ਫਿਰੋਜਪੁਰ ਪੁਲਿਸ ਵੱਲੋ ਪ੍ਰਵਾਸੀ ਪਰਿਵਾਰ ਦੇ 06 ਮੈਬਰਾਂ ਅਤੇ ਬਜੁਰਗ ਜੋੜੇ ਦੇ ਸਮੇਤ 08 ਵਿਅਕਤੀਆਂ ਦੇ ਅੰਨੇ ਕਤਲਾਂ ਦੀ ਗੁੱਥੀ ਸੁਲਝਾਈ
ਫਿਰੋਜ਼ਪੁਰ 26 ਮਾਰਚ (ਏ. ਸੀ.ਚਾਵਲਾ)ਜਿਲ•ਾ ਪੁਲਿਸ ਮੁੱਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦਿਆ ਦੱਸਿਆ ਕਿ ਫਿਰੋਜਪੁਰ ਪੁਲਿਸ ਵੱਲੋ ਤਲਵੰਡੀ ਭਾਈ ਵਿਖੇ ਇੱਕ ਪ੍ਰਵਾਸੀ ਪਰਿਵਾਰ ਦੇ 05 ਮੈਬਰਾਂ ਅਤੇ ਪਰਿਵਾਰ ਦੀ ਇੱਕ ਲੜਕੀ ਬੇਬੀ ਜਿਸ ਨੂੰ ਮੁਲਜਮ ਵਰਗਲਾ ਕੇ ਨਾਲ ਲੈ ਗਏ ਸਨ ਤੇ ਬਾਅਦ ਵਿੱਚ ਉਸ ਦਾ ਵੀ ਗਲਾ ਘੁੱਟ ਕੇ ਕਤਲ ਕਰਕੇ ਉਸ ਦੀ ਲਾਸ ਰਾਜਸਥਾਨ ਫੀਡਰ ਨਹਿਰ ਨੇੜੇ ਹਰੀਕੇ ਦਰਿਆ ਵਿੱਚ ਸੁੱਟ ਦਿੱਤੀ ਸੀ ਜੋ ਇਹਨਾਂ ਅੰਨੇ ਕਤਲਾਂ ਦੀ ਗੁੱਥੀ ਸੁਲਝਾਉਦੇ ਹੋਏ ਪ੍ਰਵਾਸੀ ਪਰਿਵਾਰ ਦਾ ਕਤਲ ਕਰਨ ਵਾਲੇ ਮੁਲਜਮ ਵਕੀਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਵਾਰਡ ਨੰਬਰ 12 ਨਿਊ ਵਾਟਰ ਬਕਸ ਤਲਵੰਡੀ ਭਾਈ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਤਲਵੰਡੀ ਨਿਪਾਲਾ ਥਾਣਾ ਮੱਖੂ ਨੂੰ ਗ੍ਰਿਫਤਾਰ ਕੀਤਾ ਹੈ। ਪਿੰਡ ਭਾਂਗਰ ਵਿਖੇ ਇੱਕ ਬਜੁਰਗ ਜੋੜੇ ਦੇ ਅੰਨੇ ਕਤਲ ਵਿੱਚ ਲੋੜੀਂਦੀ ਚਰਨਜੀਤ ਕੌਰ ਉਰਫ ਚਰਨੋ ਪਤਨੀ ਮੁਖਤਿਆਰ ਸਿੰਘ ਵਾਸੀ ਖੋਸਾ ਕੋਟਲਾ ਥਾਣਾ ਕੋਟ ਈਸੇਖਾਂ ਜਿਲ•ਾ ਮੋਗਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿੰਨਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 19-03-15 ਨੂੰ ਵਿਸਵਾਨਾਥ ਪੁੱਤਰ ਰਾਜ ਪਾਲ ਸਿੰਘ ਵਾਰਡ ਨੰਬਰ 8 ਤਲਵੰਡੀ ਭਾਈ ਨੇ ਥਾਣਾ ਘੱਲ ਖੁਰਦ ਪੁਲਿਸ ਪਾਸ ਇਤਲਾਹ ਦਿੱਤੀ ਕਿ ਰਾਣੀ ਪਤਨੀ ਬਾਂਕੇ ਬਿਹਾਰੀ ਅਤੇ ਉਸ ਦੀ ਲੜਕੀ ਬੇਬੀ ਕ੍ਰੀਬ 19 ਸਾਲ ਤੋ ਉਸ ਦੇ ਘਰ ਸਫਾਈ ਅਤੇ ਕੱਪੜੇ ਧੋਣ ਦਾ ਕੰਮ ਕਰਦੀਆਂ ਸਨ, ਜੋ ਕ੍ਰੀਬ 8 ਦਿਨਾਂ ਤੋ ਕੰਮ ਕਰਨ ਨਾ ਆਈਆਂ ਤਾਂ ਉਹ ਉਹਨਾਂ ਦੇ ਕੁਆਟਰ ਤੇ ਪਤਾ ਕਰਨ ਗਿਆ ਤਾਂ ਘਰ ਨੂੰ ਬਾਹਰੋ ਤਾਲਾ ਲੱਗਾ ਹੋਇਆ ਸੀ, ਦਰਵਾਜੇ ਦੀ ਮੋਰੀ ਤੋ ਅੰਦਰ ਵੇਖਣ ਪਰ ਅੰਦਰੋ ਬਦਬੂ ਆ ਰਹੀ ਸੀ, ਸ਼ੱਕ ਪੈਣ ਤੇ ਉਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਘਰ ਦਾ ਦਰਵਾਜਾ ਤੋੜ ਕੇ ਅੰਦਰ ਚੈਕ ਕਰਨ ਪਰ ਇੱਕ ਕਮਰੇ ਵਿੱਚ ਬਾਂਕੇ ਬਿਹਾਰੀ, ਉਸ ਦੀ ਘਰ ਵਾਲੀ ਰਾਣੀ, ਲੜਕਾ ਨੰਦੂ ਅਤੇ ਛੋਟੀ ਨੂੰਹ ਲੱਲਤਾ ਪਤਨੀ ਨੰਦੂ ਦੀਆਂ ਲਾਸਾਂ ਪਈਆਂ ਸਨ, ਦੂਸਰੇ ਕਮਰੇ ਵਿੱਚ ਕੁੰਦਨ ਪੁੱਤਰ ਬਾਂਕੇ ਬਿਹਾਰੀ ਦੀ ਲਾਸ ਪਈ ਸੀ ਜੋ ਗਲੀ-ਸੜੀ ਹਾਲਤ ਵਿੱਚ ਬ੍ਰਾਮਦ ਹੋਈਆਂ ਸਨ ਜਿੰਨਾਂ ਦੇ ਪੋਸਟ ਮਾਰਟਮ ਤੋ ਬਾਅਦ ਉਹਨਾਂ ਦੇ ਸਰੀਰ ਤੇ ਤੇਜਧਾਰ ਹਥਿਆਰ ਨਾਲ ਸੱਟਾਂ ਲੱਗਣੀਆਂ ਪਾਈਆਂ ਗਈਆਂ ਸਨ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 45 ਮਿਤੀ 20-03-15 ਅ/ਧ 302 ਭ:ਦ: ਥਾਣਾ ਘੱਲ ਖੁਰਦ ਦਰਜ ਰਜਿਸਟਰ ਕੀਤਾ ਗਿਆ ਸੀ। ਇਸੇ ਤਰ•ਾਂ ਮਿਤੀ 13-03-15 ਨੂੰ ਮਨਪ੍ਰੀਤ ਸਿੰਘ ਪੁੱਤਰ ਲੇਟ ਸੁਖਵੰਤ ਸਿੰਘ ਵਾਸੀ ਭਾਂਗਰ ਹਾਲ ਫਰੀਦਕੋਟ ਨੇ ਥਾਣਾ ਘੱਲ ਖੁਰਦ ਦੀ ਪੁਲਿਸ ਪਾਸ ਇਤਲਾਹ ਦਿੱਤੀ ਕਿ ਉਸ ਦੀ ਦਾਦੀ ਸੁਖਮੰਦਰ ਕੌਰ ਦੀ ਕ੍ਰੀਬ 15/16 ਸਾਲ ਪਹਿਲਾ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਦਾਦਾ ਬਰਿਸਟਰ ਸਿੰਘ ਨੇ ਰਾਜ ਕੌਰ ਨਾਮ ਦੀ ਔਰਤ ਨੂੰ ਬਤੌਰ ਪਤਨੀ ਆਪਣੇ ਨਾਲ ਘਰ ਰੱਖਿਆ ਹੋਇਆ ਸੀ ਮਿਤੀ 12-13/03/15 ਦੀ ਦਰਮਿਆਨੀ ਰਾਤ ਬਰਿਸਟਰ ਸਿੰਘ ਅਤੇ ਰਾਜ ਕੌਰ ਨੂੰ ਕਿਸੇ ਨਾਮਲੂਮ ਵੱਲੋ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਜਿੰਨਾਂ ਦੀਆਂ ਲਾਸਾਂ ਖੂਨ ਨਾਲ ਲੱਥ-ਪੱਥ ਘਰ ਦੇ ਕਮਰੇ ਵਿੱਚ ਫਰਸ ਤੇ ਪਈਆਂ ਸਨ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 42 ਮਿਤੀ 13-03-15 ਅ/ਧ 302 ਭ:ਦ: ਥਾਣਾ ਘੱਲ ਖੁਰਦ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਉਪਰੋਕਤ ਦੋਨੇ ਮਾਮਲਿਆਂ ਵਿੱਚ ਅਣਸੁਲਝੇ ਕਤਲਾਂ ਦੀ ਤਫਤੀਸ਼ ਸ੍ਰੀ ਅਮਰਜੀਤ ਸਿੰਘ ਕਪਤਾਨ ਪੁਲਿਸ (ਇੰਨਵੈ:) ਫਿਰੋਜਪੁਰ ਦੀ ਨਿਗਰਾਨੀ ਹੇਠ ਸ੍ਰੀ ਸਤਨਾਮ ਸਿੰਘ, ਉਪ ਕਪਤਾਨ ਪੁਲਿਸ (ਦਿਹਾਤੀ) ਫਿਰੋਜਪੁਰ ਦੀ ਅਗਵਾਈ ਹੇਠ ਐਸ.ਆਈ. ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਘੱਲ ਖੁਰਦ ਅਤੇ ਸੀ.ਆਈ.ਏ. ਸਟਾਫ ਫਿਰੋਜਪੁਰ ਵੱਲੋ ਬੜੀ ਡੂੰਘਿਆਈ ਨਾਲ ਅਮਲ ਵਿੱਚ ਲਿਆਂਦੀ ਗਈ । ਦੌਰਾਨੇ ਤਫਤੀਸ ਤਲਵੰਡੀ ਭਾਈ ਵਿਖੇ ਪ੍ਰਵਾਸੀ ਪਰਿਵਾਰ ਦੇ 05 ਮੈਬਰ ਬਾਂਕੇ ਬਿਹਾਰੀ ਉਸ ਦੀ ਪਤਨੀ ਰਾਣੀ, ਲੜਕਾ ਨੰਦੂ, ਕੁੰਦਨ ਅਤੇ ਨੂੰ ਲਲਿਤਾ ਦੇ ਅੰਨੇ ਕਤਲਾਂ ਦੀ ਗੁੱਥੀ ਸੁਲਝਾÀਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਕੀਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਵਾਰਡ ਨੰਬਰ 12 ਨਿਊ ਵਾਟਰ ਬਾਕਸ ਤਲਵੰਡੀ ਭਾਈ ਅਤੇ ਜਸਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕਨਾਲ ਕਲੋਨੀ ਤਲਵੰਡੀ ਨਿਪਾਲਾ ਥਾਣਾ ਮੱਖੂ ਨੂੰ ਮਿਤੀ 26-03-15 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਵਕੀਲ ਸਿੰਘ ਅਤੇ ਜਸਪ੍ਰੀਤ ਸਿੰਘ ਪਾਸੋ ਪੁੱਛਗਿੱਛ ਤੇ ਪਤਾ ਲੱਗਾ ਕਿ ਇਹ ਦੋਨੋ ਮਾਮੇ ਭੂਆ ਦੇ ਪੁੱਤਰ ਹਨ, ਵਕੀਲ ਸਿੰਘ ਤਲਵੰਡੀ ਭਾਈ ਵਿਖੇ ਲੈਬੋਟਰੀ ਦੀ ਦੁਕਾਨ ਤੇ ਕੰਮ ਕਰਦਾ ਹੈ। ਵਕੀਲ ਸਿੰਘ ਦੀ ਭੈਣ ਨਾਲ ਬਾਂਕੇ ਬਿਹਾਰੀ ਦੇ ਲੜਕੇ ਕੁੰਦਨ ਨੇ ਕੁੱਝ ਚਿਰ ਪਹਿਲਾ ਛੇੜਛਾੜ ਕੀਤੀ ਸੀ ਜਿਸ ਨੇ ਆਪਣੇ ਮਨ ਵਿੱਚ ਰੰਜਿਸ ਰੱਖੀ ਹੋਈ ਸੀ। ਵਕੀਲ ਸਿੰਘ ਨੇ ਬਾਂਕੇ ਬਿਹਾਰੀ ਦੇ ਘਰ ਆਪਣਾ ਆਉਣ ਜਾਣ ਬਣਾ ਲਿਆ ਅਤੇ ਬਾਂਕੇ ਬਿਹਾਰੀ ਦੀ ਲੜਕੀ ਬੇਬੀ ਨਾਲ ਸਬੰਧ ਵੀ ਬਣਾ ਲਏ ਸੀ। ਬਾਂਕੇ ਬਿਹਾਰੀ ਦੇ ਲੜਕੇ ਨੰਦੂ ਜਿਸ ਦੇ ਕੋਈ ਔਲਾਦ ਨਹੀਂ ਸੀ ਜੋ ਇਸ ਪਾਸ ਟੈਸਟ ਕਰਾਉਣ ਵਾਸਤੇ ਲੈਬੋਟਰੀ ਆਉਦਾ ਜਾਂਦਾ ਸੀ ਜੋ ਉਹਨਾਂ ਨੂੰ ਕਹਿੰਦਾ ਸੀ ਕਿ ਤੁਹਾਡੇ ਘਰ ਕਿਸੇ ਪਰੇਤ ਦਾ ਵਾਸਾ ਹੈ ਇਸ ਦਾ ਦੇਸੀ ਇਲਾਜ ਵੀ ਕਰਨਾ ਪੈਣਾ ਹੈ। ਮਿਤੀ 13-03-15 ਨੂੰ ਰਾਤ ਵਕੀਲ ਸਿੰਘ ਤੇ ਜਸਪ੍ਰੀਤ ਸਿੰਘ ਬਾਂਕੇ ਬਿਹਾਰੀ ਦੇ ਘਰ ਆਏ। ਜੋ ਇਹਨਾਂ ਦੋਨਾਂ ਨੇ ਬੇਬੀ ਨੂੰ ਵਰਗਲਾ ਕੇ ਉਸ ਪਾਸੋ ਸਾਰੇ ਪਰਿਵਾਰ ਨੂੰ ਨਸ਼ੀਲੀ ਦਵਾਈ ਦਵਾ ਦਿੱਤੀ ਜਦੋ ਸਾਰੇ ਪਰਿਵਾਰ ਬੇਹੋਸ ਹੋ ਗਿਆ ਤਾਂ ਇਹਨਾਂ ਦੋਨਾਂ ਨੇ ਬੇਬੀ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ ਤੇ ਉਸ ਨੂੰ ਸਮਝਾ ਦਿੱਤਾ ਕਿ ਜੇਕਰ ਅਵਾਜ ਆਵੇ ਤਾਂ ਬੋਲੀ ਨਾ ਉਹਨਾਂ ਦੇ ਪਰਿਵਾਰ ਦਾ ਇਲਾਜ ਕਰਨਾ ਹੈ ਤੇ ਇਹਨਾਂ ਨੇ ਚਾਕੂ ਅਤੇ ਕੁਹਾੜੀ ਨਾਲ ਸਾਰੇ ਪਰਿਵਾਰ ਦੀ ਹੱਤਿਆ ਕਰ ਦਿੱਤੀ ਤੇ ਅਤੇ ਸੁਭਾ ਤੜਕੇ ਬੇਬੀ ਨੂੰ ਨਾਲ ਲੈ ਕੇ ਹਿਮਾਚਲ ਪ੍ਰਦੇਸ ਪਹਾੜਾਂ ਵਿੱਚ ਚਲੇ ਗਏ, ਜਦੋ ਇਹਨਾਂ ਪਾਸ ਪੈਸੇ ਖਤਮ ਹੋ ਗਏ ਤਾਂ ਇਹ ਵਾਪਸ ਹਰੀਕੇ ਨਹਿਰ ਤੇ ਆ ਗਏ ਜਿੱਥੇ ਬੇਬੀ ਨੇ ਇਹਨਾਂ ਨੂੰ ਦੱਸਿਆ ਕਿ ਉਸ ਨੇ ਪਹਿਲਾ ਵੀ ਇੱਕ ਰੇਪ ਦਾ ਕੇਸ ਦਰਜ ਕਰਾਇਆ ਹੈ, ਜੋ ਦੋਨਾਂ ਨੇ ਡਰ ਦੇ ਮਾਰੇ ਕਿ ਬੇਬੀ ਉਹਨਾਂ ਨੂੰ ਕਿਸੇ ਕੇਸ ਵਿੱਚ ਫਸਾ ਦੇਵੇਗੀ ਇਹਨਾਂ ਨੇ ਬੇਬੀ ਦਾ ਗਲਾ ਘੁੱਟ ਕੇ ਹੱਤਿਆ ਕਰਕੇ ਉਸ ਦੀ ਲਾਸ ਰਾਜਸਥਾਨ ਫੀਡਰ ਨੇਡੇ ਹਰੀਕੇ ਹੈਡ ਵਿੱਚ ਸੁੱਟ ਦਿੱਤੀ। ਜਿਸ ਦੀ ਲਾਸ ਅਜੇ ਬ੍ਰਾਮਦ ਨਹੀ ਹੋਈ ਹੈ, ਵਕੂਏ ਸਮੇਂ ਵਰਤੇ ਗਏ ਹਥਿਆਰ ਇਹਨਾਂ ਪਾਸੋ ਬ੍ਰਾਮਦ ਕੀਤੇ ਗਏ ਹਨ। ਇਸੇ ਤਰ•ਾਂ ਪਿੰਡ ਭਾਂਗਰ ਵਿੱਚ ਬਰਿਸਟਰ ਸਿੰਘ ਅਤੇ ਰਾਜ ਕੌਰ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਦੇ ਹੋਏ ਇਹਨਾਂ ਕਤਲਾਂ ਨੂੰ ਅੰਜਾਮ ਦੇਣ ਵਾਲੀ ਚਰਨਜੀਤ ਕੌਰ ਉਰਫ ਚਰਨੋ ਪਤਨੀ ਮੁਖਤਿਆਰ ਸਿੰਘ ਵਾਸੀ ਖੋਸਾ ਕੋਟਲਾ ਹਾਲ ਵਾਸੀ ਫਰੀਦਕੋਟ ਨੂੰ ਮਿਤੀ 25-03-15 ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਪਾਸੋ ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਕਿ ਇਹ ਔਰਤ ਦਾ ਆਪਣੇ ਪਤੀ ਮੁਖਤਿਆਰ ਸਿੰਘ ਨਾਲ ਤਲਾਕ ਹੋ ਗਿਆ ਸੀ ਜੋ ਪਹਿਲਾ ਲੁਧਿਆਣਾ ਫਿਰ ਜਲੰਧਰ ਰਹਿਣ ਲੱਗ ਪਈ ਸਾਲ 2006 ਵਿੱਚ ਜਲੰਧਰ ਵਿਖੇ ਇਸ ਪਾਸੋ ਇੱਕ ਔਰਤ ਦੇ ਸੱਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ ਸੀ ਜਿਸ ਦੇ ਸਬੰਧ ਵਿੱਚ ਇਸ ਦੇ ਖਿਲਾਫ ਕਤਲ ਦਾ ਮੁਕੱਦਮਾ 88 ਮਿਤੀ 05-07-2006 ਅ/ਧ 302 ਥਾਣਾ ਡਵੀਜ਼ਨ ਨੰਬਰ 07 ਜਲੰਧਰ ਦਰਜ ਹੋਇਆ ਸੀ ਜਿਸ ਵਿੱਚ ਇਸ ਨੂੰ 10 ਸਾਲ ਕੈਦ ਦੀ ਸਜਾ ਹੋਈ ਸੀ। ਜੋ ਇਹ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਫਰੀਦੋਕਟ ਜੇਲ ਵਿੱਚ ਰਹੀ ਜੋ ਜੋ ਕ੍ਰੀਬ 10/11 ਮਹੀਨੇ ਪਹਿਲਾ ਹੀ ਜਮਾਨਤ ਤੇ ਆਈ ਸੀ ਜੋ ਚਰਨਜੀਤ ਕੌਰ ਨੂੰ ਘਰੇਲੂ ਕੰਮ ਕਰਨ ਲਈ ਬਰਿਸਟਰ ਸਿੰਘ ਦੇ ਘਰ ਰਹਿਣ ਲੱਗ ਪਈ ਸੀ ਮਿਤੀ 12/13-03-15 ਦੀ ਦਰਮਿਆਨੀ ਰਾਤ ਚਰਨਜੀਤ ਕੌਰ ਨੇ ਬਰਿਸਟਰ ਸਿੰਘ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਦੇ ਸਿਰ ਵਿੱਚ ਲੂਣ ਵਾਲੇ ਘੋਟਨੇ ਨਾਲ ਸੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਦੂਸਰੇ ਕਮਰੇ ਵਿੱਚ ਰਾਜ ਕੌਰ ਜੋ ਜਾਗ ਪਈ ਸੀ ਉਸ ਦੇ ਵੀ ਸਿਰ ਵਿੱਚ ਘੋਟਨੇ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਜੋ ਬਰਿਸਟਰ ਸਿੰਘ ਦੇ ਪਾਈ ਸੋਨੇ ਦੀ ਮੁੰਦਰੀ ਤੇ ਰਾਜ ਕੌਰ ਤੇ ਪਾਈਆਂ ਕੰਨਾਂ ਦੀਆਂ ਵਾਲੀਆਂ ਅਤੇ 02 ਮੋਬਾਇਲ ਫੋਨ ਚੋਰੀ ਕਰਕੇ ਲੈ ਗਈ ਜੋ ਚਰਨਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਇਸ ਪਾਸੋ ਚੋਰੀ ਕੀਤਾ ਸਾਰਾ ਸਮਾਨ ਮੋਬਾਇਲ ਫੋਨ ਅਤੇ ਗਹਿਣੇ ਬ੍ਰਾਮਦ ਕੀਤੇ ਗਏ ਹਨ।