Ferozepur News
ਪੰਜਾਬ ਚੋਂ ਦਸਵੀਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਨੈਨਸੀ ਰਾਣੀ ਦਾ ਡੀ ਟੀ ਐੱਫ ਅਤੇ ਬੀ. ਐਡ ਫਰੰਟ ਵੱਲੋਂ ਸਨਮਾਨ ਸਰਕਾਰੀ ਸਕੂਲਾਂ ਚ ਬਣਦੀਆਂ ਸਹੂਲਤਾਂ ਉਪਲਭਧ ਕਰਵਾਏ ਸਰਕਾਰ. ਸਾਈਆਂ ਵਾਲਾ
ਪੰਜਾਬ ਚੋਂ ਦਸਵੀਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਨੈਨਸੀ ਰਾਣੀ ਦਾ ਡੀ ਟੀ ਐੱਫ ਅਤੇ ਬੀ. ਐਡ ਫਰੰਟ ਵੱਲੋਂ ਸਨਮਾਨ
ਸਰਕਾਰੀ ਸਕੂਲਾਂ ਚ ਬਣਦੀਆਂ ਸਹੂਲਤਾਂ ਉਪਲਭਧ ਕਰਵਾਏ ਸਰਕਾਰ. ਸਾਈਆਂ ਵਾਲਾ
ਫਿਰੋਜ਼ਪੁਰ 6ਜੁਲਾਈ, 2022: ਅੱਜ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਵਿਖੇ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ ਸਾਈਆਂ ਵਾਲਾ ਅਤੇ ਬੀ ਐੱਡ ਫਰੰਟ ਦੇ ਆਗੂ ਕੁਲਦੀਪ ਸਿੰਘ,ਪਤਮਜੀਤ ਪੰਮਾ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਨੈਨਸੀ ਰਾਣੀ ਪੁੱਤਰੀ ਨੇ 650 ਵਿੱਚੋਂ 644 ਅੰਕ ਹਾਸਲ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਮ ਅਤੇ ਸਰਕਾਰੀ ਸਕੂਲਾਂ ਦਾ ਨਾਮ ਸੁਨਿਹਰੇ ਅੱਖਰਾਂ ਵਿੱਚ ਲਿਖ ਦਿੱਤਾ। ਇਸ ਮੌਕੇ ਐੱਸ ਐੱਸ ਏ ਰਮਸਾ ਦੇ ਸੂਬਾ ਪ੍ਰਧਾਨ ਦੀਦਾਰ ਮੁੱਦਕੀ ਨੇ ਦੱਸਿਆ ਕਿ ਮੈਡਮ ਪ੍ਰਵੀਨ ਬਾਲਾ ਸਮੇਤ ਸਮੁੱਚਾ ਸਟਾਫ ਵਧਾਈ ਦਾ ਪਾਤਰ ਹੈ ਕਿਓਂਕਿ ਇਹ ਸਕੂਲ ਰਮਸਾ ਅਧੀਨ ਚਲਦਾ ਸੀ ਅਤੇ ਸਾਰਾ ਸਟਾਫ 3 ਸਾਲ ਪਹਿਲਾਂ ਹੀ ਰੈਗੂਲਰ ਕੀਤਾ ਗਿਆ ਪਰ ਫੇਰ ਵੀ ਸਟਾਫ ਦੀ ਸਖਤ ਮਿਹਨਤ ਸਦਕਾ ਅੱਜ ਜ਼ਿਲ੍ਹੇ ਨੂੰ ਇਹ ਮੁਕਾਮ ਹਾਸਿਲ ਹੋਇਆ। ਉਹਨਾਂ ਅੱਗੇ ਦੱਸਿਆ ਕਿ ਇਸ ਸਕੂਲ ਦਾ ਸਟਾਫ ਐੱਸ ਐੱਸ ਏ ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ ਵਿੱਚ ਵੀ ਸੰਘਰਸ਼ਾਂ ਚ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ। ਆਗੂਆਂ ਨੇ ਕਿਹਾ ਕਿ ਇੱਕ ਗਰੀਬ ਘਰ ਵਿੱਚੋ ਉੱਠ ਕੇ ਆਪਣੇ ਸਟਾਫ ਅਤੇ ਮਾਪਿਆਂ ਦੇ ਸਹਿਯੋਗ ਨਾਲ ਇਹ ਮੁਕਾਮ ਹਾਸਲ ਕਰਕੇ ਵਿਦਿਆਰਥਣ ਨੇ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ ਅਤੇ ਹੁਣ ਸਰਕਾਰ ਨੂੰ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਕੰਮ ਕਰਕੇ ਵਿਖਾਉਣਾ ਚਾਹੀਦਾ ਹੈ। ਜਥੇਬੰਦੀ ਦੇ ਆਗੂਆਂ ਗੁਰਪ੍ਰਤਾਪ ਸਿੰਘ, ਗੁਰਮੇਲ ਸਿੰਘ ਟਰਿਆਂ,ਵਿਜੇ ਕੁਮਾਰ, ਵਰਿੰਦਰ ਤਾਇਲ ਸਮੇਤ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਉਹ ਵਿਦਿਆਰਥਣ ਨਾਲ ਭਵਿੱਖ ਵਿੱਚ ਉਸਦੀ ਉਚੇਰੀ ਪੜ੍ਹਾਈ ਲਈ ਹਰ ਸੰਭਵ ਮਦਦ ਕਰਨਗੇ। ਇਸ ਮੌਕੇ ਆਗੂਆਂ ਨੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕਰਨ ਵਾਲੀ ਦਿਲਪ੍ਰੀਤ ਕੌਰ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਕੋਮਲਪ੍ਰੀਤ ਕੌਰ ਨੂੰ ਵੀ ਵਧਾਈ ਸੰਦੇਸ਼ ਭੇਜਿਆ। ਇਸ ਮੌਕੇ ਸਮੂਹ ਸਟਾਫ ਮੁੱਖ ਅਧਿਆਪਕਾ ਮੈਡਮ ਪ੍ਰਵੀਨ ਬਾਲਾ,ਅਮਰਜੀਤ ਕੌਰ,ਰਜਨੀ ਬਾਲਾ,ਮਨਪ੍ਰੀਤ ਕੌਰ,ਪਵਨਦੀਪ ਕੌਰ,ਪ੍ਰਭਜੋਤ ਕੌਰ,ਗੁਰਦੇਵ ਸਿੰਘ, ਸੰਦੀਪ ਕੁਮਾਰ,ਗੁਰਦੇਵ ਸਿੰਘ ਸਤੀਏ ਵਾਲਾ,ਲਖਵੰਤ ਸਿੰਘ, ਬਿੰਦੂ ਜੋਸ਼ੀ,ਸਰੋਜ ਰਾਣੀ,ਕਮਲਾ ਰਾਣੀ,ਗੁਰਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।