ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋ 10 ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਾਮਾਨ ਹੋਇਆ ਬਰਾਮਦ , ਅੱਧੇ ਮਹੀਨੇ ਚ 43 ਤੋਂ ਵੱਧ ਮੋਬਾਈਲ ਹੋਏ ਬਰਾਮਦ
ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋ 10 ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਾਮਾਨ ਹੋਇਆ ਬਰਾਮਦ , ਅੱਧੇ ਮਹੀਨੇ ਚ 43 ਤੋਂ ਵੱਧ ਮੋਬਾਈਲ ਹੋਏ ਬਰਾਮਦ
ਫਿਰੋਜ਼ਪੁਰ 16 ਜਨਵਰੀ 2024:
ਪੰਜਾਬ ਚ ਹੋਰ ਵੀ ਕਈ ਜੇਲ੍ਹ ਹੋਣਗੀਆਂ ਪਰ ਫਿਰੋਜ਼ਪੁਰ ਦੀ ਕੇਂਦਰੀ ਜੇਲ ਮੋਬਾਈਲ ਫੋਨ ਮਿਲਣ ਕਾਰਨ ਹਰ ਵੇਲੇ ਵਿਵਾਦਾਂ ਚ ਰਹਿੰਦੀ ਹੈ । ਇਸ ਜੇਲ ਚੋ ਆਏ ਦਿਨ ਮੋਬਾਈਲਾਂ ਦਾ ਮਿਲਣਾ ਜਾ ਫਿਰ ਤੰਬਾਕੂ ਦੀਆ ਪੁੜੀਆਂ, ਜਰਦਾ ,ਲਾਈਟਰ,ਸਿਗਰੇਟਾਂ ਦੀਆ ਡੱਬਿਆਂ,ਕੂਲ ਲਿੱਪ , ਹੈਡ ਫੋਨ ,ਚਾਰਜਰ ,ਡਾਟਾ ਕੇਬਲ ਅਤੇ ਜਾ ਫਿਰ ਨਸ਼ੀਲੇ ਕੈਪਸੂਲ ਆਦਿ ਦਾ ਮਿਲਣਾ ਹੁਣ ਆਮ ਜਿਹੀ ਗੱਲ ਲੱਗਦੀ ਹੈ ।ਮਾਨਯੋਗ ਹਾਈ ਕੋਰਟ ਵਲੋਂ ਦਸੰਬਰ ਦੇ ਮਹੀਨੇ ਚ ਫਿਰੋਜ਼ਪੁਰ ਜੇਲ ਤੋਂ 2 ਮੋਬਾਈਲ ਫੋਨਾਂ ਤੋਂ ਆਈਆਂ 43000 ਤੋਂ ਵੱਧ ਕਾਲਾਂ ਦਾ ਨੋਟਿਸ ਵੀ ਲਿਆ ਗਿਆ ਸੀ । ਜਿਸ ਵਿਚ ਇਕ ਮੋਬਾਈਲ ਫੋਨ ਨੰਬਰ ਤੋਂ 38850 ਦੇ ਕਰੀਬ ਅਤੇ ਦੂਜੇ ਮੋਬਾਈਲ ਤੋਂ 4582 ਕਾਲਾਂ ਕੀਤੀਆਂ ਗਈਆਂ ਸਨ ।ਜਿਸ ਕਾਰਨ ਕਈ ਮੁਲਾਜ਼ਮਾਂ ਨੂੰ ਨੌਕਰੀ ਤੋਂ ਹੱਥ ਵੀ ਧੋਣਾ ਪਿਆ ਹੈ ਅਤੇ ਕਈ ਮੌਜੂਦਾ ਮੁਲਾਜ਼ਮਾਂ ਤੇ ਇਨਕੁਆਰੀ ਵੀ ਚੱਲ ਰਹੀ ਹੈ । ਜੇ ਕਰ ਗੱਲ ਕਰੀਏ ਤਾਂ ਇਸ ਸਾਲ ਦੇ ਪਹਿਲੇ ਮਹੀਨੇ ਚ ਜੋ ਕੀ ਹਜੇ ਪੂਰਾ ਵੀ ਨਹੀਂ ਹੋਇਆ ਹਜੇ ਤਕਰੀਬਨ ਅੱਧਾ ਮਹੀਨਾ ਬਾਕੀ ਹੈ ਤਾਂ ਇਸ ਮਹੀਨੇ ਚ 16 ਦਿਨਾਂ ਚ 43 ਤੋਂ ਵੱਧ ਮੋਬਾਈਲ ਫੋਨ ਜੇਲ ਪ੍ਰਸ਼ਾਂਸਨ ਵਲੋਂ ਬਰਾਮਦ ਕੀਤੇ ਜਾ ਚੁੱਕੇ ਹਨ। ਪਰ ਇਸ ਸਬ ਦੇ ਬਾਵਜੂਦ ਵੀ ਇਹ ਜੇਲ ਹਰ ਵੇਲੇ ਸੁਰਖੀਆਂ ਚ ਰਹਿੰਦੀ ਹੈ ।
