ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਦੀਆਂ ਮਨਮਾਨੀਆਂ ਦੇ ਖਿਲਾਫ ਵਿਦਿਆਰਥੀਆਂ ਦੇ ਮਾਪਿਆਂ ਨੇ ਕੱਢਿਆ ਕੈਂਡਲ ਮਾਰਚ
ਫਿਰੋਜ਼ਪੁਰ 01 ਮਈ (ਏ. ਸੀ. ਚਾਵਲਾ) ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਦੀਆਂ ਮਨਮਾਨੀਆਂ ਦੇ ਖਿਲਾਫ ਵਿਦਿਆਰਥੀਆਂ ਦੇ ਮਾਪਿਆਂ ਨੇ ਪਾਰਕ ਮਾਡਲ ਟਾਊਨ ਫਿਰੋਜਪੁਰ ਸ਼ਹਿਰ ਵਿਖੇ ਇਕ ਅਹਿਮ ਮੀਟਿੰਗ ਤੋਂ ਬਾਅਦ ਸ਼ਹਿਰ ਇਕ ਕੈਂਡਲ ਮਾਰਚ ਕੱਢਿਆ ਗਿਆ ਜੋ ਪਾਰਕ ਮਾਡਲ ਟਾਊਨ ਤੋਂ ਸ਼ੁਰੂ ਹੋਇਆ ਤੇ ਸਾਰੇ ਸ਼ਹਿਰ ਅਤੇ ਬਾਜਾਰਾਂ ਵਿਚੋਂ ਇਹ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਫਿਰੋਜਪੁਰ ਸ਼ਹਿਰ ਅਤੇ ਛਾਉਣੀ ਪ੍ਰਾਈਵੇਟ ਸਕੂਲਾਂ ਵਿਚ ਪੜ•ਦੇ ਬੱਚਿਆਂ ਦੇ ਮਾਪਿਆਂ ਅਤੇ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਕੈਂਡਲ ਮਾਰਚ ਦੌਰਾਨ ਸੰਦੀਪ ਗੁਲਾਟੀ ਅਤੇ ਹੋਰਨਾਂ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਮਨਮਾਨੇ ਢੰਗ ਨਾਲ ਦਾਖਲਾ ਫੀਸਾਂ ਅਤੇ ਹੋਰ ਨਾਜ਼ਾਇਜ ਫੀਸਾਂ ਦੇ ਨਾਂ ਤੇ ਅੰਨੀ ਲੁੱਟ ਮਚਾਈ ਜਾ ਰਹੀ ਹੈ। ਹਰ ਸਾਲ ਫੀਸਾਂ ਵਿਚ ਬਹੁਤ ਜਿਆਦਾ ਵਾਧਾ ਕਰ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਕਿਤਾਬਾਂ ਅਤੇ ਵਰਦੀਆਂ ਵੀ ਸਕੂਲ ਵਿਚੋਂ ਹੀ ਜਾਂ ਆਪਣੀ ਮਨਮਰਜੀ ਦੀ ਦੁਕਾਨ ਤੋਂ ਲੈਣ ਲਈ ਹੀ ਮਜਬੂਰ ਕੀਤਾ ਜਾਂਦਾ ਹੈ। ਉਨ•ਾਂ ਨੇ ਕਿਹਾ ਕਿ ਉਹੀ ਕਿਤਾਬਾਂ ਅਤੇ ਵਰਦੀਆਂ ਜੇ ਬਾਜ਼ਾਰ ਵਿਚੋਂ ਖਰੀਦੀਆਂ ਜਾਣ ਤਾਂ ਸਕੂਲ ਨਾਲੋਂ ਕਾਫੀ ਸਸਤੀਆਂ ਮਿਲ ਜਾਂਦੀਆਂ ਹਨ। ਇਸ ਤੋਂ ਇਲਾਵਾ ਆਪਣੀ ਕਮੀਸ਼ਨ ਜਾਂ ਫਾਇਦੇ ਲਈ ਆਪਣੇ ਸਕੂਲ ਦੀ ਹੀ ਪਿਛਲੇ ਸਾਲ ਦੀ ਕਿਤਾਬ ਵੀ ਨਹੀਂ ਵਰਤਣ ਦਿੱਤੀ ਜਾਂਦੀ। ਉਨ•ਾਂ ਨੇ ਦੱÎਸਿਆ ਕਿ ਇਸੇ ਗੱਲ ਤੋਂ ਦੁਖੀ ਹੋ ਕੇ ਹੁਣ ਸਕੂਲ ਪ੍ਰਬੰਧਕਾਂ ਖਿਲਾਫ ਸੰਘਰਸ਼ ਦਾ ਰਾਹ ਫੜਿ•ਆ ਹੈ। ਇਸ ਮੌਕੇ ਨਰਸ਼ ਸੈਣੀ, ਸੰਦੀਪ ਕਟਾਰੀਆ, ਸੁਨੀਲ ਗੱਖੜ, ਗੁਰਪ੍ਰੀਤ ਸਿੰਘ, ਅਸ਼ਵਨੀ ਬਜਾਜ, ਮਨੀਸ਼ ਮੋਂਗਾ, ਸੰਦੀਪ ਗੁਲਾਟੀ, ਸ਼ਾਮ ਸੁੰਦਰ, ਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਪਰਵਿੰਦਰ ਕੁਮਾਰ ਅਤੇ ਹੋਰ ਵੀ ਸੈਂਕੜੇ ਲੋਕ ਹਾਜ਼ਰ ਸਨ।