ਪੰਜਾਬ ਅਤੇ ਯੂ.ਟੀ. ਮੁਲਾਜਮ ਅਤੇ ਪੈਨਸਨਰ ਸਾਂਝਾ ਫਰੰਟ ਜਿਲ੍ਹਾ ਫਿਰੋਜਪੁਰ
ਕਲਮ ਛੋੜ ਹੜਤਾਲ ਦੌਰਾਨ ਤੇਰਵੇ ਦਿਨ ਵੀ ਸਰਕਾਰੀ ਦਫਤਰਾਂ ਦਾ ਕੰਮ ਕਾਜ ਠੱਪ ਰਿਹਾ
ਫਿਰੋਜਪੁਰ 18 ਅਗਸਤ ਪੰਜਾਬ ਅਤੇ ਯੂ.ਟੀ. ਮੁਲਾਜਮ ਅਤੇ ਪੈਨਸਨਰ ਸਾਂਝਾ ਫਰੰਟ ਦੇ ਸੱਦੇ ਤੇ ਮੁਲਾਜਮ ਮੰਗਾਂ ਦੇ ਹੱਕ ਵਿਚ ਅਤੇ ਪੰਜਾਬ ਸਰਕਾਰ ਦੇ ਮੁਲਾਜaਮ ਵਿਰੋਧੀ ਰਵੱਈਏ ਦੇ ਖਿਲਾਫ ਵਿਢੇ ਗਏ ਸੰਘਰਸ ਤਹਿਤ ਚੱਲ ਰਹੀ ਕਲਮ ਛੋੜ/ਕੰਮ ਛੋੜ ਹੜਤਾਲ ਅੱਜ ਤੇਰਵੇ ਦਿਨ ਵੀ ਜਾਰੀ ਰਹੀ ਅਤੇ ਜਿaਲ੍ਹੇ ਦੇ ਸਮੁੱਚੇ ਸਰਕਾਰੀ ਦਫਤਰਾਂ ਦਾ ਕੰਮ-ਕਾਜ ਮੁਕੰਮਲ ਤੌਰ ਤੇ ਠੱਪ ਰੱਖ ਕੇ ਡੀ.ਸੀ. ਦਫਤਰ ਫਿਰੋਜਪੁਰ ਸਾਹਮਣੇ ਜੀ.ਟੀ. ਰੋਡ ਤੇ ਚੱਕਾ ਜਾਮ ਕੀਤਾ । ਇਸ ਕਲਮ ਛੋੜ ਹਤਤਾਲ ਦੌਰਾਨ ਅੱਜ ਸਾਂਝੇ ਮੁਲਾਜਮ ਪੈਨਸਨਰ ਫਰੰਟ ਦੇ ਆਗੂਆਂ ਜਿਨ੍ਹਾਂ ਵਿਚ ਸ੍ਰੀ ਜੋਗਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਪਰਮਜੀਤ ਸਿੰਘ ਗਿੱਲ ਜਿਲ੍ਹਾ ਚੇਅਰਮੈਨ, ਮਨੋਹਰ ਲਾਲ ਜਿਲ੍ਰਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਪਿੱਪਲ ਸਿੰਘ ਸਿੱਧੂ ਜਿਲ੍ਹਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਜਿਲ੍ਹਾ ਖਜਾਨਚੀ ਪੀ.ਐਸ.ਐਮ.ਐਸ.ਯੂ, ਕਿਸਨ ਚੰਦ ਜਾਗੋਵਾਲੀਆ ਪ੍ਰਧਾਨ ਪ.ਸ:ਸ:ਫ: ਫਿਰੋਜਪਰ, ਭੁਪਿੰਦਰਪਾਲ ਸਿੰਘ ਜਿਲ੍ਹਾ ਪ੍ਰਧਾਨ ਡਰਾਫਟਸਮੈਨ ਐਸੋਸੀਏਸਨ ਫਿਰੋਜਪੁਰ, ਅਵਤਾਰ ਸਿੰਘ, ਗੁਰਮੁੱਖ ਸਿੰਘ ਜਿਲ੍ਹਾ ਕਨਵੀਨਰ ਡਿਪਲੋਮਾ ਇੰਜੀਨੀਅਰ, ਅਜੀਤ ਸਿੰਘ ਸੋਢੀ ਜਿਲ੍ਹਾ ਪ੍ਰਧਾਨ ਪੈਨਸਨਰ ਯੂਨੀਅਨ, ਅਜਮੇਰ ਸਿੰਘ ਪੈਨਸਨਰ ਯੂਨੀਅਨ, ਗੁਰਤੇਜ ਸਿੰਘ ਬਰਾੜ ਰੋਡਵੇਜ, ਸ੍ਰੀ ਰਾਮ ਪ੍ਰ੍ਸ਼ਾਦ ਜਿਲ੍ਹਾ ਪ੍ਰਧਾਨ ਦਰਜਾ ਚਾਰ ਯੂਨੀਅਨ, ਪ੍ਰਵੀਨ ਕੁਮਾਰ ਸੀਨੀਅਰ ਮੀਤ ਪ੍ਰਧਾਨ ਪ.ਸ.ਸ.