Ferozepur News

ਪੋਲਿੰਗ ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਰੀ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਹਨ ਮਾਡਲ ਪੋਲਿੰਗ ਬੂਥ

ਪੋਲਿੰਗ ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਰੀ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਹਨ ਮਾਡਲ ਪੋਲਿੰਗ ਬੂਥ

ਪੋਲਿੰਗ ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਰੀ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਹਨ ਮਾਡਲ ਪੋਲਿੰਗ ਬੂਥ

ਫਿਰੋਜ਼ਪੁਰ 18 ਫਰਵਰੀ 2022 (    ) ਜ਼ਿਲ੍ਹੇ ਦੇ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਰੀ ਨੂੰ ਉਤਸ਼ਾਹਿਤ ਕਰਨ ਲਈ ਵੱਖਰੇ ਤੌਰ ਤੇ ਹੋਮ ਫਾਰ ਬਲਾਈਂਡ/ਪੀਡਬਲੂਡ/ਪਿੰਕ ਪੋਲਿੰਗ ਬੂਥ, ਬਾਰਡਰ ਪੋਲਿੰਗ ਬੂਥ ਅਤੇ ਗ੍ਰੀਨ ਪੋਲਿੰਗ ਬੂਥ ਬਣਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਡੀਸੀ ਮਾਡਲ ਸਕੂਲ ਫਿਰੋਜ਼ਪੁਰ ਛਾਉਣੀ ਅਤੇ ਸਰਕਾਰੀ ਸਕੂਲ ਲਲਚੀਆਂ, ਗੁਰੂਹਰਸਹਾਏ ਵਿਖੇ ਗ੍ਰੀਨ ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰਖਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਲਈ ਗ੍ਰੀਨ ਪੋਲਿੰਗ ਬੂਥ ਤਿਆਰ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਗ੍ਰੀਨ ਪੋਲਿੰਗ ਬੂਥਾਂ ਤੇ ਵੋਟ ਪਾਉਣ ਆਉਣ ਵਾਲੇ  ਪਹਿਲੀ ਕਤਾਰ ਦੇ ਵਿਅਕਤੀਆਂ  ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤਰ੍ਹਾਂ ਨਾਲ ਉਹ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਤਾ ਕਰਨਗੇ ਹੀ ਅਤੇ ਨਾਲ ਹੀ ਵਾਤਾਵਰਣ ਨੂੰ ਬਚਾਉਣ ਸਬੰਧੀ ਜਾਗਰੂਕ ਵੀ ਹੋਣਗੇ।

ਇਸੇ ਤਰ੍ਹਾਂ ਹੀ ਬਲਾਈਂਡ ਵੋਟਰ, ਪੀਡਬਲੂਡੀ ਵੋਟਰ ਅਤੇ ਮਹਿਲਾਂ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਰੀ ਨੂੰ ਉਤਸ਼ਾਹਿਤ ਕਰਨ ਲਈ ਆਰ.ਐਸ.ਡੀ ਕਾਲਜ ਫਿਰੋਜ਼ਪੁਰ ਸ਼ਹਿਰ ਵਿਖੇ ਹੋਮ ਫਾਰ ਬਲਾਈਂਡ/ਪੀਡਬਲੂਡ/ਪਿੰਕ ਪੋਲਿੰਗ ਬੂਥ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬਾਰਡਰ ਏਰੀਏ ਦੇ ਵੋਟਰਾਂ ਨੂੰ ਵੋਟ ਲਈ ਉਤਸ਼ਾਹਿਰ ਕਰਨ ਲਈ ਦੋਨਾ ਮੱਤੜ ਗੁਰੂਹਰਸਹਾਏ ਵਿਖੇ ਬਾਰਡਰ ਪੋਲਿੰਗ ਬੂਥ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰ.ਐਸ.ਡੀ ਕਾਲਜ ਫਿਰੋਜ਼ਪੁਰ ਅਤੇ ਦੋਨਾਂ ਮੱਤੜ ਗੁਰੂਹਰਸਹਾਏ ਵਿਖੇ ਪੋਲਿੰਗ ਬੂਥਾਂ ਤੇ ਮੈਡੀਕਲ ਕੈਂਪ ਦੀ ਸਹੂਲਤ ਵੀ ਹੋਵੇਗੀ। ਇਸ ਤੋਂ ਇਲਾਵਾ ਉਕਤ ਚਾਰੋ ਥਾਵਾਂ ਤੇ ਕੋਵਿਡ ਟੀਕਾਕਰਨ ਕੈਂਪ ਦੀ ਵੀ ਸੁਵਿਧਾ ਮਿਲੇਗੀ। ਉਨ੍ਹਾਂ ਦੱਸਿਆ ਕਿ ਲੋੜ ਪੈਣ ਤੇ ਸੀਨੀਅਰ ਸੀਟੀਜਨ ਅਤੇ ਪੀਡਬਲੂਡੀ ਵਿਅਕਤੀਆਂ ਲਈ ਲੈ ਕੇ ਆਉਣ ਤੇ ਛੱਡਣ ਜਾਣ ਲਈ ਈ-ਰਿਕਸ਼ਾ ਆਦਿ ਦੀ ਵੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਮਾਡਲ ਪੋਲਿੰਗ ਬੂਥ ਇਸ ਲਈ ਤਿਆਰ ਕੀਤੇ ਗਏ ਹਨ ਤਾਂ ਜੋ ਪੋਲਿੰਗ ਵਾਲੇ ਦਿਨ ਵੱਧ ਤੋਂ ਵੱਧ ਵੋਟਰ ਵੋਟ ਪਾਉਣ ਲਈ ਆਉਣ ਤੇ ਲੋਕਤੰਤਰ ਦੀ ਮਜਬੂਤੀ ਦੇ ਕੰਮ ਵਿਚ ਹਿੱਸਾ ਬਣਨ।

Related Articles

Leave a Reply

Your email address will not be published. Required fields are marked *

Check Also
Close
Back to top button