ਨੈਸ਼ਨਲ ਅਚੀਵਮੈਂਟ ਸਰਵੇਂ ਦੀਅਾਂ ਤਿਅਾਰੀਅਾਂ ਸਬੰਧੀ ਕੀਤੀ ਅਹਿਮ ਮੀਟਿੰਗ
ਸਕੱਤਰ ਸਕੂਲ ਸਿੱਖਿਅਾ ਸ਼੍ਰੀ ਕ੍ਰਿਸ਼ਨ ਕੁਮਾਰ ਨੇ ੳੁਚੇਚੇ ਤੌਰ ਤੇ ਸ਼ਿਰਕਤ
ਨੈਸ਼ਨਲ ਅਚੀਵਮੈਂਟ ਸਰਵੇਂ ਦੀਅਾਂ ਤਿਅਾਰੀਅਾਂ ਸਬੰਧੀ ਕੀਤੀ ਅਹਿਮ ਮੀਟਿੰਗ
ਸਕੱਤਰ ਸਕੂਲ ਸਿੱਖਿਅਾ ਸ਼੍ਰੀ ਕ੍ਰਿਸ਼ਨ ਕੁਮਾਰ ਨੇ ੳੁਚੇਚੇ ਤੌਰ ਤੇ ਸ਼ਿਰਕਤ
ਫਿਰੋਜ਼ਪੁਰ 11 ਮਾਰਚ, 2020 ( )
ਨੈਸ਼ਨਲ ਅਚੀਵਮੈਂਟ ਸਰਵੇਂ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ ਅਤੇ ਮੋਗਾ ਦੀ ਅਹਿਮ ਮੀਟਿੰਗ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਵਿਖੇ ਕੀਤੀ ਗੲੀ। ਜਿਸ ਵਿੱਚ ਸਮੂਹ ਜ਼ਿਲ੍ਹਾ ਸਿੱਖਿਅਾ ਅਫ਼ਸਰ (ਸੈ.ਸਿੱ), (ਅੈ.ਸਿੱ) , ੳੁੱਪ ਜ਼ਿਲ੍ਹਾ ਸਿੱਖਿਅਾ ਅਫ਼ਸਰ( ਸੈ.ਸਿੱ), (ਅੈ.ਸਿੱ), ਸਮੂਹ ਬਲਾਕ ਪ੍ਰਾੲਿਮਰੀ ਸਿੱਖਿਅਾ ਅਫ਼ਸਰ,ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ ਦੀਅਾਂ ਟੀਮਾਂ ਅਤੇ ਡਾੲਿਟ ਪ੍ਰਿੰਸੀਪਲ ਸਾਹਿਬ ਹਾਜਰ ਸਨ। ੲਿਸ ਮੌਕੇ ਡਕਾਟਰ ਦਵਿੰਦਰ ਸਿੰਘ ਬੋਹਾ ਸਟੇਟ ਕੋਅਾਰਡੀਨੇਟ ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ ਅਤੇ ਡਾਕਟਰ ਜਰਨੈਲ ਸਿੰਘ ਕਾਲੇਕੇ ਸਹਾੲਿਕ ਡਾੲਿਰੈਕਟਰ ਨੇ ਪਹਿਲਾਂ ਹੋੲੇ ਨੈਸ਼ਨਲ ਅਚੀਵਮੈਂਟ ਸਰਵੇਂ ਬਾਰੇ ਵਿਸਥਾਰਪੂਰਵਕ ਵਿਸ਼ਲੇਸ਼ਣ ਕੀਤਾ ਅਤੇ ਹੁਣ ਹੋਣ ਵਾਲੇ ੲਿਸ ਸਰਵੇ ਦੀ ਤਿਅਾਰੀ ਲੲੀ ਪ੍ਰੇਰਿਤ ਕੀਤਾ ਗਿਅਾ। ੳੁਹਨਾਂ ਸਰਵੇ ਬਾਰੇ ਗੱਲਬਾਤ ਕਰਦਿਅਾਂ ਕਿਹਾ ਕਿ ਅਧਿਅਾਪਕਾਂ ਨੂੰ ਸਿੱਖਣ ਦੇ ਪਰਿਣਾਮ (ਲਰਨਿੰਗ ਅਾੳੂਟਕਮਜ਼) ਨੂੰ ਫੋਕਸ ਕਰਵਾੳੁਣ ਬਾਰੇ ਕਿਹਾ। ੲਿਸ ਮੀਟਿੰਗ ਵਿੱਚ ਸਕੱਤਰ ਸਕੂਲ ਸਿੱਖਿਅਾ ਸ਼੍ਰੀ ਕ੍ਰਿਸ਼ਨ ਕੁਮਾਰ ੳੁਚੇਚੇ ਤੌਰ ਤੇ ਪੁੱਜੇ। ੳੁਹਨਾਂ ਸਭ ਤੋਂ ਪਹਿਲਾਂ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਪ੍ਰਗਟ ਸਿੰਘ ਬਰਾੜ ਅਤੇ ਸਮੂਹ ਸਟਾਫ ਨੂੰ ਪਿਛਲੇ ਦਿਨੀਂ ਜੇ.ੲੀ.ੲੀ ਦੇ ਲ ਮੇਨ ਵਿੱਚੋਂ 29 ਬੱਚਿਅਾਂ ਦੀ ਸਿਲੈਕਸ਼ਨ ਹੋਣ ਤੇ ਵਧਾੲੀ ਦਿੱਤੀ। ੳੁਹਨਾਂ
