ਨੋਜਵਾਨ ਸਿੱਖਿਅਤ ਵੋਟਰ ਲੋਕ ਸਭਾ ਚੋਣਾਂ ਦਾ ਪਰਵ ਮਨਾਉਣ ਘਰ-ਘਰ ਵਿੱਚ ਜਾਗਰੂਕਤਾ ਪੈਦਾ ਕਰਨ: ਬੀ.ਡੀ.ਪੀ.ਓ ਪ੍ਰਭਦੀਪ ਸਿੰਘ
ਤਰਕ ਭਰਪੂਰ ਗਿਆਨਵਾਨ ਨੋਜਵਾਨ ਹੀ ਦੇਸ਼ ਦੇ ਮਜ਼ਬੂਤ ਲੋਕਤੰਤਰ ਦੀ ਪਹਿਚਾਣ : ਡਾ: ਸਰਬਜੀਤ ਕੌਰ
ਨੋਜਵਾਨ ਸਿੱਖਿਅਤ ਵੋਟਰ ਲੋਕ ਸਭਾ ਚੋਣਾਂ ਦਾ ਪਰਵ ਮਨਾਉਣ ਘਰ-ਘਰ ਵਿੱਚ ਜਾਗਰੂਕਤਾ ਪੈਦਾ ਕਰਨ: ਬੀ.ਡੀ.ਪੀ.ਓ ਪ੍ਰਭਦੀਪ ਸਿੰਘ
ਤਰਕ ਭਰਪੂਰ ਗਿਆਨਵਾਨ ਨੋਜਵਾਨ ਹੀ ਦੇਸ਼ ਦੇ ਮਜ਼ਬੂਤ ਲੋਕਤੰਤਰ ਦੀ ਪਹਿਚਾਣ : ਡਾ: ਸਰਬਜੀਤ ਕੌਰ
27.3.2024: ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਮੋਹਨ ਕੇ ਹਿਠਾੜ ਵਿਖੇ ਵੋਟਰ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਪੰਜਾਬ ਵਿੱਚ ਆਉਂਦੇ ਜੂਨ ਮਹੀਨੇ ਵਿੱਚ ਲੋਕ ਸਭਾ ਦੇ ਵੋਟਿੰਗ ਹੋ ਰਹੇ ਹਨ, ਇਸ ਉਦੇਸ਼ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਗਗਨਦੀਪ ਸਿੰਘ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਹੀਦ ਊਧਮ ਸਿੰਘ ਕਾਲਜ,ਮੋਹਨ ਕੇ ਗੁਰੂਹਰਸਹਾਏ, ਦੁਆਰਾ ਲੋਕ ਸਭਾ ਚੋਣਾਂ -2024 ਦੇ ਸਨਮੁਖ ‘ ਲੋਕਤੰਤਰ ਵਿੱਚ ਨੋਜਵਾਨਾਂ ਦੀ ਭੂਮਿਕਾ ‘ ਵਿਸ਼ੇ ਤੇ ਵੋਟਰ ਜਾਗਰੂਕ ਸੈਮੀਨਾਰ ਪ੍ਰਿੰਸੀਪਲ ਡਾ ਸੁਨੀਲ ਖੋਸਲਾ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਜਾਗਰੂਕਤਾ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਸਰਬਜੀਤ ਕੌਰ ਪ੍ਰਿੰਸੀਪਲ ਗੁਰੂ ਰਾਮਦਾਸ ਐਜੂਕੇਸ਼ਨ ਕਾਲਜ ਜਲਾਲਾਬਾਦ, ਪ੍ਰਭਜੀਤ ਸਿੰਘ ਬੀ.ਡੀ.ਪੀ.