ਫ, ਜਗਸੀਰ ਸਿੰਘ ਭਾਂਗਰ, ਜਿaਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਸੋਨੂੰ ਕਸਅਪ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਇੰਦਰਜੀਤ ਸਿੰਘ ਢਿੱਲ ਸੀਨੀਅਰ ਮੀਤ ਪ੍ਰਧਾਨ ਸੀ.ਪੀ.ਐਫ. ਸ੍ਰੀ ਜਸਮੀਤ ਸਿੰਘ ਸੈਡੀ ਪ੍ਰਧਾਨ ਸਿੰਚਾਈ ਵਿਭਾਗ ਮਨਿਸਟੀਰੀਅਲ ਯੂਨੀਅਨ, ਸ੍ਰੀ ਓਮ ਪ੍ਰਕਾਸ ਰਾਣਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਗੁਰਪ੍ਰੀਤ ਸਿੰਘ ਸੋਢੀ ਡਵੀਜਨ ਪ੍ਰਧਾਨ ਕਰ ਅਤੇ ਆਬਕਾਰੀ ਵਿਭਾਗ, ਵਿਪਨ ਕੁਮਾਰ ਅਤੇ ਪਰਮਵੀਰ ਮੌਗਾ ਸਿਹਤ ਵਿਭਾਗ ਦੀ ਅਗਵਾਈ ਹੇਠ ਡੀ.ਸੀ. ਦਫਤਰ ਫਿਰੋਜਪੁਰ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੇੱਟ ਸਿਆਪਾ ਕਰਕੇ ਜੋਰਦਾਰ ਰੋਸ ਮੁਜਾਹਰਾ ਕੀਤਾ ਗਿਆ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਲਾਜaਮਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ।
ਕਰਮਚਾਰੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਕਤ ਮੁਲਾਜਮ ਆਗੂਆਂ ਨੇ ਕਿਹਾ ਮੁਲਾਜਮਾਂ ਦੀਆਂ ਭੱਖਦੀਆਂ ਮੰਗਾਂ ਜਿਵੇ ਕਿ ਪੁਰਾਣੀ ਪੈਨਸਨ ਸਕੀਮ ਲਾਗੂ ਕਰਨੀ, ਮਹਿਕਮਿਆਂ ਦੇ ਪੁਨਰਗਠਨ ਦੇ ਨਾਂਅ ਤੇ ਮੁਲਾਜਮਾਂ ਦੀਆਂ ਛਾਂਟੀਆਂ ਬੰਦ ਕੀਤੀਆਂ ਜਾਣ, ਪਰਖ ਕਾਲ ਸਮੇ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ, ਮੋਬਾਈਲ ਭੱਤੇ ਦੀ ਕਟੌਤੀ ਰੱਦ ਕਰਨ, ਨਵੀ ਭਰਤੀ ਕੇਦਰੀ ਤਨਖਾਹ ਸਕੇਲ ਤੇ ਕਰਨ ਦਾ ਪੱਤਰ ਵਾਪਿਸ ਲੈਣ, 6ਵੇ ਤਨਖਾਹ ਕਮਿਸਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਕੱਚੇ ਮੁਲਾਜaਮਾਂ ਨੂੰ ਪੱਕੇ ਕਰਨ, ਡੀ.ਏ. ਦੀਆਂ ਬਕਾਇਆ ਕਿਸਤਾਂ ਜਾਰੀ ਕਰਨ ਅਤੇ ਡੀ.