News

ਪਿੰਡ ਗਹਿਰੀ ਦੇ ਕਰੀਬ ਇਕ ਦਰਜ਼ਨ ਪਰਿਵਾਰ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਪਿੰਡ ਗਹਿਰੀ ਦੇ ਕਰੀਬ ਇਕ ਦਰਜ਼ਨ ਪਰਿਵਾਰ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ

Ferozepur, March 12, 2020: ਅੱਜ ਕਾਂਗਰਸ ਅਤੇ ਅਕਾਲੀ ਦਲ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਪਿੰਡ ਗਹਿਰੀ ਦੇ ਕਰੀਬ ਇੱਕ ਦਰਜਨ ਪਰਿਵਾਰ ਦੋਹਾਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ “ਆਪ ” ਦੀ ਜ਼ੋਨ ਇੰਚਾਰਜ ਬੀਬੀ ਭੁਪਿੰਦਰ ਕੌਰ ਅਤੇ ਹਲਕਾ ਇੰਚਾਰਜ਼ ਮਲਕੀਤ ਥਿੰਦ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ । ਇਸ ਮੌਕੇ ਉਨ੍ਹਾਂ ਨਾਲ ਪਹੁੰਚੇ ਹੋਰ ਪਾਰਟੀ ਵਰਕਰਾਂ ਵਿੱਚ ਯੂਥ ਆਗੂ ਸੁਖਰਾਜ ਗੋਰਾ ,ਬਲਾਕ ਪ੍ਰਧਾਨ ਸੁਖਦੇਵ ਸਿੰਘ ਖ਼ਾਲਸਾ, ਬਲਾਕ ਪ੍ਰਧਾਨ ਤਰਸੇਮ ਲਾਲ ਕਪੂਰ, ਰਣਜੀਤ ਸਿੰਘ, ਰਾਮਪਾਲ ਆਜ਼ਾਦ, ਸਤਨਾਮ ਸਿੰਘ ,ਡਾਕਟਰ ਮੋਹਨ ਲਾਲ ,ਰਾਜੇਸ਼ ਬੱਟੀ ,ਸੁਖਬੀਰ ਸਿੰਘ ,ਬੋਹੜ ਸਿੰਘ ,ਰਾਮ ਮੁਹੰਮਦ ਸਿੰਘ ਅਤੇ ਜਗਜੀਤ ਸਿੰਘ ਵੀ ਮੋਜੂਦ ਸਨ । ਇਸ ਮੌਕੇ ਗੱਲਬਾਤ ਕਰਦਿਆਂ “ਆਪ ” ਆਗੂਆਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਸੱਤਰ ਸਾਲਾਂ ਤੋਂ ਕੀਤੀ ਗਈ ਲੁੱਟ ਤੋਂ ਪ੍ਰੇਸ਼ਾਨ ਪੰਜਾਬ ਵਾਸੀ ਹੁਣ ਤੀਜਾ ਬਦਲ ਚਾਹੁੰਦੇ ਹਨ ਅਤੇ ਇੱਕੋ ਇੱਕ ਆਮ ਆਦਮੀ ਪਾਰਟੀ ਹੈ ਜਿਸ ਨੇ ਦਿੱਲੀ ਵਿੱਚ ਆਪਣੇ ਕੰਮ ਦੇ ਬਲਬੂਤੇ ਅਤੇ ਵਿਕਾਸ ਕਰਕੇ ਤੀਜੀ ਵਾਰ ਸਰਕਾਰ ਬਣਾਈ ਹੈ ਇਸ ਲਈ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਵੱਡੇ ਬੁਹਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਪੰਜਾਬ ਵਿੱਚ ਵੀ ਦਿੱਲੀ ਵਾਂਗ ਵਿਕਾਸ ਹੋਵੇਗਾ ।
ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਸਰਦਾਰ ਸੂਬਾ ਸਿੰਘ ਗਹਿਰੀ, ਸੋਹਣ ਸਿੰਘ, ਗੁਰਜੰਟ ਸਿੰਘ ,ਵੀਰ ਸਿੰਘ ,ਰਾਜਾ ਸਿੰਘ ,ਗੇਲਾ ਸਿੰਘ, ਪਰਮਾਨੰਦ , ਸੁਦੇਸ਼ ਕੌਰ ,ਬਲਵੀਰ ਕੌਰ, ਅਤੇ ਸੀਬੋ ਬਾਈ ਸ਼ਾਮਿਲ

Related Articles

Leave a Comment

Back to top button
Close