ਫਿਰੋਜ਼ਪੁਰ ‘ਚ SAD ਅੰਮ੍ਰਿਤਸਰ ਦੇ ਪ੍ਰਧਾਨ ਦੇ ਨਾਮ ਤੇ ਮਾਰੀ ਠੱਗੀ
ਫਿਰੋਜ਼ਪੁਰ ‘ਚ SAD ਅੰਮ੍ਰਿਤਸਰ ਦੇ ਪ੍ਰਧਾਨ ਦੇ ਨਾਮ ਤੇ ਮਾਰੀ ਠੱਗੀ
ਫਿਰੋਜ਼ਪੁਰ, 17ਅਪ੍ਰੈਲ 2024: ਸ਼ਿਰੋਮਣੀ ਅਕਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨਾਮ ਉੱਤੇ ਵਿਦੇਸ਼ ਚ ਪੱਕਾ ਕਰਵਾਉਨ ਲਈ ਫਿਰੋਜਪੁਰ ਵਿਖੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤਹਿਤ ਸਿਟੀ ਜ਼ੀਰਾ ਥਾਣੇ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਇੰਦਰਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਸ਼ਾਹ ਵਾਲਾ ਰੋਡ ਜੀਰਾ ਨੇ ਦੱਸਿਆ ਹੈ ਕਿ ਆਰੋਪੀ ਪ੍ਰਗਟ ਸਿੰਘ ਪੁੱਤਰ ਅਰਬੇਲ ਸਿੰਘ ਵਾਸੀ ਪਿੰਡ ਸ਼ੀਹਾਂਪੜੀ ਮੱਖੂ ਫਿਰੋਜ਼ਪੁਰ ਨੇ ਉਸ ਦੇ ਭਰਾ ਹਰੀ ਸਿੰਘ ਨੂੰ ਯੂ ਐੱਸ ਏ ਵਿਖੇ ਪੱਕਾ ਕਰਾਉਣ ਲਈ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਾਅਲੀ ਲੈਟਰ ਪੈਡ ‘ਤੇ ਲਿਖ ਕੇ ਦਿੱਤਾ ਅਤੇ ਬਦਲੇ ‘ਚ ਪ੍ਰਗਟ ਸਿੰਘ ਨੇ ਉਸ ਤੋਂ 60 ਹਜ਼ਾਰ ਰੁਪਏ ਲਏ ਸਨ। ਪਰ ਜਦੋਂ ਸ਼ੱਕ ਪੈਣ ‘ਤੇ ਉਸ ਨੇ ਲੈਟਰ ਪੈਡ ਦੀ ਜਾਂਚ ਕੀਤੀ ਤਾਂ ਇਹ ਜਾਅਲੀ ਪਾਇਆ ਗਿਆ। ਹੁਣ ਉਸ ਨੇ ਪੁਲਿਸ ਕੋਲ ਸ਼ਿਕਾਇਤ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ, ਤਾਂ ਜੋ ਦੋਸ਼ੀ ਨੂੰ ਸਜ਼ਾ ਮਿਲ ਸਕੇ ਅਤੇ ਉਹ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਧੋਖਾਧੜੀ ਨਾ ਕਰ ਸਕੇ।
ਜ਼ੀਰਾ ਸਿਟੀ ਥਾਣੇ ਦੇ ਏ ਐਸ ਆਈ ਸਤਵੰਤ ਸਿੰਘ ਨੇ ਸ਼ਿਕਾਇਤਕਰਤਾ ਇੰਦਰਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਆਰੋਪੀ ਪ੍ਰਗਟ ਸਿੰਘ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।