ਪ੍ਰਧਾਨਮੰਤਰੀ ਮੋਦੀ ਦੀ ' ਬੇਟੀ ਬਚਾੳ, ਬੇਟੀ ਪੜ੍ਹਾੳ ' ਮੁਹਿਮ ਨੂੰ ਜ਼ਿਲਾ੍ਹ ਫਾਜ਼ਿਲਕਾ ਵਿਖੇ ਲੱਗਿਆ ਵੱਡਾ ਧੱਕਾ
ਮੁੰਡੇ ਦੀ ਚਾਹ ਵਿੱਚ 5 ਮਹੀਨੇ ਦੀ ਧੀ ਦਾ ਕੀਤਾ ਮਾਂ ਦੀ ਕੁੱਖ ਵਿੱਚ ਕਤਲ ।
ਨੁੰਹ ਨੇ ਸਹੁਰੇ ਪਰਿਵਾਰ ਤੇ ਲਾਏ ਅਨਜੰਮੀ ਧੀ ਨੂੰ ਕੁੱਖ ਵਿੱਚ ਮਾਰਣ ਦੇ ਸੰਗੀਨ ਆਰੋਪ ।
ਪਤੀ ਤੇ ਲਾਇਆ ਦੋਸ਼ : ਅੱਧੀ ਰਾਤ ਨੂੰ ਢਿੱਡ ਵਿੱਚ ਲੱਤਾਂ ਮੁਕੇ ਮਾਰ ਕੇ ਕੱਢਿਆ ਘਰੋ ਬਾਹਰ।
ਪੁਲਿਸ ਨੇ ਕੀਤਾ ਕੇਸ ਦਰਜ।
ਫਾਜ਼ਿਲਕਾ, 2 ਜੁਲਾਈ (ਵਿਨੀਤ ਅਰੋੜਾ) ਇੱਕ ਪਾਸੇ ਜਿੱਥੇ ਭਾਰਤ ਸਰਕਾਰ ਵੱਲੋ ਬੇਟੀ ਬਚਾਓ , ਬੇਟੀ ਪੜ੍ਹਾਓ ਅਭਿਆਨ ਦੇ ਤਹਿਤ ਬੇਟੀ ਨੂੰ ਬੇਟੇ ਦੇ ਬਰਾਬਰ ਦਰਜਾ ਅਤੇ ਮਾਨ ਸਨਮਾਨ ਦੇਣ ਲਈ ਅਨੇਕਾ ਪ੍ਰੋਗਰਾਮ ਚਲਾਕੇ ਲੋਕਾਂ ਨੂੰ ਜਾਗਰੂਕ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਲੜਕੀਆਂ ਵੱਲੋ ਆਪ ਵੀ ਸਿੱਖਿਆ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਮੁੰਡਿਆਂ ਨੂੰ ਪਿੱਛੇ ਛੱਡਕੇ ਇਹ ਸਾਬਤ ਕਰ ਦਿੱਤਾ ਹੈ ਲੜਕੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋ ਘੱਟ ਨਹੀਂ ਹਨ। ਪਰ ਇਸ ਸਭ ਦੇ ਬਾਵਜੂਦ ਸਾਡੇ ਅੱਜ ਦੇ ਅਤਿ ਆਧੁਨਿਕ ਸਮਾਜ ਵਿੱਚ ਵੀ ਕੁਝ ਰੂੜੀਵਾਦੀ ਲੋਕ ਕੁੜੀਆਂ ਦੀ ਬਜਾਏ ਮੁੰਡਿਆਂ ਦੇ ਜਨਮ ਨੂੰ ਜਿਆਦਾ ਤਵੱਜੋ ਦਿੰਦੇ ਹਨ । ਜਿਸਦੇ
ਚਲਦੇ ਕੰਨਿਆ ਭਰੂਣ ਹੱਤਿਆ ਦੇ ਮਾਮਲੇ ਲਗਾਤਾਰ ਸੁਰਖੀਆਂ ਵਿੱਚ ਆ ਰਹੇ ਹਨ ।
ਅੱਜ ਦੇ ਇਸ ਤਾਜੇ ਰੂਹ ਨੂੰ ਕੰਪਾ ਦੇਣ ਵਾਲੇ ਸਨਸਨੀਖੇਜ ਕੰਨਿਆ ਭਰੂਣ ਹੱਤਿਆ ਮਾਮਲੇ ਵਿੱਚ ਪਿੰਡ ਜੰਡਵਾਲਾ ਹਨੁਵੰਤਾ ਨਿਵਾਸੀ ਅਤੇ ਰਾਜਸਥਾਨ ਦੇ ਬਨਵਾਲਾ 'ਚ ਵਿਆਹੀ ਇੱਕ ਲੜਕੀ ਨੇ ਆਪਣੇ ਸਸੁਰਾਲੀਆਂ ਤੇ ਆਰੋਪ ਲਾਉਦੇ ਹੋਏ ਦੱਸਿਆ ਕਿ ਉਸਦੇ ਢਿੱਡ ਵਿੱਚ ਦੁਜੀ ਵਾਰ ਵੀ ਕੁੜੀ ਹੋਣ ਦਾ ਸਮਾਚਾਰ ਸੁਣ ਉਸਦੇ ਸਹੁਰੇ ਪਰਿਵਾਰ ਨੇ ਢਿੱਡ ਵਿੱਚ ਲੱਤਾ ਮਾਰ ਮਾਰ ਕੇ ਉਸਦੀ ਅਨਜੰਮੀ ਧੀ ਦੀ ਕੁੱਖ ਵਿੱਚ ਹੀ ਹੱਤਿਆ ਕਰ ਦਿੱਤੀ ਅਤੇ ਉਸਨੂੰ ਧੱਕੇ ਮਾਰ ਕੇ ਘੱਰੋ ਬੇਘਰ ਕਰ ਦਿਤਾ। ਜਖ਼ਮੀ ਤੀਵੀਂ ਨੂੰ ਉਸਦੇ ਪਰਿਜਨਾਂ ਨੇ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ, ਪਰ ਆਪਣੇਆਂ ਦੀ ਹੀ ਮਾਰ ਦਾ ਸ਼ਿਕਾਰ ਹੋਈ ਉਂਹ ਨੰਨੀ ਕਲੀ ਖਿੜਣ ਤੋ ਪਹਿਲਾ ਹੀ ਮੁਰਝਾ ਗਈ।
ਜਿਲਾ੍ਹ ਫਾਜ਼ਿਲਕਾ ਦੇ ਪਿੰਡ ਜੰਡਵਾਲਾ ਹਨੁਵੰਤਾ ਨਿਵਾਸੀ ਸੁਮਨ ਦੇ ਪਿਤਾ ਬ੍ਰ ਹਮਦੇਵ ਨੇ ਪੁਰੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂਨੇ ਆਪਣੀ ਧੀ ਦਾ ਵਿਆਹ ਕਰੀਬ 4 ਸਾਲ ਪਹਿਲਾ ਰਾਜਸਥਾਨ ਦੇ ਪਿੰਡ ਬਨਵਾਲਾ ਨਿਵਾਸੀ ਦਵਿੰਦਰ ਕੁਮਾਰ ਪੁੱਤ ਰਣਜੀਤ ਸਿੰਘ ਦੇ ਨਾਲ ਕੀਤਾ ਸੀ। ਵਿਆਹ ਦੇ ਕੁੱਝ ਮਹੀਨੇ ਬਾਅਦ ਜਦੋਂ ਉਹ ਗਰਭਵਤੀ ਹੋਈ ਤਾਂ ਉਸਦੇ ਸਹੁਰਾ-ਘਰ ਵਾਲੀਆਂ ਨੇ ਉਸਦੇ ਢਿੱਡ ਵਿੱਚ ਕੁੜੀ ਹੋਣ ਦਾ ਪਤਾ ਲਗਾਕੇ ਇਕ ਪ੍ਰਾਈਵੇਟ ਡਾਕਟਰ ਕੋਲੋ ਉਸਦਾ ਗਰਭਪਾਤ ਕਰਵਾ ਦਿੱਤਾ । ਇਸਦੇ ਕੁੱਝ ਸਮਾਂ ਬਾਅਦ ਸੁਮਨ ਫਿਰ ਤੋ ਗਰਭਵਤੀ ਹੋਈ ਅਤੇਂ ਉਸਦੇ ਘਰ ਇੱਕ ਧੀ ਨੇ ਜਨਮ ਲਿਆ, ਜੋ ਹੁਣ ਅਢਾਈ ਸਾਲ ਦੀ ਚੁਕੀ ਹੈ । ਬ੍ਰਹਮਦੇਵ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾ ਉਨ੍ਹਾਂ ਦੀ ਧੀ ਸੁਮਨ ਫਿਰ ਤੋ ਗਰਭਵਤੀ ਹੋਈ ਅਤੇ ਉਸਦੇ ਸਸੁਰਾਲੀਆਂ ਨੇ ਕੁਝ ਦਿਨ ਪਹਿਲਾ ਜਬਰਨ ਉਸਦਾ ਅਲਟਰਾਸਾਂਉਡ ਕਰਵਾਇਆ ਤਾਂ ਪਤਾ ਚੱਲਿਆਂ ਕਿ ਉਸਦੇ ਪੇਟ ਵਿੱਚ 5 ਮਹੀਨਿਆਂ ਦਾ ਕਨਿੰਆ ਭਰੂਣ ਪਲ ਰਿਹਾ ਹੈ ਤਾਂ ਉਹਨਾਂ ਸੁਮਨ ਤੇ ਗਰਭਪਾਤ ਕਰਾਉਣ ਦਾ ਦਬਾ ਬਣਾਉਂਣਾ ਸ਼ੁਰੂ ਕਰ ਦਿਤਾ। ਆਰੋਪਾਨੁਸਾਰ 27 ਜੂਨ ਨੂੰ ਉਸਦੇ ਸਹੁਰਾ-ਘਰ ਵਾਲੀਆਂ ਨੇ ਸੁਮਨ ਨਾਲ ਬੁਰੀ ਤਰ੍ਹਾਂ ਮਾਰ ਕੁੱਟ ਕੀਤੀ ਗਈ ਅਤੇ ਉਸਦੇ ਪੇਟ ਵਿੱਚ ਪਲ ਰਹੀ ਬੱਚੀ ਨੂੰ ਖਤਮ ਕਰਨ ਲਈ ਢਿੱਡ ਵਿੱਚ ਲੱਤਾ ਨਾਲ ਵਾਰ ਕੀਤੇ ਗਏ ਅਤੇ ਉਸਨੇ ਧੱਕੇ ਮਾਰ ਕੇ ਘੱਰੋ ਬੇਘਰ ਕਰ ਦਿਤਾ । ਜਿਵੇਂ ਤਿਵੇਂ ਕਰਕੇ ਰਾਤ ਦੇ ਸਮੇਂ ਸੁਮਨ ਅਚਾਡਿਕੀ ਪਿੰਡ ਵਿੱਚ ਪਹੁੰਚੀ ਤਾਂ ਉਸਦਾ ਪਿੱਛਾ ਕਰਦੇ ਹੋਏ ਆਏ ਉਸਦੇ ਸਸੁਰਾਲ ਵਾਲਿਆਂ ਨੇ ਅਚਾਡਿਕੀ ਦੇ ਬਸ ਸਟੇਂਡ ਉੱਤੇ ਵੀ ਰਾਤ ਦੇ ਸਮੇਂ ਉਸ ਨਾਲ ਮਾਰ ਕੁਟ ਕੀਤੀ। ਸੁਮਨ ਦੀ ਚੀਖ ਪੁਕਾਰ ਸੁਣਕੇ ਪਿੰਡ ਵਾਲੇ ਮੌਕੇ ਉੱਤੇ ਪੁੱਜੇ ਤਾਂ ਉਸਦੇ ਸਸੁਰਾਲੀ ਉੱਥੋ ਭੱਜ ਗਏ । ਬ੍ਰਹਮਦੇਵ ਨੇ ਦੱਸਿਆ ਕਿ ਪਿੰਡ ਵਾਲੇਆਂ ਨੇ ਇਸ ਗੱਲ ਦੀ ਸੂਚਨਾ ਉਨ੍ਹਾਂਨੂੰ ਦਿਤੀ ਤਾਂ ਉਂਹਨਾਂ ਮੋਕੇ ਤੇ ਪਹੁੰਚ ਕੇ 28 ਜੂਨ ਦੀ ਸਵੇਰ ਸੁਮਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ । ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ । ਪਰ ਢਿੱਡ ਵਿੱਚ ਜਿਆਦਾ ਦਰਦ ਹੋਣ ਕਾਰਨ ਸੁਮਨ ਦਾ ਪੰਜਵੇਂ ਮਹੀਨੇ ਵਿੱਚ ਹੀ ਪ੍ਰਸਵ ਹੋ ਗਿਆ ਅਤੇ ਢਿੱਡ ਵਿੱਚ ਪੱਲ ਰਹੀ ਉਸਦੀ ਧੀ ਨੇ ਪ੍ਰਾਣ ਤਿਆਗ ਦਿੱਤੇ । ਡਾਕਟਰਾਂ ਨੇ ਕਿਸੇ ਤਰ੍ਹਾਂ ਮਸ਼ਕਤ ਕਰਦੇ ਸੁਮਨ ਨੂੰ ਬਚਾ ਲਿਆ । ਪਰਿਜਨਾਂ ਨੇ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਉੱਤੇ ਥਾਨਾ ਪ੍ਰਭਾਰੀ ਅਤੇ ਏਅੇਸਆਈ ਬਲਦੇਵ ਸਿੰਘ ਹਸਪਤਾਲ ਪੁਜੇ ਅਤੇ ਸੁਮਨ ਦੇ ਪਰਿਜਨਾਂ ਦੇ ਬਿਆਨ ਕਲਮਬੱਧ ਕੀਤੇ । ਪਰਿਜਨਾਂ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿੱਚ ਸੁਮਨ ਦੇ ਪਤੀ ਦਵਿੰਦਰ, ਸੱਸ ਬਿਮਲਾ ਅਤੇ ਸਸੁਰ ਰਣਜੀਤ ਦੇ ਖਿਲਾਫ ਹੱਤਿਆ ਅਤੇ ਮਾਰ ਕੁੱਟ ਕਰਣ ਦਾ ਮਾਮਲਾ ਦਰਜ ਕਰਣ ਦੀ ਮੰਗ ਕੀਤੀ ਹੈ । ਦੁਜੇ ਪਾਸੇ ਪੁਲਿਸ ਨੇ ਜਖ਼ਮੀ ਸੁਮਨ ਦੇ ਬਿਆਨਾਂ ਉੱਤੇ ਉਸਦੇ ਸਸੁਰਾਲੀਆਂ ਦੇ ਖਿਲਾਫ ਭਾਂਦਸ ਦੀ ਧਾਰਾ 316 , 323, 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