ਨੋਨੀ ਮਾਨ ਵਲੋਂ ਪਿੰਡ ਬਾਘੂ ਵਾਲਾ ਵਿਖੇ ਵਿਕਾਸ ਕਾਰਜਾ ਦਾ ਉਦਘਾਟਨ
ਫਿਰੋਜ਼ਪੁਰ 13 ਅਪ੍ਰੈਲ (ਏ. ਸੀ. ਚਾਵਲਾ) ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਜਿੱਥੇ ਪਹਿਲਾ ਹੀ ਲੋਕ ਭਲਾਈ ਦੀਆ ਸਕੀਮਾ ਚਲਾ ਕੇ ਲੋਕਾਂ ਨੂੰ ਸਹੂਲਤਾ ਮੁਹੱਈਆ ਕਰਵਾਈਆ ਹਨ। ਓਥੇ ਹੁਣ ਪਿੰਡਾਂ ਦੇ ਬਹੁਪੱਖੀ ਵਿਕਾਸ ਲਈ ਸੂਬਾ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਹਨਾ ਸ਼ਬਦਾ ਦਾ ਪ੍ਰਗਟਾਵਾ ਹਲਕਾ ਗੁਰੂਹਰਸਹਾਏ ਦੇ ਮੁੱਖ ਸੇਵਾਦਾਰ ਵਰਦੇਵ ਸਿੰਘ ਨੋਨੀ ਮਾਨ ਨੇ ਪਿੰਡ ਬਾਘੂ ਵਾਲਾ ਵਿਖੇ ਸਰਪੰਚ ਜਸਵਿੰਦਰ ਸਿੰਘ ਸੰਧੂ ਵਲੋਂ ਕਰਵਾਏ ਗਏ ਵਿਕਾਸ ਕਾਰਜਾ ਦੇ ਉਦਘਾਟਨ ਉਪਰੰਤ ਕੀਤਾ। ਵਰਦੇਵ ਸਿੰਘ ਨੋਨੀ ਮਾਨ ਨੇ ਇਸ ਮੌਕੇ 3 ਲੱਖ ਰੁਪਏ ਦੀ ਲਾਗਤ ਨਾਲ ਪ੍ਰਾਇਮਰੀ ਸਕੂਲ ਦੀ ਚਾਰਦਿਵਾਰੀ ਅਤੇ 5 ਲੱਖ ਰੁਪਏ ਦੀ ਲਾਗਤ ਨਾਲ ਕੰਕਰੀਟ ਨਾਲ ਬਣਾਈ ਗਈ ਗਲੀ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਬਾਘੂ ਵਾਲਾ ਪੰਚਾਇਤ ਅਤੇ ਹੋਰਾ ਪਤਵੰਤਿਆ ਨੇ ਹੋਰ ਮੰਗਾਂ ਪ੍ਰਤੀ ਨੋਨੀ ਮਾਨ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਸਾਧੂ ਸਿੰਘ ਸਾਬਕਾ ਸਰਪੰਚ, ਸੰਦੀਪ ਸਿੰਘ, ਸੁਖਚੈਨ ਸਿੰਘ ਸੰਧੂ, ਓਮ ਪ੍ਰਕਾਸ਼ ਮੈਂਬਰ, ਸੁਖਦੇਵ ਸਿੰਘ ਮੈਂਬਰ, ਜੋਗਿੰਦਰ ਸਿੰਘ ਮੈਂਬਰ, ਗੁਰਮੀਤ ਕੌਰ ਮੈਂਬਰ, ਹਰਜਿੰਦਰਪਾਲ ਸਿੰਘ ਸੰਧੂ ਗੁਰੂ ਚੇਅਰਮੈਨ ਮਾਰਕੀਟ ਕਮੇਟੀ, ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਜਗਮੀਤ ਸਿੰਘ ਅਧਿਆਪਕ, ਹਰਦੇਵ ਸਿੰਘ ਸਰਪੰਚ ਨਿੱਝਰ, ਗੁਰਦਿੱਤ ਸਿੰਘ ਵਾਈਸ ਚੇਅਰਮੈਨ ਪੀ.ਏ.ਡੀ.ਬੀ, ਕ੍ਰਿਸ਼ਨ ਸਿੰਘ ਨੰਬਰਦਾਰ, ਸੁਰਜੀਤ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਹੈਪੀ ਬਰਾੜ, ਕਪਿਲ ਕੰਧਾਰੀ, ਸਿਕੰਦਰ ਸਿੰਘ ਅਨਮੋਲ ਸਮੇਤ ਕਈ ਹੋਰ ਹਾਜਰ ਸਨ।