Ferozepur News
ਫ਼ਿਰੋਜ਼ਪੁਰ ਜਿਲ੍ਹੇ ਦੇ ਸਕੂਲਾਂ ‘ਚ ਪੰਜਾਬ ਅਚੀਵਮੈਂਟ ਸਰਵੇ ਲਈ ਤਿਆਰੀਆਂ ਮੁਕੰਮਲ, ਟੈਸਟਾਂ ਦੀ ਸ਼ੁਰੂਆਤ
ਫ਼ਿਰੋਜ਼ਪੁਰ ਜਿਲ੍ਹੇ ਦੇ ਸਕੂਲਾਂ ‘ਚ ਪੰਜਾਬ ਅਚੀਵਮੈਂਟ ਸਰਵੇ ਲਈ ਤਿਆਰੀਆਂ ਮੁਕੰਮਲ, ਟੈਸਟਾਂ ਦੀ ਸ਼ੁਰੂਆਤ
ਫ਼ਿਰੋਜ਼ਪੁਰ 20 ਸਤੰਬਰ: ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਕਾਰਗੁਜ਼ਾਰੀ ਦੇ ਮੁਲਾਂਕਣ ਲਈ ਕਰਵਾਏ ਜਾ ਰਹੇ ਪੰਜਾਬ ਪ੍ਰਾਪਤੀ ਸਰਵੇਖਣ ਤਹਿਤ ਪਹਿਲੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਟੈਸਟਿੰਗ ਭਲਕੇ 21 ਸਤੰਬਰ ਤੋਂ ਸ਼ੁਰੂ ਹੋਰ ਰਹੇ ਹਨ। ਜਿੰਨ੍ਹਾਂ ਲਈ ਵਿਭਾਗ ਦੀ ਹਰੇਕ ਕੜੀ ਪਿਛਲੇ ਡੇਢ ਮਹੀਨੇ ਤੋਂ ਤਿਆਰੀਆਂ ਕਰ ਰਹੀ ਹੈ। ਭਲਕੇ ਹੋਣ ਵਾਲੇ ਟੈਸਟਾਂ ਤਹਿਤ 12ਵੀਂ ਜਮਾਤ ਦਾ ਅੰਗਰੇਜ਼ੀ ਲਾਜ਼ਮੀ, 11ਵੀ ਜਮਾਤ ਦਾ ਪੰਜਾਬੀ ਲਾਜ਼ਮੀ, 10ਵੀਂ ਜਮਾਤ ਦਾ ਅੰਗਰੇਜ਼ੀ, 9ਵੀਂ ਜਮਾਤ ਦਾ ਸਮਾਜਿਕ ਸਿੱਖਿਆ, 8ਵੀਂ ਜਮਾਤ ਦਾ ਪੰਜਾਬੀ, 7ਵੀਂ ਜਮਾਤ ਦਾ ਵਿਗਿਆਨ ਅਤੇ 6ਵੀਂ ਜਮਾਤ ਦਾ ਗਣਿਤ ਵਿਸ਼ੇ ਦਾ ਆਨਲਾਈਨ ਪੇਪਰ ਹੋਵੇਗਾ। ਇਸ ਦੇ ਨਾਲ ਹੀ ਪ੍ਰਾਇਮਰੀ ਵਰਗ ‘ਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਸਾਰੀਆਂ ਜਮਾਤਾਂ ਦਾ ਪੰਜਾਬੀ ਵਿਸ਼ੇ ਦਾ ਪੇਪਰ ਹੋਵੇਗਾ। ਪਹਿਲੀ ਜਮਾਤ ਲਈ 10 ਪ੍ਰਸ਼ਨਾਂ ਵਾਲ ਟੈਸਟ 20 ਅੰਕਾਂ ਦਾ ਟੈਸਟ, ਦੂਸਰੀ ਤੋਂ ਪੰਜਵੀਂ ਤੱਕ 15 ਪ੍ਰਸ਼ਨਾਂ ਵਾਲਾ ਟੈਸਟ 30 ਅੰਕਾਂ, ਛੇਵੀਂ ਤੋਂ 12ਵੀਂ ਜਮਾਤ ਤੱਕ 20 ਪ੍ਰਸ਼ਨਾਂ ਵਾਲਾ 40 ਅੰਕਾਂ ਦਾ ਪੇਪਰ ਹੋਵੇਗਾ। ਹਰੇਕ ਜਮਾਤ ਦੇ ਹਰੇਕ ਪ੍ਰਸ਼ਨ ਦੇ 2 ਅੰਕ ਹੋਣਗੇ।
