ਪੀਜੀਆਈ ਸੈਟੇਲਾਈਟ ਸੈਂਟਰ ਦੀ ਟੈਂਡਰਿੰਗ ਪ੍ਰਕੀਰਿਆ ਹੋਈ ਸ਼ੁਰੂ, ਜਲਦ ਹੋਵੇਗੀ ਨਿਰਮਾਣ ਕਾਰਜ ਦੀ ਸ਼ੁਰੂਆਤ
490 ਕਰੋੜ ਦੀ ਲਾਗਤ ਨਾਲ 100 ਬੈੱਡ ਵਾਲਾ ਬਣੇਗਾ ਸੈਟੇਲਾਈਟ ਸੈਂਟਰ, ਬੈੱਡਾਂ ਦੀ ਕਪੈਸਿਟੀ 400 ਤੱਕ ਵਧਾਉਣ ਲਈ ਵੀ ਪਲਾਨ ਤਿਆਰ ਕੀਤਾ ਜਾਵੇਗਾ
ਫਿਰੋਜ਼ਪੁਰ 8 ਸਤੰਬਰ 2020 ਪੀਜੀਆਈ ਸੈਂਟਰ ਦੀ ਉਸਾਰੀ ਲਈ ਟੈਂਡਰਿੰਗ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਜਲਦ ਹੀ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਨੇ ਦਿੱਤੀ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਜਲਦ ਹੀ ਪੀਜੀਆਈ ਸੈਟੇਲਾਈਟ ਸੈਂਟਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਪ੍ਰਾਜੈਕਟ ਜੋ ਕਿ ਸਾਲ 2012 ਵਿੱਚ ਜਦੋਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ, ਉਦੋਂ ਪਾਸ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਅਕਾਲੀ ਬਾਜਪਾ ਦੀ ਸਰਕਾਰ ਹੋਣ ਕਾਰਨ ਇਸ ਪ੍ਰਾਜੈਕਟ ਲਈ ਪੀਜੀਆਈ ਮੈਨੇਜਮੈਂਟ ਨੂੰ ਜਮੀਨ ਨਾ ਦੇਣ ਕਾਰਨ ਇਹ ਪ੍ਰਾਜੈਕਟ ਕਾਫੀ ਸਮੇਂ ਲਈ ਵਿੱਚ ਹੀ ਰੁੱਕ ਗਿਆ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਦਿੱਨ ਰਾਤ ਮਿਹਨਤ ਕਰ ਕੇ ਇਸ ਪ੍ਰਾਜੈਕਟ ਲਈ ਜਮੀਨ ਪਾਸ ਕਰਵਾਈ ਗਈ ਅਤੇ ਮੈਨੇਜਮੈਂਟ ਨੂੰ ਸੋਂਪ ਦਿੱਤੀ ਗਈ ਹੈ ਅਤੇ ਹੁਣ ਇਸ ਦੀ ਟੈਂਡਰਿੰਗ ਪ੍ਰਕੀਰਿਆ ਸ਼ੁਰੂ ਹੋ ਗਈ ਹੈ ਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਪ੍ਰਾਜੈਕਟ ਲਈ ਇਨ੍ਹੀ ਮਿਹਨਤ ਇਸ ਲਈ ਕੀਤੀ ਜਾ ਰਹੀ ਹੈ ਕਿਊਂਕਿ ਫਿਰੋਜ਼ਪੁਰ ਵਿੱਚ ਪੀਜੀਆਈ ਲੈ ਕੇ ਆਉਣਾ ਸਿਰਫ ਉਨ੍ਹਾਂ ਦਾ ਸੁਫਨਾ ਹੀ ਨਹੀਂ ਹੈ ਬਲਕਿ ਇਹ ਹਰ ਫਿਰੋਜ਼ਪੁਰ ਵਾਸੀ ਦਾ ਸੁਫਨਾ ਹੈ, ਜਿਸ ਨੂੰ ਉਹ ਪੂਰਾ ਕਰ ਕੇ ਰਹਿਣਗੇ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਪੀਜੀਆਈ ਸੈਂਟਲਾਈਟ ਸੈਂਟਰ 490 ਕਰੋੜ ਦੀ ਲਾਗਤ ਨਾਲ ਤਿਆਰ ਕਰਵਾਇਆ ਜਾਣਾ ਹੈ, ਜਿਸ ਵਿੱਚੋਂ 350 ਕਰੋੜ ਰੁਪਏ ਨਾਲ ਬਿਲਡਿੰਗ ਤਿਆਰ ਹੋਵੇਗੀ ਅਤੇ ਬਾਕੀ ਦੇ ਪੈਸੇ ਮੈਡੀਕਲ ਸਮਾਨ ਆਦਿ ਤੇ ਖਰਚ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਪੀਜੀਆਈ ਸੈਟੇਲਾਈਟ ਸੈਂਟਰ 100 ਬੈੱਡ ਦੀ ਕਪੈਸਿਟੀ ਵਾਲਾ ਤਿਆਰ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਵਿੱਚ 400 ਬੈੱਡ ਦੀ ਕਪੈਸਿਟੀ ਲਈ ਵੀ ਪਲਾਨ ਤਿਆਰ ਕੀਤਾ ਜਾਵੇਗਾ ਜਿਸ ਨਾਲ ਇਹ ਪ੍ਰਾਜੈਕਟ ਕਰੀਬ 2000 ਕਰੋੜ ਦੀ ਲਾਗਤ ਤੱਕ ਪਹੁੰਚ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਪੀਜੀਆਈ ਸੈਟੇਲਾਈਟ ਸੈਂਟਰ ਦੀ ਚਾਰਦੀਵਾਰੀ ਲਈ ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ਤੇ 4.5 ਕਰੋੜ ਰੁਪਏ ਜਾਰੀ ਕਰ ਕੇ ਇਸ ਦੀ ਚਾਰਦੀਵਾਰੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਬਨਣ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਤਾ ਮਿਲਣਗੀਆਂ ਹੀ, ਬਲਕਿ ਇਸ ਦੇ ਨਾਲ ਨਾਲ ਸ਼ਹਿਰ ਦੇ ਨੋਜਵਾਨਾਂ ਨੂੰ ਵੱਡੇ ਪੱਧਰ ਤੇ ਰੁਜ਼ਗਾਰ ਵੀ ਮਿਲੇਗਾ। ਉਨ੍ਹਾਂ ਕਿਹਾ ਇਹ ਪ੍ਰਾਜੈਕਟ ਫਿਰੋਜ਼ਪੁਰ ਵਾਸੀਆਂ ਦੀ ਸਿਹਲ ਸਹੂਲਤ ਲਈ ਹੈ ਇਸ ਲਈ ਉਨ੍ਹਾਂ ਫਿਰੋਜ਼ਪੁਰ ਦੇ ਐਮਪੀ ਸ੍ਰ; ਸੁਖਬੀਰ ਸਿੰਘ ਬਾਦਲ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਯਤਨ ਕਰਨ ਤਾਂ ਜੋ ਫਿਰੋਜ਼ਪੁਰ ਵਾਸੀਆਂ ਦਾ ਭਲਾ ਹੋ ਸਕੇ ਤੇ ਲੋਕਾਂ ਨੂੰ ਮੈਡੀਕਲ ਸੇਵਾਵਾਂ ਲਈ ਕਿਸੇ ਹੋਰ ਸ਼ਹਿਰ ਜਾਣ ਦੀ ਲੋੜ ਨਾ ਪਵੇ।