ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਬਲਾਕ ਫਿਰੋਜ਼ਪੁਰ-2 ਦੇ ਬੱਚਿਆਂ ਅਤੇ ਅਧਿਅਾਪਕਾਂ ਦੇ ਕਰਵਾਏ ਗਏ ਵਿੱਦਿਅਕ ਮੁਕਾਬਲੇ
ਫਿਰੋਜ਼ਪੁਰ 19 ਫਰਵਰੀ ( ) ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿ੍ਰਸ਼ਨ ਕੁਮਾਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਧੀਨ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸ਼੍ਰੀ ਪਰਦੀਪ ਸ਼ਰਮਾਂ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸ.ਸੁਖਵਿੰਦਰ ਸਿੰਘ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀਮਤੀ ਨਿਰਮਲ ਕਾਂਤਾ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਦੀ ਯੋਗ ਅਗਵਾਈ ਹੇਠ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਫਿਰੋਜ਼ਪੁਰ-2 ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਅਟਾਰੀ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਵੱਖ-2 ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।ਜਿਸ ਵਿੱਚ ਵਿਦਿਆਰਥੀਅਨਾਂ ਦੇ ਸੁੰਦਰ ਲਿਖਾਈ ਮੁਕਾਬਲੇ (ਪੰਜਾਬੀ,ਅੰਗਰੇਜੀ,ਹਿੰਦੀ),ਵਿਦਿਆਰਥੀਆਂ ਦੇ ਪੜ੍ਹਨ (ਪੰਜਾਬੀ,ਅੰਗਰੇਜੀ,ਹਿੰਦੀ),ਪਹਾੜਿਆਂ ਦੇ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ (ਪੰਜਾਬੀ,ਅੰਗਰੇਜੀ,ਹਿੰਦੀ) ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਦੱਸਦਿਆਂ ਬੀ.ਪੀ.ਈ.ਓ ਸ਼੍ਰੀ ਨਿਰਮਲ ਕਾਂਤਾ ਨੇ ਦੱਸਿਆ ਕਿ ਪੰੰਜਾਬੀ ਸੁਲੇਖ ਮੁਕਾਬਲੇ ਗੁਰਪ੍ਰੀਤ ਕੌਰ ਅਟਾਰੀ ਹਿੰਦੀ ਵਿੱਚ ਅਮਨਦੀਪ ਕੌਰ ਬਸਤੀ ਰਾਮ ਲਾਲ ਅੰਗਰੇਜੀ ਵਿੱਚ ਗੁਰਪ੍ਰੀਤ ਕੌਰ ਆਰਿਫ ਕੇ,ਕਲਮ ਸੁਲੇਖ ਵਿੱਚ ਅਮਨਦੀਪ ਕੌਰ ਆਸਲ ਅਤੇ ਪੜ੍ਹਨ ਦੇ ਮੁਕਾਬਲੇ ਵਿੱਚ ਪੰਜਾਬੀ ਵਿੱਚ ਜਸਪ੍ਰੀਤ ਕੌਰ ਹਾਕੇ ਵਾਲਾ ਹਿੰਦੀ ਵਿੱਚ ਤਾਨੀਆ ਬਸਤੀ ਨਿਜਾਮਦੀਨਵਾਲੀ ਅੰਗਰੇਜੀ ਵਿੱਚ ਅਮਨਦੀਪ ਕੌਰ ਬਸਤੀ ਉਦੋ ਵਾਲੀ ਪਹਾੜਿਆਂ ਦੇ ਮੁਕਾਬਲਿਆਂ ਵਿੱਚ ਪਹਿਲੀ ਜਮਾਤ ਦੇ ਤਰਨਪ੍ਰੀਤ ਜੈਮਲਵਾਲਾ ਨੇ 25 ਤੱਕ ਪਹਾੜੇ ਦੂਸਰੀ ਜਮਾਤ ਦੇ ਗੁਰਬੀਰ ਧੀਰਾ ਘਾਰਾ ਨੇ 25 ਤੀਸਰੀ ਜਮਾਤ ਦੇ ਵੰਸ਼ ਨੇ 39 ਤੱਕ ਚੌਥੀ ਜਮਾਤ ਦੇ ਗੁਰਪ੍ਰੀਤ ਭੱਦਰੂ ਨੇ 49 ਤੱਕ ਪੰਜਵੀਂ ਜਮਾਤ ਦੀ ਨੀਸ਼ਾਂ ਆਸਲ ਨੇ 39 ਤਕ ਪਹਾੜੇ ਸੁਣਾ ਕੇ ਜਮਾਤਵਾਰ ਪਹਿਲਾ ਸਥਾਨ ਹਾਸਲ ਕੀਤਾ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਪੰਜਾਬੀ ਵਿੱਚ ਹਰਜੀਤ ਸਿੰਘ ਸ.ਪ੍ਰ.ਸ.ਆਸਲ ਹਿੰਦੀ ਵਿੱਚ ਰਾਜੇਸ਼ ਕੁਮਾਰ ਗਿੱਲਾਂਵਾਲਾ ਅੰਗਰੇਜੀ ਵਿੱਚ ਮਨਪ੍ਰੀਤ ਕੌਰ ਚੱਕ ਹਾਮਦ ਅਤੇ ਕਲਮ ਸੁਲੇਖ ਮੁਕਾਬਲਿਆਂ ਵਿੱਚ ਇੰਦਰਜੀਤ ਕੌਰ ਬਸਤੀ ਉਦੋ ਵਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ।ਅੰਤ ਵਿੱਚ ਬੀ.ਪੀ.ਈ.ਓ ਸ਼੍ਰੀ ਨਿਰਮਲ ਕਾਂਤਾ ਨੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨਾਮ ਵੰਡੇ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।ਇਸ ਵਿੱਦਿਅਕ ਮੁਕਾਬਲਿਆਂ ਵਿੱਚ ਸੀ.ਐੱਚ.ਟੀ.ਅੰਮ੍ਰਿਤਪਾਲ ਸਿੰਘ ਬਰਾੜ,ਸਰੋਜ ਬਾਲਾ,ਸੰਤੋਸ਼ ਚੋਪੜਾ ਸੀਤਾ ਰਾਣੀ,ਵੀਰਾਂ ਕੌਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਬਲਾਕ ਮਾਸਟਰ ਟਰੇਨਰ ਸ਼੍ਰੀ ਵਿਨੋਦ ਕੁਮਾਰ ਗਰਗ ਅਤੇ ਸਮੂਹ ਅਧਿਆਪਕ ਹਾਜਰ ਸਨ