ਨਸ਼ਿਆਂ ਦਾ ਸ਼ਿਕਾਰ ਲੋਕਾਂ ਨੂੰ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਵਿਚ ਦਾਖਲ ਕਰਵਾਇਆ ਜਾਵੇ— ਖਰਬੰਦਾ
ਫਿਰੋਜ਼ਪੁਰ 22 ਅਪ੍ਰੈਲ (ਮਦਨ ਲਾਲ ਤਿਵਾੜੀ) ਜਿਲ•ਾ ਰੈਡ ਕਰਾਸ ਸੰਸਥਾ ਫਿਰੋਜ਼ਪੁਰ ਦੀ ਮੀਟਿੰਗ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਿਲ•ਾ ਰੈਡ ਕਰਾਸ ਸੰਸਥਾ ਦੀ ਕਾਰਜਗੁਜਾਰੀ ਕੀਤੇ ਗਏ ਅਤੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਜਿਲ•ਾ ਪ੍ਰਸਾਸ਼ਨ ਵੱਲੋਂ ਅੰਧ ਵਿਦਿਆਲਿਆਂ ਫਿਰੋਜ਼ਪੁਰ ਸ਼ਹਿਰ ਨਜ਼ਦੀਕ ਚਲਾਏ ਜਾ ਰਹੇ, ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਵਿਚ ਨਸ਼ਾ ਛੱਡਣ ਵਾਲੇ ਮਰੀਜ਼ਾ ਨੂੰ ਦਾਖਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਇਸ ਮੌਕੇ ਬਿਰਧ ਆਸ਼ਰਮ ਦੇ ਕਮਰਿਆਂ ਵਿਚ ਹੋਰ ਸੁਧਾਰ ਅਤੇ ਰਸੋਈ ਬਣਾਉਣ ਦਾ ਨਿਰਣਾ ਵੀ ਲਿਆ ਗਿਆ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਨਸ਼ਾ ਛੁਡਾ ਕੇ ਉਨ•ਾਂ ਦੇ ਪੁਨਰਵਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ, ਜਿਸ ਲਈ ਜਿਲ•ਾ ਪੱਧਰ ਤੇ ਨਸ਼ਾ ਛੁਡਾਓ ਤੋ ਪੁਨਰਵਾਸ ਕੇਂਦਰ ਖੋਲਿਆ ਗਿਆ ਹੈ। ਉਨ•ਾਂ ਨਸ਼ਿਆਂ ਦੇ ਸ਼ਿਕਾਰ ਲੋਕਾਂ ਦੇ ਵਾਰਸਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਸ਼ਿਕਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਕੇਂਦਰ ਵਿਚ ਦਾਖਲ ਕਰਵਾਉਣ ਤਾਂ ਜੋਂ ਉਹ ਨਸ਼ੇ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਲਈ ਸਕੂਲ ਚਲਾਉਣ, ਫਿਜੀਓਥਰੈਪੀ ਸੈਂਟਰ, ਲੋੜਵੰਦਾਂ ਦੇ ਇਲਾਜ ਤੇ ਦਵਾਈਆਂ ਲਈ ਸਹਾਇਤਾ, ਖ਼ੂਨਦਾਨ ਕੈਂਪ ਲਗਾਉਣ, ਵਿਸ਼ੇਸ਼ ਲੋਕਾਂ ਵਾਲੇ ਲੋਕਾਂ ਲਈ ਸ਼ਨਾਖ਼ਤੀ ਕੈਂਪ ਲਗਾਉਣ, ਲੋੜ ਅਨੁਸਾਰ ਵਾਟਰ ਕੂਲਰ, ਆਰ.ਓ ਲਗਾਉਣ, ਗਰੀਬਾ ਲਈ ਕੰਬਲਾਂ/ਰਜਾਈਆਂ ਦੀ ਵੰਡ, ਬੇਟੀ ਬਚਾਓ ਬੇਟੀ ਪੜ•ਾਓ ਮੁਹਿੰਮ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ 8 ਮਈ ਨੂੰ ਮਨਾਏ ਜਾਣ ਵਾਲੇ ਵਿਸ਼ਵ ਰੈਡ ਕਰਾਸ ਦਿਵਸ ਸਬੰਧੀ ਸਨਮਾਨਿਤ ਕੀਤੇ ਜਾਣ ਵਾਲੇ ਕਲੱਬਾਂ, ਐਨ.ਜੀ.ਓਜ਼, ਸੰਸਥਾਵਾ ਅਧਿਕਾਰੀਆਂ ਆਦਿ ਦੇ ਨਾਵਾ ਦੀ ਤਜਵੀਜ਼ ਬਾਰੇ ਵੀ ਵਿਚਾਰ ਕੀਤੀ ਗਈ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ, ਸ੍ਰ.ਸੰਦੀਪ ਸਿੰਘ ਗੜਾ, ਐਸ.ਡੀ.ਐਮ ਫਿਰੋਜ਼ਪੁਰ, ਮਿਸ ਜਸਲੀਨ ਕੋਰ ਸੰਧੂ ਸਹਾਇਕ ਕਮਿਸ਼ਨਰ (ਜਨ:), ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ੍ਰੀ ਹਰੀਸ਼ ਮੌਗਾ, ਡਾ.ਪ੍ਰਦੀਪ ਅਗਰਵਾਲ ਐਸ.ਐਮ.ਓ, ਡਾ.ਰੇਨੂੰ ਸਿੰਗਲਾ, ਸ੍ਰ.ਇੰਦਰ ਸਿੰਘ ਗੋਗੀਆ, ਸ੍ਰੀ.ਏ.ਸੀ ਚਾਵਲਾ, ਤੋ ਇਲਾਵਾ ਸੰਸਥਾਂ ਦੇ ਸਮੂੰਹ ਸਰਕਾਰੀ ਤੇ ਗੈਰ ਸਰਕਾਰੀ ਮੈਬਰ ਹਾਜਰ ਸਨ।