ਓ ਗੁਰੂ ਹਰ ਸਹਾਏ, ਪਰਵਿੰਦਰ ਸਿੰਘ, ਮੈਡਮ ਰਿੰਕਲ ਮੁੰਜਾਲ ਅਤੇ ਸਵੀਪ ਟੀਮ ਮੋਜੂਦ ਸੀ। ਮੰਚ ਸੰਚਾਲਨ ਕਰ ਰਹੇ ਪ੍ਰੋ. ਰੀਨਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਆਏ ਹੋਏ ਮਹਿਮਾਨਾਂ ਦੀ ਜਾਣ-ਪਹਿਚਾਨ ਕਰਵਾਈ , ਡਾ.ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਵੋਟ ਦੀ ਮਹੱਤਤਾ ਨੂੰ ਬੜੀ ਗਹਿਰਾਈ ਨਾਲ ਸਮਝਾਇਆ, ਇਸ ਤੋਂ ਬਾਅਦ ਬੀ.ਡੀ.ਪੀ.ਓ ਸਰਦਾਰ ਪ੍ਰਭਜੀਤ ਸਿੰਘ ਜੀ ਨੇ ਵੀ ਨੋਜਵਾਨਾਂ ਨੂੰ ਵੋਟ ਪਾਉਣ ਅਤੇ ਘੱਟ ਵੋਟਿੰਗ ਖੇਤਰ ਦੀ ਪਹਿਚਾਣ ਕਰਕੇ ਭਾਰੀ ਮਤਦਾਨ ਕਰਵਾਉਣ ਪ੍ਰਤੀ ਉਤਸ਼ਾਹਿਤ ਕੀਤਾ, ਇਸ ਤੋਂ ਬਾਅਦ ਕਾਲਜ਼ ਦੇ ਪ੍ਰਿੰਸੀਪਲ ਡਾ. ਸੁਨੀਲ ਖੋਸਲਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਇਸ ਵੋਟ ਪਾਉਣ ਦੇ ਅਧਿਕਾਰ ਲਈ ਬੜੇ ਲੋਕਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ। ਇਸ ਲਈ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਅਜਾਈ ਨਹੀਂ ਗੁਵਾਉਣਾ ਚਾਹੀਦਾ, ਪ੍ਰਿੰਸੀਪਲ ਸਾਹਿਬਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਵੀਪ ਟੀਮ ਦੀ ਸ਼ਲਾਘਾ ਕੀਤੀ। ਇਸ ਸੈਮੀਨਾਰ ਦੇ ਨਾਲ –ਨਾਲ ਕਾਲਜ ਵਿੱਚ ਸਵੀਪ ਮਹਿੰਦੀ ਮੁਕਾਬਲਾ,ਰੰਗੋਲੀ ਸਜਾਉਣ ਦੇ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਗੁਰਮੀਤ ਸਿੰਘ ਦੁਅਰਾ ਸਵੀਪ ਵੋਟਰ ਪ੍ਰਣ ਕਰਵਾ ਕੇ ਲੋਕਤੰਤਰਿਤ ਪ੍ਰੰਪਰਾਵਾਂ ਤੇ ਮਾਣ ਮਹਿਸੂਸ ਕਰਵਾਇਆ ਇਸ ਸਮਾਗਮ ਅਸਿਸਟੈਂਟ ਪ੍ਰੋ: ਵਨਿਕਾ ,ਗੁਰੂ ਰਾਮਦਾਸ ਐਜੂਕੇਸ਼ਨ ਕਾਲਜ ਜਲਾਲਾਬਾਦ , ਗੁਰਦੀਪ ਸਿੰਘ ਦੀਪਾ ਕਾਰੀ ਸਾਰੀ, ,ਅੰਗਰੇਜ਼ੀ ਵਿਭਾਗ ਦੇ ਫੈਕਲਟੀ ਮੈਂਬਰਜ਼ ਸਮੇਤ ਜਸਵਿੰਦਰ ਸਿੰਘ, ਕਰਨਵੀਰ ਸਿੰਘ ਸੋਢੀ, ਹਰਮਨਪ੍ਰੀਤ ਸਿੰਘ ਸ਼ਾਮਿਲ ਸਨ।