ਪੋਸਟ ਗਰੇਜੂਏਟ ਡਿਪਾਰਟਮੈਂਟ ਆਫ ਕਮਿਸਟਰੀ ਵੱਲੋਂ ਰਾਸ਼ਟਰੀ ਸੈਮੀਨਾਰ ਕਰਵਾਇਆ
ਫਿਰੋਜ਼ਪੁਰ 27 ਫਰਵਰੀ (): ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ ਦੀ ਯੋਗ ਅਗਵਾਈ ਵਿਚ ਵੱਖ ਵੱਖ ਗਤੀਵਿਧੀਆਂ ਵਿਚ ਸ਼ਾਮਲ ਹੈ। ਸਿੱਖਿਅਕ ਅਤੇ ਅਕਾਦਮਿਕ ਖੇਤਰਾਂ ਵਿਚ ਗਤੀਵਿਧੀਆਂ ਵਿਚ ਕਾਲਜ ਸਦਾ ਮੋਹਰੀ ਰਿਹਾ ਹੈ। ਇਸ ਸਥਿਤੀ ਨੁੰ ਬਰਕਰਾਰ ਰੱਖਦੇ ਹੋਏ ਬੀਤੇ ਦਿਨ ਪ੍ਰਿੰਸੀਪਲ ਡਾ. ਮਧੂ ਪਰਾਸ਼ਰ ਦੀ ਪ੍ਰਧਾਨਗੀ ਵਿਚ ਕਾਲਜ ਦੇ ਪੋਸਟ ਗਰੇਜੂਏਟ ਡਿਪਾਰਟਮੈਂਟ ਆਫ ਕਮਿਸਟਰੀ ਵੱਲੋਂ ਇਕ ਰਾਸ਼ਟਰੀ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ। ਇਸ ਸੈਮੀਨਾਰ ਦਾ ਵਿਸ਼ਾ “ਇਮੇਜਿੰਗ ਟ੍ਰੈਂਡਜ ਇਨ ਕੈਮਿਸਟਰੀ” ਸੀ। ਇਸ ਰਾਸ਼ਟਰੀ ਸੈਮੀਨਾਰ ਵਿਚ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਸਿੱਧੀ ਪ੍ਰਾਪਤ ਸਾਇੰਸਟਿਸ ਪ੍ਰੋ. ਕੇਕੇ ਭਸੀਨ ਪੰਜਾਬ ਯੂਨੀਵਰਸਿਟੀ ਚੰਡੀਗੜ• ਅਤੇ ਪ੍ਰੋ. ਪਵਨ ਕੁਮਾਰ ਸ਼ਰਮਾ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਰਿਸੋਰਸ ਪਰਸਨ ਦੇ ਰੂਪ ਵਿਚ ਪਹੁੰਚੇ। ਕਮਿਸਟਰੀ ਵਿਭਾਗ ਦੇ ਮੁੱਖੀ ਡਾ. ਅੰਜੂ ਗੁਪਤਾ ਨੇ ਦੱਸਿਆ ਕਿ 28 ਫਰਵਰੀ ਦਾ ਦਿਨ ਪੂਰੇ ਭਾਰਤ ਵਿਚ ਸਾਇੰਸ ਡੇ ਦੇ ਰੂਪ ਵਿਚ ਮਨਾਇਆ ਜਾਵੇਗਾ ਅਤੇ ਇਸ ਦੇ ਸਬੰਧ ਵਿਚ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ ਨੇ ਕਿਹਾ ਕਿ ਵਿਗਿਆਨ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਵਿਗਿਆਨ ਦੇ ਖੇਤਰ ਵਿਚ ਨਿੱਤ ਨਵੀਆਂ ਖੋਜਾਂ ਤੇ ਅਵਿਸ਼ਕਾਰ ਹੋ ਰਹੇ ਹਨ। ਨਵੀਆਂ ਨਵੀਆਂ ਪ੍ਰਵਿਰਤੀਆਂ Àਭਰ ਰਹੀਆਂ ਹਨ ਅਤੇ ਅਜਿਹੇ ਸੈਮੀਨਾਰ ਸਾਨੂੰ ਉਨ•ਾਂ ਨਵੇਂ ਅਵਿਸ਼ਕਾਰਾਂ ਅਤੇ ਉਭਰ ਦੀਆਂ ਪ੍ਰਵਿਰਤੀਆਂ ਤੋਂ ਜਾਣੂ ਕਰਵਾਉਂਦੇ ਹਨ। ਉਨ•ਾਂ ਕਿਹਾ ਕਿ ਸਾਡਾ ਕਾਲਜ ਵਿਗਿਆਨ ਨਾਲ ਜੁੜੇ ਮਹੱਤਵਪੂਰਨ ਮੁੱਦਿਆ ਤੇ ਸੈਮੀਨਾਰ ਅਤੇ ਹੋਰ ਗਤੀਵਿਧੀਆਂ ਲਈ ਸਦਾ ਯਤਨ ਕਰਦਾ ਹੈ। ਜ਼ਿਕਰਯੋਗ ਹੈ ਕਿ ਇਸ ਸੈਮੀਨਾਰ ਵਿਚ ਵਿਦਿਆਰਥੀਆਂ ਵੱਲੋਂ ਪੇਪਰ ਵੀ ਪੇਸ਼ ਕੀਤੇ ਗਏ ਅਤੇ ਉਨ•ਾਂ ਦੇ ਇਨ•ਾਂ ਸੋਧ ਪੱਤਰਾਂ ਨੂੰ ਇਕ ਪੁਸਤਕ ਦੇ ਰੂਪ ਵਿਚ ਸੰਕਲਿਤ ਕਰਕੇ ਉਸ ਨੂੰ ਰਿਲੀਜ਼ ਵੀ ਕੀਤਾ ਗਿਆ। ਕਾਲਜ ਦੇ ਸਾਇੰਸ ਵਿਭਾਗ ਨੂੰ ਯੂਜੀਸੀ ਵੱਲੋਂ ਸਟਾਰ ਡਿਵੈਲਪਮੈਂਟ ਦਾ ਦਰਜਾ ਮਿਲ ਚੁੱਕਿਆ ਹੈ।