ਪੱਤਰਕਾਰ ਵਿਜੇ ਕੰਬੋਜ਼ ਨੂੰ ਦਿੱਤੀਆਂ ਧਮਕੀਆਂ ਦੀ ਪ੍ਰੈਸ ਕਲੱਬ ਫਿਰੋਜ਼ਪੁਰ ਵਲੋਂ ਨਿਖੇਧੀ
ਅਕਾਲੀ ਸਰਪੰਚ ਵਲੋਂ ਪੱਤਰਕਾਰ ਵਿਜੇ ਕੰਬੋਜ ਨੂੰ ਦਿੱਤੀਆਂ ਧਮਕੀਆਂ ਦਾ ਮਾਮਲਾ ਭਖਿਆ
-ਸਿਆਸੀ ਦਬਾਅ ਹੇਠ ਪੁਲਸ ਕਾਰਵਾਈ ਕਰਨ ਤੋਂ ਵੱਟ ਰਹੀ ਹੈ ਟਾਲਾ
-ਪੱਤਰਕਾਰ ਵਿਜੇ ਕੰਬੋਜ਼ ਨੂੰ ਦਿੱਤੀਆਂ ਧਮਕੀਆਂ ਦੀ ਪ੍ਰੈਸ ਕਲੱਬ ਫਿਰੋਜ਼ਪੁਰ ਵਲੋਂ ਨਿਖੇਧੀ
-ਜਿਲ•ਾ ਪੁਲਸ ਦੋਸ਼ੀਆਂ ਖਿਲਾਫ ਕਰੇ ਕਾਰਵਾਈ ; ਪਰਮਿੰਦਰ ਸਿੰਘ ਥਿੰਦ
-ਆਰ ਟੀ ਆਈ ਮੰਗਣ ਤੇ ਅਕਾਲੀ ਸਰਪੰਚ ਨੇ ਦਿੱਤੀਆਂ ਸਨ ਪੱਤਰਕਾਰ ਨੂੰ ਧਮਕੀਆਂ
ਫਿਰੋਜ਼ਪੁਰ 10 ਮਈ, 2015 (Harish Monga):ਪਿੰਡ ਦੇ ਕਰਵਾਏ ਵਿਕਾਸ ਕੰਮਾਂ ਦੀ ਆਰ ਟੀ ਆਈ ਮੰਗਣ ਤੇ ਪਿੰਡ ਦੇ ਅਕਾਲੀ ਸਰਪੰਚ ਵਲੋਂ ਕਥਿੱਤ ਤੋਰ ਤੇ ਪੱਤਰਕਾਰ ਨੂੰ ਧਮਕੀਆਂ ਦੇਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ । ਇਕ ਪਾਸੇ ਜਿਥੇ ਸਰਪੰਚ ਦੇ ਹਾਕਮ ਧਿਰ ਨਾਲ ਸਬੰਧਤ ਹੋਣ ਕਾਰਣ ਪੁਲਸ ਵਲੋਂ ਕੋਈ ਵੀ ਕਾਰਵਾਈ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ , ਉਥੇ ਪੀੜਤ ਪੱਤਰਕਾਰ ਦੀ ਹਮਾਇਤ ਤੇ ਆਸ ਪਾਸ ਦੇ ਜਿਲਿ•ਆਂ ਦੀਆਂ ਪ੍ਰੈਸ ਕਲੱਬਾਂ ਦੇ ਨਿਤਰਣ ਨਾਲ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ । ਹਲਾਤ ਇਹ ਹਨ ਕਿ ਜੇ ਕਰ ਨੇੜੇ ਭਵਿੱਖ ਵਿਚ ਪੁਲਸ ਵਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮੋਗਾ ਕਾਂਡ ਕਾਰਣ ਕਿਰਕਿਰੀ ਕਰਵਾ ਚੁੱਕੀ ਸਰਕਾਰ ਵਾਸਤੇ ਇਹ ਮਾਮਲਾ ਆਂਉਦੇ ਦਿਨਾਂ ਵਿਚ ਇਹ ਇਕ ਹੋਰ ਮਸਲਾ ਖੜਾ ਕਰ ਸਕਦਾ ਹੈ । ਉਧਰ ਇਸ ਮਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਪ੍ਰੈਸ ਕਲੱਬ ਫਿਰੋਜ਼ਪੁਰ ਵਲੋਂ ਵੀ ਇਸ ਮਾਮਲੇ ਦੀ ਨਿਖੇਧੀ ਕੀਤੀ ਗਈ ਹੈ । ਇਸ ਸਬੰਧੀ ਪ੍ਰੈਸ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਅਤੇ ਸਮੂਹ ਮੈਂਬਰਾਂ ਨੇ ਇਸ ਮੋਕੇ ਪੀੜਤ ਪੱਤਰਕਾਰ ਦੇ ਨਾਲ ਖੜੇ ਹੋਣ ਦੀ ਵੱਚਨਬੱਧਤਾ ਦੋਹਰਾਂਉਦੇ ਹੋਏ ਪੁਲਸ ਤੋਂ ਮਾਮਲੇ ਵਿਚ ਜਲਦ ਇਨਸਾਫ ਦੀ ਮੰਗ ਕੀਤੀ ।
ਇਸ ਮੋਕੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਨੇ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਆਖਿਆ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਪ੍ਰੈਸ ਕਲੱਬ ਫਿਰੋਜ਼ਪੁਰ ਗੁਰੂਹਰਸਹਾਏ ਪ੍ਰੈਸ ਕਲੱਬ ਦੇ ਨਾਲ ਖੜਾ ਹੈ । ਉਨ•ਾਂ ਆਖਿਆ ਕਿ ਜੇ ਕਰ ਪੁਲਸ ਵਲੋਂ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਸ ਮਾਮਲੇ ਵਿਚ ਪੰਜਾਬ ਭਰ ਦੇ ਪੱਤਰਕਾਰਾਂ ਨਾਲ ਮਿਲ ਕੇ ਵੱਡੇ ਸੰਘਰਸ਼ ਦੀ ਯੋਜਨਾਬੰਦੀ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਗੁਰੂਹਰਸਹਾਏ ਪ੍ਰੈਸ ਕਲੱਬ ਦੇ ਸੈਕਟਰੀ ਪੱਤਰਕਾਰ ਵਿਜੇ ਕੰਬੋਜ ਨੇ ਦੋਸ਼ ਲਗਾਏ ਹਨ ਕਿ ਉਸ ਨੇ ਜਦੋਂ ਪਿੰਡ ਪਿੰਡੀ ਦੇ ਅਕਾਲੀ ਸਰਪੰਚ ਅਮੀਰ ਚੰਦ ਤੋਂ ਆਰ ਟੀ ਆਈ ਤਹਿਤ ਜਾਣਕਾਰੀ ਮੰਗੀ ਤਾਂ ਉਸ ਦੇ ਲੜਕੇ ਅਤੇ ਉਸ ਦੇ ਹਮਾਇਤੀਆਂ ਨੇ ਉਸ ਨੂੰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇਂਦਿਆਂ ਆਰ ਟੀ ਆਈ ਨਾ ਮੰਗਣ ਲਈ ਆਖਿਆ । ਇਸ ਦੀ ਜਾਣਕਾਰੀ ਗੁਰੂਹਰਸਹਾਏ ਪ੍ਰੈਸ ਕਲੱਬ ਨੂੰ ਲੱਗਣ ਤੇ ਉਨ•ਾਂ ਵਿਜੇ ਕੰਬੋਜ਼ ਦੇ ਹੱਕ ਵਿਚ ਖੜੇ ਹੁੰਦਿਆਂ ਪੁਲਸ ਨੂੰ ਦਰਖਾਸਤ ਦੇ ਕੇ ਕਾਰਵਾਈ ਲਈ ਆਖਿਆ , ਪਰ ਉਕਤ ਸਰਪੰਚ ਦੇ ਅਕਾਲੀ ਦਲ ਨਾਲ ਸਬੰਧਤ ਹੋਣ ਦੇ ਚੱਲਦਿਆਂ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ । ਇਸ ਸਬੰਧੀ ਗੁਰੂਹਰਸਹਾਏ ਪ੍ਰੈਸ ਕਲੱਬ ਦੇ ਪੱਤਰਕਾਰਾਂ ਵਲੋਂ ਜਿਲ•ਾ ਪੁਲਸ ਮੁਖੀ ਤੱਕ ਪਹੁੰਚ ਕੀਤੀ ਗਈ , ਪਰ ਉਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ । ਉਧਰ ਪੁਲਸ ਵਲੋਂ ਕਾਰਵਾਈ ਨਾ ਕਰਨ ਤੇ ਜਿਲ•ਾ ਫਿਰੋਜ਼ਪੁਰ ,ਫਾਜ਼ਿਲਕਾ ਅਤੇ ਆਸ ਪਾਸ ਦੇ ਪ੍ਰੈਸ ਕਲੱਬਾਂ ਵਿਚ ਰੋਸ ਦੀ ਲਹਿਰ ਦੋੜ ਗਈ ਅਤੇ ਪ੍ਰੈਸ ਕਲੱਬਾਂ ਵਲੋਂ ਇਸ ਵਰਤਾਰੇ ਦੀ ਰੱਜ ਕੇ ਨਿਖੇਧੀ ਕੀਤੀ ਜਾ ਰਹੀ ਹੈ ।