Ferozepur News

ਫਾਜ਼ਿਲਕਾ ਜ਼ਿਲ•ੇ &#39ਚ ਸਾਲਾਨਾ ਪ੍ਰੀਖਿਆਵਾਂ ਲਈ ਸਾਰੇ ਪ੍ਰਬੰਧ ਮੁਕੰਮਲ- ਪ੍ਰਗਟ ਸਿੰਘ ਬਰਾੜ

ਫਾਜ਼ਿਲਕਾ, 14 ਫਰਵਰੀ (ਵਿਨੀਤ ਅਰੋੜਾ):     ਸੈਸ਼ਨ 2016-17 ਦੇ ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ  ਜੋ ਕਿ ਐਸਸੀਈਆਰਟੀ ਦੀ ਗਾਈਡ ਲਾਈਨਜ਼ ਹੇਠ ਹੋ ਰਹੀਆਂ ਹਨ, ਦੇ ਸਬੰਧ ਵਿੱਚ ਅੱਜ ਪਰਗਟ ਸਿੰਘ ਬਰਾੜ ਜ਼ਿਲ•ਾ ਸਿੱਖਿਆ ਅਫਸਰ ਫ਼ਾਜ਼ਿਲਕਾ ਵੱਲੋਂ ਜ਼ਿਲ•ੇ ਦੇ ਸਮੂਹ ਕਲੱਸਟਰ ਮੁਖੀਆਂ ਅਤੇ ਸਾਰੇ ਬੀ.ਪੀ.ਈ.ਓਜ਼ ਨਾਲ ਇਸ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ•ਾ ਸਿੱਖਿਆ ਅਫ਼ਸਰ  ਨੇ ਜ਼ਿਲ•ੇ ਦੇ ਸਮੂਹ ਕਲੱਸਟਰ ਇੰਚਾਰਜਾਂ ਨੂੰ ਪ੍ਰੀਖਿਆਵਾਂ ਸਬੰਧੀ ਹਰ ਪਹਿਲੂ ਤੋਂ ਜਾਣੂ ਕਰਵਾਇਆ ਅਤੇ ਇਸ ਸਬੰਧੀ ਆਈਆਂ ਸੇਧਾਂ  ਨੂੰ ਪੂਰੇ ਜ਼ਿਲ•ੇ ਵਿੱਚ ਇੰਨ-ਬਿਨ ਲਾਗੂ ਕਰਨ ਦੀ ਹਦਾਇਤ ਕੀਤੀ।
  ਅੱਗੇ ਜਾਣਕਾਰੀ ਦਿੰਦੇ ਹੋਏ ਬਰਾੜ ਨੇ ਦੱਸਿਆ ਕਿ ਇਹ ਪ੍ਰੀਖਿਆਵਾਂ 20 ਫਰਵਰੀ 2017 ਤੋਂ ਸ਼ੁਰੂ ਹੋ ਰਹੀਆਂ ਹਨ। ਪ੍ਰਸ਼ਨ ਪੱਤਰ ਅਤੇ ਹੋਰ ਸੱਮਗਰੀ ਦੀ ਵੰਡ ਲਈ ਕੇਂਦਰ ਜ਼ਿਲ•ਾ ਪੱਧਰ ਤੇ ਬਣਾਏ ਜਾ ਚੁੱਕੇ ਹਨ, ਜ਼ਿੰਨ•ਾਂ ਉੱਪਰ ਲੋੜ ਅਨੁਸਾਰ ਸਟਾਫ ਦੀ ਡਿਊਟੀ ਲਗਾ ਦਿੱਤੀ ਗਈ ਹੈ।ਪੰਜਵੀਂ ਪ੍ਰੀਖਿਆ ਲਈ ਸ਼੍ਰੀ ਹੰਸ ਰਾਜ ਥਿੰਦ ਬੀ.ਪੀ.ਓ. ਫ਼ਾਜ਼ਿਲਕਾ, ਅੱਠਵੀਂ ਪ੍ਰੀਖਿਆ ਲਈ ਪੰਕਜ ਅੰਗੀ ਪ੍ਰਿੰਸੀਪਲ ਸ.ਸ.ਸ.ਸ. (ਲ) ਫ਼ਾਜ਼ਿਲਕਾ ਇੰਚਾਰਜ ਵੰਡ ਕੇਂਦਰ ਬਣਾਏ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ•ਾ ਸਿੱਖਿਆ ਅਫਸਰ ਨੇ ਦੱਸਿਆ ਕਿ ਸਾਰੇ ਪ੍ਰੀਖਿਆਰਥੀਆਂ ਨੂੰ ਰੋਲ ਨੰਬਰ ਜ਼ਾਰੀ ਕੀਤੇ ਜਾ ਚੁੱਕੇ ਹਨ। ਪੰਜਵੀਂ ਦੀ ਪ੍ਰੀਖਿਆ ਲਈ 209 ਪ੍ਰੀਖਿਆ ਕੇਂਦਰ ਅਤੇ ਅੱਠਵੀਂ ਦੀ ਪ੍ਰੀਖਿਆ ਲਈ ਜ਼ਿਲ•ੇ ਦੇ ਵੱਖ-ਵੱਖ ਸਕੂਲਾਂ ਵਿੱਚ 58 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।
  ਇਸ ਤੋਂ ਇਲਾਵਾ ਜ਼ਿਲ•ਾ ਸਿੱਖਿਆ ਦਫਤਰ ਵਿਖੇ ਵੀ ਡਾ.ਵਿਪਨ ਕਟਾਰੀਆ ਡੀ.ਐਸ.ਐਸ. ਨੂੰ ਇਸ ਕੰਮ ਨੂੰ ਸੁਚਾਰੂ ਰੂਪ ਨਾਲ ਚਲਾÀਣ ਲਈ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਕਿਸੇ ਵੀ ਕਿਸਮ ਦੀ ਜਾਣਕਾਰੀ ਅਤੇ ਸੂਚਨਾ ਲਈ ਅਮਨ ਸੇਠੀ ਦੀ ਡਿਊਟੀ ਲਗਾਈ ਗਈ ਹੈ। ਇਸ ਮੌਕੇ ਡਾ.ਵਿਪਨ ਕਟਾਰੀਆ ਡੀ.ਐਸ.ਐਸ ਸਮੂਹ ਤਹਿ. ਇੰਚਾਰਜ, ਕਲੱਸਟਰ ਇੰਚਾਰਜ.ਬੀ.ਪੀ.ਓਜ਼, ਪ੍ਰਿੰਸੋਪਲ ਪੰਕਜ ਅੰਗੀ, ਨਿਕੇਤ ਹਾਂਡਾ ਕਾਰਜਕਾਰੀ ਪ੍ਰਿੰਸੀਪਲ ਸ.ਸ.ਸ.ਸ. ਫ਼ਾਜ਼ਿਲਕਾ ਅਤੇ ਪੰਮੀ ਸਿੰਘ ਵੋਕੇਸ਼ਨਲ ਕੋਆਰਡੀਨੇਟਰ ਹਾਜ਼ਰ ਸਨ।

Related Articles

Back to top button