ਪ੍ਰੀਤ ਨਗਰ ਨੇੜੇ 2 ਸਾਈਕਲਾਂ 'ਤੇ ਜਾਂਦੇ ਵਿਦਿਆਰਥੀਆਂ ਨੂੰ ਵੀਰਵਾਰ ਦੀ ਸਵੇਰ ਇਕ ਸਕੂਲੀ ਬੱਸ ਨੇ ਟੱਕਰ ਮਾਰ ਦਿੱਤੀ
ਪ੍ਰੀਤ ਨਗਰ ਨੇੜੇ 2 ਸਾਈਕਲਾਂ 'ਤੇ ਜਾਂਦੇ ਵਿਦਿਆਰਥੀਆਂ ਨੂੰ ਵੀਰਵਾਰ ਦੀ ਸਵੇਰ ਇਕ ਸਕੂਲੀ ਬੱਸ ਨੇ ਟੱਕਰ ਮਾਰ ਦਿੱਤੀ
ਇਸ ਹਾਦਸੇ ਵਿਚ 9ਵੀਂ ਜਮਾਤ ਦੇ ਵਿਦਿਆਰਥੀ ਵਿਵੇਕ ਪੁੱਤਰ ਪਤਰਾਮ (ਉਮਰ ਕਰੀਬ 13 ਸਾਲ) ਦੀ ਮੌਤ ਹੋ ਗਈ, ਜਦਕਿ ਕਰੀਬ 10 ਸਾਲ ਦੇ ਵਿਦਿਆਰਥੀ ਅਰੁਣ ਪੁੱਤਰ ਕਾਲੀ ਚਰਨ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖਬਰ ਲਿਖੇ ਜਾਣ ਤੱਕ ਉਸਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਦੋਵੇਂ ਬੱਚੇ ਆਰ. ਐਸ. ਡੀ. ਕਾਲਜ ਫਿਰੋਜਪੁਰ ਸ਼ਹਿਰ ਦੇ ਪਿੱਛੇ ਦੇ ਏਰੀਆ ਦੇ ਰਹਿਣ ਵਾਲੇ ਹਨ ਅਤੇ ਰਿਸ਼ਤੇਦਾਰੀ ਵਿਚ ਇਕ ਹੀ ਪਰਿਵਾਰ ਦੇ ਮੈਂਬਰ ਹਨ। ਪਹਿਲਾਂ ਦੀ ਤਰ੍ਹਾਂ ਇਹ ਦੋਵੇਂ ਵੀਰਵਾਰ ਦੀ ਸਵੇਰੇ ਸਾਈਕਲ 'ਤੇ ਆਪਣੇ ਭੁੱਲਰ ਪਬਲਿਕ ਸਕੂਲ ਵਿਚ ਪੜ੍ਹਨ ਦੇ ਲਈ ਜਾ ਰਹੇ ਸਨ ਕਿ ਤੇਜ਼ ਰਫਤਾਰ ਅਤੇ ਲਾਪਰਵਾਹੀ ਦੇ ਨਾਲ ਆ ਰਹੀ ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਬਜੀਦਪੁਰ ਦੀ ਸਕੂਲੀ ਬੱਸ ਨੇ ਇਨ੍ਹਾਂ ਬੱਚਿਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।
ਇਸ ਹਾਦਸੇ ਨੂੰ ਲੈ ਕੇ ਫਿਰੋਜਪੁਰ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਅਨੁਸਾਰ ਬੱਸ ਡਰਾਈਵਰ ਬੜੀ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ ਅਤੇ ਉਸਨੂੰ ਅਵਾਜਾਂ ਦੇਣ 'ਤੇ ਵੀ ਉਸਨੇ ਬੱਸ ਨਹੀ ਰੋਕੀ।