ਪੁਰਾਣੇ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਪੰਜਾਬ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਿੱਤਾ ਮੰਗ ਪੱਤਰ
19 ਮਾਰਚ 2023 ਨੂੰ ਸਾਂਝਾ ਫਰੰਟ ਸੰਗਰੂਰ ਵਿਖੇ ਕਰੇਗਾ ਰੋਸ ਰੈਲੀ
ਪੁਰਾਣੇ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਪੰਜਾਬ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਿੱਤਾ ਮੰਗ ਪੱਤਰ
17.07.2020 ਦਾ ਨੋਟੀਫਿਕੇਸ਼ਨ ਰੱਦ ਕਰਕੇ ਪੰਜਾਬ ਦਾ ਪੇਅ ਸਕੇਲ ਲਾਗੂ ਕਰਵਾਉਣ ਦੀ ਹੈ ਮੰਗ
19 ਮਾਰਚ 2023 ਨੂੰ ਸਾਂਝਾ ਫਰੰਟ ਸੰਗਰੂਰ ਵਿਖੇ ਕਰੇਗਾ ਰੋਸ ਰੈਲੀ
ਫਿਰੋਜ਼ਪੁਰ, 2.3.2023: ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਰਾਣੇ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਪੰਜਾਬ ਦੇ ਆਗੂ ਸ਼ਲਿੰਦਰ ਕੰਬੋਜ਼ ਨੇ ਦੱਸਿਆ ਕਿ ਅੱਜ ਫਰੰਟ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਨੂੰ 17.07.2020 ਦਾ ਨੋਟੀਫਿਕੇਸ਼ਨ ਰੱਦ ਕਰਕੇ ਪੰਜਾਬ ਦਾ ਪੇਅ-ਸਕੇਲ ਲਾਗੂ ਕਰਵਾਉਣ ਦੇ ਲਈ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ 17.07.2020 ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਇਸ ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਕੇਂਦਰ ਦੇ ਪੇਅ ਸਕੇਲ ਲਾਗੂ ਕਰ ਦਿੱਤੇ ਸਨ। ਅਸਲ ਵਿੱਚ ਇਹ ਨਾਂ ਕੇਂਦਰੀ ਪੇਅ ਸਕੇਲ ਹਨ ਤੇ ਨਾਂ ਹੀ ਪੰਜਾਬ ਦੇ ਪੇਅ ਸਕੇਲ।
ਇਹਨਾਂ ਮਨਘੜਤ ਪੇਅ ਸਕੇਲਾਂ ਨਾਲ ਨਵੇਂ ਭਰਤੀ ਮੁਲਾਜ਼ਮਾਂ ਤੇ ਪੁਰਾਣੇ ਮੁਲਾਜ਼ਮਾਂ ਵਿੱਚ ਤਨਖ਼ਾਹ ਵਿਚਲਾ ਪਾੜਾ ਬਹੁਤ ਵੱਧ ਗਿਆ ਹੈ। ਜਿਸ ਨਾਲ ਨਵੇਂ ਭਰਤੀ ਮੁਲਾਜ਼ਮਾਂ ਨੂੰ ਬਹੁਤ ਆਰਥਿਕ ਨੁਕਸਾਨ ਹੋ ਰਿਹਾ ਹੈ। ਇਹਨਾਂ ਮਾਰੂ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਵਾਸਤੇ ਉਹਨਾਂ ਨੇ 10 ਵੱਖ ਵੱਖ ਵਿਭਾਗਾਂ ਦੀਆਂ ਜਥੇਬਦੀਆਂ ਨੂੰ ਇਕੱਠਾ ਕਰਕੇ ਇਕ ਸਾਂਝਾ ਫਰੰਟ ਬਣਾਇਆ ਹੈ। ਜਿਸ ਵਿੱਚ 30000 ਦੇ ਲਗਭਗ ਮੁਲਾਜ਼ਮ ਹਨ। ਇਸ ਤਹਿਤ ਪੀੜਤ ਮੁਲਾਜ਼ਮ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇ ਰਹੇ ਹਨ।
ਉਹਨਾਂ ਕਿਹਾ ਕਿ ਜੇਕਰ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਇਸ ਸਾਂਝੇ ਫ਼ਰੰਟ ਵੱਲੋਂ 19 ਮਾਰਚ 2023 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਰੋਸ ਰੈਲੀ ਕੀਤੀ ਜਾਵੇਗੀ। ਇਸ ਸਮੇਂ ਸਾਜਨ ਸਿੰਘ,ਨਿਤਿਨ,ਅਨਿਲ ਕੁਮਾਰ, ਰਜਿੰਦਰ ਕੁਮਾਰ,ਮਨੋਜ ਕੁਮਾਰ,ਰਾਧਾ ਕੰਬੋਜ਼,ਰਾਕੇਸ਼ ਕੰਬੋਜ਼, ਗੁਰਪ੍ਰੀਤ ਸਿੰਘ,ਕੁਲਦੀਪ ਫ਼ਰਵਾ,ਗੁਰਚਰਨ ਸਿੰਘ ਆਦਿ ਸਾਥੀ ਮੌਜੂਦ ਰਹੇ।