ਨਵੇਂ ਪਦ ਉੱਨਤ ਪ੍ਰਿੰਸੀਪਲਾਂ ਨੂੰ ਸਨਮਾਨਿਤ
ਸ.ਸ.ਸ.ਸ(ਲੜਕੇ),ਮਲੋਟ ਵਿਖੇ ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਇਕਾਈ, ਸ਼੍ਰੀ ਮੁਕਤਸਰ ਸਾਹਿਬ ਦੀ ਇੱਕ ਮੀਟਿੰਗ ਹੋਈ। ਜਿਸ ਦੀ ਅਗਵਾਈ ਸ਼੍ਰੀ ਹਾਕਮ ਸਿੰਘ , ਪ੍ਰਧਾਨ ਲੈਕਚਰਾਰ ਯੂਨੀਅਨ ਨੇ ਕੀਤੀ। ਇਸ ਮੀਟਿੰਗ ਵਿੱਚ ਏ.ਸੀ.ਪੀ ਦੇ ਕੇਸ, 15 ਮੈਡੀਕਲ ਛੁੱਟੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਅਗਲੀ ਵਿਭਾਗ ਤਰੱਕੀ ਕਮੇਟੀ ਦੀ ਮੀਟਿੰਗ ਸੰਬੰਧੀ ਜਾਂਚ-ਪੜਤਾਲ ਕੀਤੀ ਅਤੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਸਕੂਲ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਆਸਾਮੀਆਂ ਲਈ ਡੀ.ਸੀ.ਪੀ ਜਲਦੀ ਤੋਂ ਜਲਦੀ ਕੀਤੀ ਜਾਵੇ, ਤਾਂ ਕਿ ਵਿੱਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾਂ ਹੋਵੇ। ਲਗਭਗ 400 ਸਕੂਲਾਂ ਵਿੱਚ ਅਜੇ ਤੱਕ ਵੀ ਪ੍ਰਿੰਸੀਪਲਾਂ ਦੀਆਂ ਆਸਾਮੀਆਂ ਖਾਲੀ ਹਨ। ਇਸ ਮੌਕੇ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਵੇਂ ਪਦ ਉੱਨਤ ਪ੍ਰਿੰਸੀਪਲ ਵਿਜੈ ਗਰਗ ਸ.ਸ.ਸ.ਸ(ਕੰਨਿਆਂ), ਮੰਡੀ ਹਰਜੀ ਰਾਮ,ਮਲੋਟ ਅਤੇ ਰੀਟਾ ਬਾਂਸਲ ਸ.ਸ.ਸ.ਸ, ਆਸਾਬੂਟਰ ਨੂੰ ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਇਕਾਈ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਸੰਧੂ,ਕ੍ਰਿਸ਼ਨ ਕੁਮਾਰ,ਅਮਰਜੀਤ ਸਿੰਘ,ਮਨੋਹਰ ਲਾਲ ਸ਼ਰਮਾ,ਨਰੇਸ਼ ਬਾਂਸਲ,ਹੇਮੰਤ ਕਮਰਾ,ਗੁਰਲਾਲ ਸਿੰਘ,ਖ਼ੇਮ ਰਾਜ ਗਰਗ,ਡਾ. ਹਰਿਭਜਨ ਸਿੰਘ,ਚਰਨ ਦਾਸ ਸ਼ਰਮਾ,ਨੈਬ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।