ਨੈਸ਼ਨਲ ਅਚੀਵਮੈਂਟ ਸਰਵੇਂ ਬਾਰੇ ਗੱਲ ਕਰਦਿਅਾਂ ਕਿਹਾ ਕਿ ੲਿਸ ਸਮੇਂ ਬੱਚਿਅਾਂ ਨੂੰ ਵੱਧ ਤੋਂ ਵੱਧ ਤਿਅਾਰੀ ਕਰਵਾੲੀ ਜਾਵੇ ਤਾਂ ਜੋ ਰਾਸ਼ਟਰੀ ਪੱਧਰ ਤੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਮੋਗਾ ਸਿੱਖਣ ਦੇ ਪਰਿਣਾਮ (ਲਰਨਿੰਗ ਅਾੳੂਟਕਮਜ਼) ਵਿੱਚ ਚੰਗਾ ਸਥਾਨ ਹਾਸਲ ਕਰ ਸਕੇ। ੲਿਸ ਮੌਕੇ ੳੁਹਨਾਂ ਸਮੂਹ ਹਾਜ਼ਰੀਨ ਨੂੰ ਨੈਸ਼ਨਲ ਅਚੀਵਮੈਂਟ ਸਰਵੇਂ ਲੲੀ ਸ਼ੁੱਭ ਕਾਮਨਾਵਾਂ ਦਿੱਤੀਅਾਂ ਅਤੇ ਚੰਗੇ ਨਤੀਜਿਅਾਂ ਦੀ ਅਾਸ ਪ੍ਰਗਟ ਕੀਤੀ। ੲਿਸ ਮੌਕੇ ਰਜਿੰਦਰ ਸਿੰਘ ਚਾਨੀ ਮੁੱਖ ਬੁਲਾਰਾ ਸਕੂਲ ਸਿੱਖਿਅਾ ਵਿਭਾਗ ਪੰਜਾਬ, ਮੇਜਰ ਸਿੰਘ ਦਫਤਰ ਸਕੂਲ ਸਿੱਖਿਅਾ,ਜ਼ਿਲ੍ਹਾ ਸਿੱਖਿਅਾ ਅਫ਼ਸਰ ( ਸੈ.ਸਿੱ,ਅੈ.ਸਿੱ) ਫਿਰੋਜ਼ਪੁਰ ਸ਼੍ਰੀਮਤੀ ਕੁਲਵਿੰਦਰ ਕੌਰ,ਜ਼ਿਲ੍ਹਾ ਸਿੱਖਿਅਾ ਅਫ਼ਸਰ (ਅੈ.ਸਿੱ) ਮੋਗਾ ਸ.ਨੇਕ ਸਿੰਘ,ੳੁੱਪ ਜ਼ਿਲ੍ਹਾ ਸਿੱਖਿਅਾ ਅਫ਼ਸਰ ਫਿਰੋਜ਼ਪੁਰ ਸ.ਸੁਖਵਿੰਦਰ ਸਿੰਘ, ਸ਼੍ਰੀਮਤੀ ਰੁਪਿੰਦਰ ਕੌਰ,ੳੁੱਪ ਜ਼ਿਲ੍ਹਾ ਸਿੱਖਿਅਾ ਅਫ਼ਸਰ (ਸੈ.ਸਿੱ) ਸ਼੍ਰੀ ਕੋਮਲ ਅਰੋੜਾ,ਪ੍ਰਗਟ ਸਿੰਘ ਬਰਾੜ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ,ਸ਼੍ਰੀ ਮਹਿੰਦਰ ਸਿੰਘ ਸ਼ੈਲੀ ਜ਼ਿਲ਼੍ਹਾ ਕੋਅਾਰਡੀਨੇਟਰ ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ,ਜ਼ਿਲ਼੍ਹਾ ਕੋਅਾਰਡੀਨੇਟਰ ਮੋਗਾ ਸ਼੍ਰੀ ਮਨਮੀਤ ਸਿੰਘ ਰਾੲਿ,ਸ਼੍ਰੀ ਸੁਖਚੈਨ ਸਿੰਘ ਹੀਰਾ ਡਾੲੀਟ ਪ੍ਰਿੰਸੀਪਲ ,ਬਲਕਾਰ ਸਿੰਘ ਗਿੱਲ ਜ਼ਿਲ੍ਹਾ ਕੋਅਾਰਡੀਨੇਟਰ ਪ੍ਰਿੰਟ ਮੀਡੀਅਾ ,ਸ.ਸਰਬਜੀਤ ਸਿੰਘ ਭਾਵੜਾ ਜ਼ਿਲ੍ਹਾ ਕੋਅਾਰਡੀਨੇਟਰ ਸੋਸ਼ਲ ਮੀਡੀਅਾ ਜ਼ਿਲ਼੍ਹਾ ਫਿਰੋਜ਼ਪੁਰ, ਸ਼੍ਰੀ ਹਰਸ਼ ਕੁਮਾਰ ਗੋੲਿਲ ਸੋਸ਼ਲ ਮੀਡੀਅਾ ਜ਼ਿਲ਼੍ਹਾ ਮੋਗਾ ਅਾਦਿ ਹਾਜਰ ਸਨ।