ਪੱਤਰ ਨੰਬਰ 507 ਦੇ ਤਹਿਤ ਫਿਰੋਜਪੁਰ ਸਿਟੀ ਨੂੰ ਇਕ ਸ਼ਿਕਾਇਤ ਮਿਲੀ ਜਿਸ ਦੇ ਤਹਿਤ ਓਹਨਾ ਦੱਸਿਆ ਕਿ , ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਵਲੋਂ 15 ਜਨਵਰੀ ਨੂੰ ਰਾਤ 10 :30 ਵਜੇ ਪੁਰਾਣੀ ਬੈਰਕ ਨੰਬਰ 1 ਦੀ ਤਲਾਸ਼ੀ ਲੀਤੀ ਗਈ ਤਾ ਹਵਾਲਾਤੀ ਬਲਜਿੰਦਰ ਸਿੰਘ ਵਲੋਂ 1 ਮੋਬਾਈਲ ਫੋਨ ਟੱਚ ਸਕਰੀਨ ਵੀਵੋ ਰੰਗ ਫਿੱਕਾ ਜਾਮਨੀ ਸਮੇਤ ਸਿੱਮ ਕਾਰਡ ਬਰਾਮਦ ਹੋਇਆ ।
ਇੱਦਾ ਹੀ ਪੱਤਰ ਨੰਬਰ 6601, 469, 487 ਦੇ ਤਹਿਤ ਮਿਲੀ ਸ਼ਿਕਾਇਤ ਦੇ ਅਨੁਸਾਰ ਜਸਵੀਰ ਸਿੰਘ , ਨਿਰਮਲਜੀਤ ਸਿੰਘ,ਰਿਸ਼ਵਪਾਲ ਗੋਇਲ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਵਲੋਂ ਜਦ ਜੇਲ੍ਹ ਦੀ ਤਲਾਸ਼ੀ ਕੀਤੀ ਗਈ ਤਾਂ 13 ਜਨਵਰੀ ਨੂੰ ਜੇਲ ਦੇ ਬਾਹਰੋਂ 2 ਪੈਕੇਟ ਥਰੋ ਕਰਕੇ ਜੇਲ ਅੰਦਰ ਸੁੱਟੇ ਗਏ , ਪਤਾ ਲੱਗਦੀਆਂ ਹੀ ਬਾਹਰੋਂ ਸੁਟੇ 2 ਪੈਕਟਾਂ ਨੂੰ ਬਰਾਮਦ ਕਰ ਓਹਨਾ ਨੂੰ ਖੋਲ ਕ ਦੇਖਿਆ ਤਾਂ 2 ਪੈਕੇਟ ਸਿਗਰੇਟ ਦੀਆ ਡੱਬਿਆਂ ,3 ਪੁੜੀਆਂ ਕੂਲ ਲਿੱਪ, 6 ਮੋਬਾਈਲ ਫੋਨ ਨੋਕੀਆ ਕੰਪਨੀ ਦੇ ਕੀ -ਪੈਡ ਰੰਗ ਕਾਲਾ ਸਮੇਤ ਬੈਟਰੀਆਂ, ਅਤੇ 6 ਕੀ-ਪੈਡ ਮੋਬਾਈਲ ਫੋਨ ਦੀਆਂ ਬੈਟਰੀਆਂ
ਬਰਾਮਦ ਹੋਇਆ । ਮਿਤੀ 14 ਜਨਵਰੀ ਨੂੰ ਜਦ ਜੇਲ੍ਹ ਦੀ ਤਲਾਸ਼ੀ ਲਈ ਗਈ ਤਾਂ 1 ਮੋਬਾਈਲ ਫੋਨ ਸੇਮਸੰਗ ਕੀ -ਪੈਡ ਸਮੇਤ ਬੈਟਰੀ ਅਤੇ ਸਿੰਮ ਲਾਵਾਰਿਸ ਬਰਾਮਦ ਹੋਇਆ । ਮਿਤੀ 15 ਜਨਵਰੀ ਨੂੰ ਸੂਚਨਾ ਮਿਲਣ ਤੇ ਬਾਹਰੋਂ ਥਰੋ ਹੋਏ ਪੈਕੇਟ ਨੂੰ ਖੋਲਿਆ ਤਾਂ 84 ਪੁੜੀਆਂ ਤੰਬਾਕੂ ,2 ਕੀ-ਪੈਡ ਮੋਬਾਈਲ ਫੋਨ ਨੋਕੀਆ ਸਮੇਤ ਬੈਟਰੀ ਬਿਨਾ ਸਿੰਮ ਕਾਰਡ ਅਤੇ 2 ਚਾਰਜਰ ਰੰਗ ਚਿੱਟਾ ਬਰਾਮਦ ਹੋਏ ।
ਤਫਤੀਸ਼ ਅਫਸਰ ਏ ਐਸ ਆਈ ਗੁਰਮੇਲ ਸਿੰਘ ਨੇ ਮਿਲੀਆਂ ਉਕਤ ਸ਼ਿਕਾਇਤਾਂ ਦੇ ਅਧਾਰ ਤੇ ਥਾਣਾ ਸਿਟੀ ਵਿਖੇ ਉਕਤ ਹਵਾਲਾਤੀ ਅਤੇ ਨਾਮਾਲੂਮ ਵਿਅਕਤੀਆਂ ਖਿਲਾਫ ਅਲਗ ਅਲਗ ਅ/ਧ PRISON ACT ਦੇ ਤਹਿਤ ਕੇਸ ਦਰਜ ਕੀਤੇ ਹਨ ।