ਫਿਰੋਜaਪੁਰ ਐਨ.ਜੀ.ਓ. ਕੁਆਰਡੀਨੇਸ਼ਨ ਸੁਸਾਇਟੀ, ਫਿਰੋਜaਪੁਰ।
ਫਿਰੋਜaਪੁਰ ਐਨ.ਜੀ.ਓ ਕੁਆਰਡੀਨੇਸ਼ਨ ਸੁਸਾਇਟੀ ਦੇ ਪ੍ਰਧਾਨ ਇੰਦਰ ਸਿੰਘ ਗੋਗੀਆ ਸਰਪ੍ਰਸਤ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਆਦਿ ਸੰਸਥਾਵਾਂ ਦੇ ਸਰਗਰਮ ਮੈਂਬਰ ਨੂੰ ਸਮਾਜ ਸੇਵਾ ਦੇ ਖੇਤਰ 'ਚ ਪਾਏ ਵੱਡਮੁੱਲੇ ਯੋਗਦਾਨ ਸਦਕਾ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਿਖੇ ਹੋਏ ਸੂਬਾ ਪੱਧਰੀ ਸਮਾਗਮ 'ਚ ਸਟੇਟ ਐਵਾਰਡ ਨਾਲ ਸਨਮਾਮਿਤ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦਰ ਸਿੰਘ ਗੋਗੀਆ ਨੂੰ ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਅੱਗੇ ਤੋਂ ਵੀ ਵਾਤਾਵਰਨ ਸੁਧਾਰਾਂ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਦੇ ਖaਾਤਮੇ ਲਈ ਕੰਮ ਕਰਨ ਲਈ ਪ੍ਰੇਰਿਆ। ਦੱਸਣਯੋਗ ਹੈ ਕਿ ਇੰਦਰ ਸਿੰਘ ਗੋਗੀਆ ਵੱਲੋਂ ਲੰਬੇ ਅਰਸੇ ਤੋਂ ਜਿੱਥੇ ਦੂਸ਼ਿਤ ਵਾਤਾਵਰਨ ਦੇ ਖaਾਤਮੇ ਅਤੇ ਸ਼ੁੱਧ ਆਬੋ ਹਵਾ ਲਈ ਹਰ ਸਾਲ ਵੱਡੀ ਪੱਧਰ 'ਤੇ ਰੁੱਖ ਲਗਾਏ ਜਾਂਦੇ ਹਨ ਉਥੇ ਦੀਨ-ਦੁੱਖੀਆਂ ਦੀ ਮੱਦਦ ਲਈ 24 ਘੰਟੇ ਸਰਗਰਮ ਰਹਿਣ, ਸਾਫa-ਸਫaਾਈ ਆਦਿ ਲੋਕ ਭਲਾਈ ਕਾਰਜਾਂ 'ਚ ਜੁੱਟੇ ਰਹਿੰਦੇ ਹਨ। ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ 'ਤੇ ਇੰਦਰ ਸਿੰਘ ਗੋਗੀਆ ਨੇ ਕੈਪਟਨ ਅਮਰਿੰਦਰ ਸਿੰਘ ਆਦਿ ਮੰਤਰੀ ਮੰਡਲ ਦਾ ਧੰਨਵਾਦ ਕੀਤਾ।