ਜਿਲ੍ਹਾ ਸਿੱਖਿਆ ਅਫਸਰ (ਸੈ.) ਕੁਲਵਿੰਦਰ ਕੋਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ) ਰਾਜੀਵ ਛਾਬੜਾ ਨੇ ਦੱਸਿਆ ਕਿ ਭਲਕੇ ਤੋਂ ਸ਼ੁਰੂ ਹੋਣ ਵਾਲੀ ਟੈਸਟਾਂ ਤਹਿਤ ਵੱਖ-ਵੱਖ ਜਮਾਤਾਂ ਲਈ ਵੱਖ-ਵੱਖ ਵਿਸ਼ਿਆਂ ਦੇ ਟੈਸਟਾਂ ਲਈ ਮੁਲਾਂਕਣ ਪੱਤਰ ਆਨਲਈਨ ਭੇਜਿਆ ਜਾਵੇਗਾ। ਵਿਭਾਗ ਵੱਲੋਂ ਹਰੇਕ ਬੱਚੇ ਨੂੰ ਆਈ ਡੀ ਜਾਰੀ ਕੀਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਪੈਸ ‘ਚ ਹਰ ਬੱਚੇ ਦੀ ਸ਼ਮੂਲੀਅਤ ਕਰਵਾਉਣ ਲਈ ਪਿਛਲਾ ਹਫਤਾ ਮਾਪੇ-ਅਧਿਆਪਕ ਮਿਲਣੀ ਹਫਤੇ ਵਜੋਂ ਮਨਾਇਆ ਗਿਆ ਹੈ। ਜਿਸ ਤਹਿਤ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਬਣਾਇਆ। ਇਸ ਮਨੋਰਥ ਲਈ ਜਿੱਥੇ ਅਧਿਆਪਕਾਂ ਨੂੰ ਮਾਪੇ ਸਕੂਲਾਂ ‘ਚ ਮਿਲਣ ਆਏ, ਉੱਥੇ ਅਧਿਆਪਕਾਂ ਨੇ ਨਿੱਜੀ ਫੋਨ ਤੇ ਯੂਮ ਐਪ ਰਾਹੀਂ ਵੀ ਮਾਪਿਆਂ ਨਾਲ ਸੰਪਰਕ ਬਣਾਇਆ। ਬਹੁਤ ਸਾਰੇ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਦੇ ਘਰਾਂ ‘ਚ ਜਾ ਕੇ ਵੀ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਬਣਾਇਆ। ਇਨ੍ਹਾਂ ਮਿਲਣੀਆਂ ਦੌਰਾਨ ਜਿੱਥੇ ਮਾਪਿਆਂ ਤੋਂ ਬੱਚਿਆਂ ਦੀ ਕਾਰਗੁਜ਼ਾਰੀ ਤੇ ਪੜ੍ਹਨ ਸਬੰਧੀ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਹੋਈ, ਉੱਥੇ ਮਾਪਿਆਂ ਨੂੰ ਬੱਚਿਆਂ ਦੇ ਟੈਸਟਾਂ ਬਾਰੇ ਮੁੱਖ ਤੌਰ ‘ਤੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਬੱਚਿਆਂ ਨੂੰ ਡਿਜ਼ੀਟਲ ਸਹੂਲਤਾਂ ਪ੍ਰਦਾਨ ਕਰਨ ਹਿੱਤ ਬਡੀ ਗਰੁੱਪ ਵੀ ਬਣਾਏ ਗਏ ਹਨ। ਜੋ ਹਰੇਕ ਬੱਚੇ ਨੂੰ ਟੈਸਟ ਪ੍ਰਕਿਰਿਆ ‘ਚ ਸ਼ਾਮਲ ਕਰਵਾਉਣ ਲਈ ਸਰਗਰਮ ਭੂਮਿਕਾ ਨਿਭਾਉਣਗੇ।