ਜਾਂਦੇ ਹਨ ਅਤੇ ਉਨ•ਾਂ ਨੂੰ ਵੀ ਰੋਕ ਕੇ ਬੜੇ ਆਦਰ ਸਤਿਕਾਰ ਨਾਲ ਚਾਹ ਪਕੌੜਿਆਂ ਦਾ ਲੰਗਰ ਛਕਾਇਆ ਗਿਆ। ਇਹ ਲੰਗਰ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲਦਾ ਰਿਹਾ। ਇਸ ਮੌਕੇ ਸੇਵਾ ਕਰਨ ਵਾਲਿਆਂ ਵਿਚ ਸੋਨੂੰ ਮੋਟਰਾਂ ਵਾਲਾ, ਕਸ਼ਮੀਰ ਸਿੰਘ ਸ਼ੀਰਾ, ਹਰਦੇਵ ਸਿੰਘ, ਗੁਰਮੇਜ ਸਿੰਘ ਸਾਬਕਾ ਸਰਪੰਚ, ਮੈਣੀ ਟੈਲੀਕਾਮ, ਸੋਨੂੰ ਵੈਲਡਿੰਗ, ਰਾਣਾ, ਟਿੰਕਾ ਡਾਕਟਰ, ਰਤਨ ਸਿੰਘ, ਸਾਜਨ ਕੁਮਾਰ ਕਾਪਾ, ਸੁਖਦੇਵ ਸਿੰਘ, ਕ੍ਰਿਪਾਲ ਮੈਣੀ, ਅਜੀਤ ਕੁਮਾਰ, ਪ੍ਰਵੀਨ ਕੁਮਾਰ, ਗੋਰਾ, ਸ਼ੁਭਮ, ਸ਼ਿੰਗਾਰਾ ਰਾਮ, ਪੱਪੂ, ਚੰਨਾ, ਗੰਦਾਰਾ ਮੈਡੀਕਲ, ਜੱਜ, ਸੋਨੂੰ, ਕੁਲਬੀਰ ਸੱਭਰਵਾਲ, ਕਾਲਾ, ਭਜਨ ਸਿੰਘ, ਸੰਦੀਪ, ਕਾਕਾ, ਲੱਕੀ, ਹਰਜੀਤ ਸਿੰਘ, ਸੱਗੂ ਸਾਊਂਡ, ਦਿਲਜੀਤ ਬਰਾੜ, ਕਰਨ ਬਰਾੜ ਅਤੇ ਸਤਬੀਰ ਬਰਾੜ ਆਦਿ ਹਾਜ਼ਰ ਸਨ।