ਏ ਦੇ ਏਰੀਅਰ ਦੀ ਅਦਾਇਗੀ, ਹੋਰ ਮੁਲਾਜਮ ਵਿਰੋਧੀ ਫੈਸਲੇ ਵਾਪਿਸ ਲੈਣ ਅਤੇ ਲੰਮੇ ਸਮੇ ਤੋ ਲਟਕ ਰਹੀਆਂ ਮੁਲਾਜਮਾਂ ਮੰਗਾਂ ਦੀ ਤੁਰੰਤ ਪੂਰਤੀ ਕਰਕੇ ਮੰਨੀਆਂ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ । ਇਸ ਮੌਕੇ ਮੋਨਟੇਕ ਸਿੰਘ ਆਹਲੂਵਾਲੀਆ ਵੱਲੋ ਪੇਸ ਕੀਤੀ ਗਈ ਮੁਲਾਜਮ ਵਿਰੋਧੀ ਰਿਪੋਰਟ ਦੀ ਜੋਰਦਾਰ ਨਿਖੇਧੀ ਕੀਤੀ ਗਈ । ਉਕਤ ਮੁਲਾਜਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਇਹ ਸੰਘਰਸa ਇਸੇ ਤਰ੍ਹਾਂ ਜਾਰੀ ਰਹੇਗਾ ਜਿਸ ਤੋ ਨਿਕਲਣ ਵਾਲੇ ਨਤੀਜਿਆਂ ਦੀ ਜਿaੰਮੇਵਾਰ ਪੰਜਾਬ ਸਰਕਾਰ ਹੋਵੇਗੀ । ਉਕਤ ਮੁਲਾਜਮ ਆਗੂਆਂ ਨੇ ਦੱਸਿਆ ਕਿ 19 ਅਗਸਤ ਤੋ 21 ਅਗਸਤ ਤੱਕ ਸਮੂਹ ਵਿਭਾਗਾਂ ਦੇ ਕਰਮਚਾਰੀ ਸਮੂਹਿਕ ਛੁੱਟੀ ਤੇ ਰਹਿਕੇ ਦਫਤਰਾਂ ਦਾ ਬਾਈਕਾਟ ਕਰਨਗੇ । ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਅਮਨਦੀਪ ਸਿੰਘ ਖਜਾਨਾ ਦਫਤਰ, ਪਵਨ ਕੁਮਾਰ ਸaਰਮਾ ਜਿਲ੍ਹਾ ਖਜਾਨਚੀ ਸੀ.ਪੀ.ਐਫ.ਕਰਮਚਾਰੀ ਯੂਨੀਅਨ, ਖਜਾਨ ਸਿੰਘ ਪੀ.ਡਬਲਯੂ.ਡੀ., ਜਸਪਾਲ ਸਿੰਘ ਲੋਕ ਨਿਰਮਾਣ ਵਿਭਾਗ, ਗੌਰਵ ਅਰੋੜਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੀ.ਡਬਲਯੂ.ਡੀ., ਬਲਬੀਰ ਸਿੰਘ ਕੰਬੋਜ ਕਰਮਚਾਰੀ ਦਲ, ਰਣਜੀਤ ਸਿੰਘ ਖਜaਾਨਾ ਦਫਤਰ, ਗੋਬਿੰਦ ਮੁਟਨੇਜਾ ਫੂਡ ਸਪਲਾਈ, ਕੁਲਦੀਪ ਸਿੰਘ ਫੂਡ ਸਪਲਾਈ, ਸੰਜੀਵ ਗੁਪਤਾ ਖੇਤੀਬਾੜੀ ਵਿਭਾਗ, ਅਨੂੰ ਅਰੋੜਾ ਲੋਕ ਨਿਰਮਾਣ ਵਿਭਾਗ, ਦਵਿੰਦਰ ਸਿੰਘ ਪ੍ਰਧਾਨ ਕਰ ਅਤੇ ਆਬਕਾਰੀ ਵਿਭਾਗ, ਗੁਰਜਿੰਦਰ ਸਿੰਘ ਰੋਡਵੇਜ ਆਦਿ ਵੱਖ ਵੱਖ ਵਿਭਾਗਾਂ ਦੇ ਸੈਕੜੇ ਮੁਲਾਜਮ ਵੱਡੀ ਗਿਣਤੀ ਵਿਚ ਹਾਜਰ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਡੱਟ ਕੇ ਨਾਹਰੇਬਾਜੀ ਅਤੇ ਪਿੱਟ ਸਿਆਪਾ ਕੀਤਾ ।