ਪੰਜਾਬ ਦੇ ਪਾਣੀਆ ਲਈ ਤਾਂ ਹਰ ਕੋਈ ਨੇਤਾ/ਪਾਰਟੀਆ ਸਰਗਰਮ ਪ੍ਰੰਤੂ ਪੰਜਾਬ ਦੀ ਨੋਜਵਾਨੀ ਦੇ ਲਈ ਸਾਰੇ ਚੁੱਪ
ਮਿਤੀ 05 ਮਾਰਚ 2017(ਚੰਡੀਗੜ) ਪੰਜਾਬ ਦੇ ਪਾਣੀਆ ਦੇ ਮੁੱਦੇ ਨੂੰ ਲੈ ਕੇ ਤਾਂ ਪੰਜਾਬ ਦੀਆ ਸਾਰੀਆ ਰਾਜਨੀਤਿਕ ਪਾਰਟੀਆ ਅਤੇ ਸੂਬੇ ਦੇ ਵੱਡੇ ਨੇਤਾ ਸਰਗਰਮ ਹਨ ਤੇ ਰੋਜ਼ਾਨਾ ਇੱਕ ਦੂਸਰੇ ਨਾਲ ਟੀ.ਵੀ ਚੈਨਲਾ ਅਤੇ ਅਖਬਾਰਾਂ ਰਾਹੀ ਬਹਿਸ ਵੀ ਕਰਦੇ ਹਨ ਪ੍ਰੰਤੂ ਪੰਜਾਬ ਦੇ ਭਵਿੱਖ ਤੇ ਨੋਜਵਾਨੀ ਵੱਲ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਰਾਜ ਦੇ ਨੇਤਾ ਦਾ ਕੋਈ ਧਿਆਨ ਨਹੀ ਹੈ।ਆਪਣੇ ਭਵਿੱਖ ਨੂੰ ਸੁਰੱਖਿਆਤ ਬਣਾਉਣ ਲਈ ਲੰਬੇ ਸਮੇਂ ਤੋਂ ਸਘੰਰਸ਼ ਕਰਦੇ ਆ ਰਹੇ ਮੁਲਾਜ਼ਮਾਂ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤਾ ਐਕਟ ਲਾਗੂ ਕਰਵਾਉਣ ਲਈ ਬੀਤੇ 21 ਦਿਨਾਂ ਤੋਂ ਰਾਜਧਾਨੀ ਚੰਡੀਗੜ ਦੇ ਸੈਕਟਰ 17 ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ ਪ੍ਰੰਤੂ ਮੁਲਾਜ਼ਮਾਂ ਦੀ ਸਾਰ ਲੈਣ ਕੋਈ ਵੀ ਨਹੀ ਆਇਆ।ਮੁਲਾਜ਼ਮ ਆਗੂਆ ਸੱਜਣ ਸਿੰਘ,ਵਰਿੰਦਰ ਸਿੰਘ, ਅਸ਼ੀਸ਼ ਜੁਲਾਹਾ,ਰਜਿੰਦਰ ਸਿੰਘ, ਅਮਿੰ੍ਰਤਪਾਲ ਸਿੰਘ,ਰਵਿੰਦਰ ਸਿੰਘ, ਪ੍ਰਵੀਨ ਸ਼ਰਮਾਂ, ਕਮਲਜੀਤ ਚੋਹਾਨ, ਰਾਕੇਸ਼ ਕੁਮਾਰ ਤੇ ਸਤਪਾਲ ਸਿੰਘ ਨੇ ਕਿਹਾ ਕਿ ਮੁੱਖ ਸਕੱਤਰ ਸਾਹਿਬ ਵੀ ਪਾਣੀਆ ਦੇ ਮਸਲੇ ਵਿਚ ਬੀਤੇ ਕਈ ਦਿਨਾਂ ਤੋਂ ਦਿੱਲੀ ਵਿਖੇ ਮਾਨਯੋਗ ਸੁਪਰੀਮ ਕੋਰਟ ਅਤੇ ਹੋਰ ਅਧਿਕਾਰੀਆ ਕੋਲ ਚੱਕਰ ਲਗਾ ਰਹੇ ਹਨ ਪ੍ਰੰਤੂ ਉਨ•ਾਂ ਕੋਲ ਖੁਦ ਦੇ ਸ਼ਹਿਰ ਵਿਚ ਬੀਤੇ 21 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਮੁਲਾਜ਼ਮਾਂ ਨੂੰ ਮਿਲਣ ਤੇ ਉਨ•ਾਂ ਦੇ ਮਸਲੇ ਹੱਲ ਕਰਨ ਲਈ 10 ਮਿੰਟ ਦਾ ਸਮਾਂ ਵੀ ਨਹੀ ਹੈ।ਉਨ•ਾ ਕਿਹਾ ਕਿ ਨੋਜਵਾਨੀ ਹੀ ਦੇਸ਼ ਦਾ ਭਵਿੱਖ ਹੈ ਪ੍ਰੰਤੂ ਬੀਤੇ ਕੁੱਝ ਸਮੇਂ ਤੋਂ ਨੋਜਵਾਨ ਆਪਣਾ ਹੱਕ ਲੈਣ ਲਈ ਸੜਕਾਂ ਤੇ ਰੁਲ ਰਹੇ ਹਨ ਪ੍ਰੰਤੂ ਨੋਜਵਾਨਾਂ ਨੂੰ ਝੂਠੇ ਲਾਰਿਆ ਤੋਂ ਸਿਵਾਏ ਕੁੱਝ ਨਹੀ ਮਿਲਆ।
ਮੁਲਾਜ਼ਮ ਆਗੁਆ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਬਿੱਲ ਪਾਸ ਹੋਣ ਅਤੇ ਚੋਂਣ ਕਮਿਸ਼ਨ ਵੱਲੋਂ ਚੋਂਣ ਜਾਬਤੇ ਤੋਂ ਛੋਟ ਦੇਣ ਦੇ ਬਾਵਜੂਦ ਵੀ ਸਰਕਾਰ ਤੇ ਵਿਭਾਗਾਂ ਦੇ ਅਧਿਕਾਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਵੱੱਟ ਰਹੇ ਹਨ।ਉਨ•ਾਂ ਕਿਹਾ ਕਿ ਮੁਲਾਜ਼ਮ ਆਪਣੀਆ ਮੰਗਾਂ ਮੰਨਵਾ ਕੇ ਪਿੱਛੇ ਹਟਣਗੇ।ਉਨ•ਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਬੀਤੇ 21 ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਤੇ ਹੋਣ 8 ਮਾਰਚ ਨੂੰ 251 ਮੁਲਾਜ਼ਮ ਸਮੂਹਿਕ ਰੂਪ ਵਿਚ ਭੁੱਖ ਹੜਤਾਲ ਤੇ ਬੈਠਣਗੇ ਅਤੇ ਨਾਲ ਹੀ ਆਗੂਆ ਨੇ ਚੇਤਾਵਨੀ ਦਿੱਤੀ ਕਿ ਮੁਲਾਜ਼ਮਾਂ ਨਾਲ ਗੱਲਬਾਤ ਨਾ ਕਰਨ ਤੇ ਮੁਲਾਜ਼ਮ ਕਿਸੇ ਸਮੇਂ ਵੀ ਗੁਪਤ ਐਕਸ਼ਨ ਕਰਨਗੇ।ਉਨ•ਾਂ ਕਿਹਾ ਕਿ ਚੋਂਣਾ ਦੀ ਗਿਣਤੀ ਵੀ ਨਜ਼ਦੀਕ ਆ ਰਹੀ ਹੈ ਅਤੇ ਗਿਣਤੀ ਮੁਲਾਜ਼ਮਾਂ ਵੱਲੋਂ ਹੀ ਕੀਤੀ ਜਾਣੀ ਹੈ।ਉਨ•ਾਂ ਦੱਸਿਆ ਕਿ ਅੱਜ ਵੱਖ ਵੱਖ ਜਥੇਬੰਦੀਆ ਦੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਤੋਂ ਖੁਸ਼ਹਾਲ ਬਦਨ, ਰੂਰਲ ਹੈਲਥ ਫਾਰਮਾਸਿਸ਼ਟ ਤੇ ਦਰਜਾ ਚਾਰ ਤੋਂ ਸੁਖਮੰਦਰ ਸਿੰਘ, ਸੁਵਿਧਾ ਕਰਮਚਾਰੀ ਯੂਨੀਅਨ ਤੋਂ ਡਿੰਪਲ ਕੁਮਾਰ, ਵੈਟਨਰੀ ਦਰਜ਼ਾ ਚਾਰ ਯੂਨੀਅਨ ਤੋਂ ਜਸਬੀਰ ਸਿੰਘ, ਪੰਜਾਬ ਮੰਡੀ ਬੋਰਡ ਤੋਂ ਰਾਜੂ ਤੇ ਗੁਰਿੰਦਰ ਸਿੰਘ ਨੇ ਭੁੱਖ ਹੜਤਾਲ ਕੀਤੀ।