ਨਹਿਰੂ ਯੁਵਾ ਕੇਂਦਰ ਵਲੋਂ ਭਰੂਣ ਹੱਤਿਆ, ਨਸ਼ੇ ਅਤੇ ਸਵੈ ਰੁਜ਼ਗਾਰ ਸਕੀਮਾਂ ਬਾਰੇ ਥੀਮ ਬੇਸਡ ਪ੍ਰੋਗਰਾਮ ਦਾ ਆਯੋਜਨ
ਫਿਰੋਜ਼ਪੁਰ 28 ਫਰਵਰੀ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋਂ ਅਜ਼ਾਦ ਯੂਥ ਕਲੱਬ ਫਿਰੋਜ਼ਸ਼ਾਹ, ਸੰਤ ਬਾਬਾ ਸੁੰਦਰ ਦਾਸ ਸਪੋਰਟਸ ਕਲੱਬ ਮਨਸੂਰ ਵਾਲ ਜ਼ੀਰਾ, ਸ੍ਰੀ ਗੁਰੂ ਨਾਨਕ ਦੇਵ ਯੂਥ ਕਲੱਬ ਦਰਵੇਸ਼ੇ ਕੇ ਵਲੋਂ ਥੀਮ ਬੇਸਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਨੇ ਕੀਤੀ। ਇਸ ਮੌਕੇ ਇੰਦਰਪਾਲ ਸਿੰਘ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ, ਦਰਸ਼ਨ ਸਿੰਘ ਸਿੱਧੂ ਡਾਇਰੈਕਟਰ ਸਵੈ. ਰੋਜ਼ਗਾਰ ਸਿਖਲਾਈ ਸੰਸਥਾ ਵੀ ਸ਼ਾਮਲ ਹੋਏ। ਇਨ•ਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਕਲੱਬ ਪ੍ਰਧਾਨ ਫਿਰੋਜ਼ਸ਼ਾਹ, ਰਘੁਬੀਰ ਸਿੰਘ ਕਲੱਬ ਪ੍ਰਧਾਨ ਮਨਸੂਰ ਵਾਲ ਕਲਾ, ਜਗਜੀਤ ਸਿੰਘ ਕਲੱਬ ਪ੍ਰਧਾਨ ਜਖਰਾਵਾ, ਕੁਲਦੀਪ ਸਿੰਘ ਸਰਪੰਚ ਫਿਰੋਜ਼ਸ਼ਾਹ, ਮੰਗਲ ਸਿੰਘ ਸਰਪੰਚ, ਜਸਪਾਲ ਸਿੰਘ ਸਿੰਘ ਪੰਨੂ ਚੇਅਰਮੈਨ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਬੁਲਾਰਿਆਂ ਵਲੋਂ ਭਰੂਣ ਹੱਤਿਆ, ਨਸ਼ੇ ਅਤੇ ਸਵੈ ਰੁਜ਼ਗਾਰ ਸਕੀਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਪੰਜਾਬ ਵਿਚ ਨੌਜ਼ਵਾਨਾਂ ਨੂੰ ਇਕੱਠੇ ਹੋ ਕੇ ਪੰਜਾਬੀਆਂ ਤੇ ਲੱਗੇ ਨਸ਼ੇਈ ਅਤੇ ਕੁੜੀ ਮਾਰ ਦੇ ਕਲੰਕ ਨੂੰ ਦੂਰ ਕਰਨਾ ਹੋਵੇਗਾ ਅਤੇ ਇਕ ਵਾਰ ਫਿਰ ਪੰਜਾਬ ਦੀ ਸਾਫ ਸੁਥਰੀ ਤਸਵੀਰ ਦੁਨੀਆਂ ਸਾਹਮਣੇ ਲਿਆਉਣੀ ਪਵੇਗੀ। ਉਨ•ਾਂ ਕਿਹਾ ਕਿ ਨਸ਼ੇ ਅਤੇ ਭਰੂਣ ਹੱਤਿਆ ਇਕ ਜੰਗਲ ਵਿਚ ਲੱਗੀ ਅੱਗ ਵਾਂਗ ਹੈ, ਜੋ ਕਿ ਵਾਰੀ-ਵਾਰੀ ਜੰਗਲ ਵਿਚ ਖੜੇ ਦਰੱਖਤਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੁਖਜੀਤ ਸਿੰਘ ਮੱਲੇਵਾਲਾ ਐਨ.ਵਾਈ.ਸੀ, ਜੁਗਰਾਜ ਸਿੰਘ ਨਾਮਧਾਰੀ, ਗੁਰਮੇਲ ਸਿੰਘ ਨਾਮਧਾਰੀ, ਕੁਲਦੀਪ ਸਿੰਘ ਅਕਾਲੀ ਆਗੂ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ।