ਨਰਾਤਿਆਂ ਦੇ ਸ਼ੁੱਭ ਅਵਸਰ ਤੇ ਭਗਵਤੀ ਮਾਂ ਦੀ ਚੌਂਕੀ ਕਰਵਾਈ
ਦੁਰਗਾ ਭਜਨ ਮੰਡਲੀ ਨੇ ਸੁੰਦਰ ਸੁੰਦਰ ਭੇਟਾਂ ਗਾ ਕੇ ਸੰਗਤਾਂ ਨੂੰ ਨੱਚਣ ਲਈ ਕੀਤਾ ਮਜਬੂਰ
ਨਰਾਤਿਆਂ ਦੇ ਸ਼ੁੱਭ ਅਵਸਰ ਤੇ ਭਗਵਤੀ ਮਾਂ ਦੀ ਚੌਂਕੀ ਕਰਵਾਈ
-ਦੁਰਗਾ ਭਜਨ ਮੰਡਲੀ ਨੇ ਸੁੰਦਰ ਸੁੰਦਰ ਭੇਟਾਂ ਗਾ ਕੇ ਸੰਗਤਾਂ ਨੂੰ ਨੱਚਣ ਲਈ ਕੀਤਾ ਮਜਬੂਰ
ਫਿਰੋਜ਼ਪੁਰ, 2.10.2022:
ਸ਼ਹਿਰ ਵਿਖੇ ਸਥਿਤ ਜੈ ਮਾਂ ਲਕਸ਼ਮੀ ਇਨਕਲੇਵ ਕਾਲੋਨੀ ਵਿਖੇ ਕਾਲੋਨੀ ਨਿਵਾਸੀਆਂ ਵੱਲੋਂ ਨਰਾਤਿਆਂ ਦੇ ਸ਼ੁੱਭ ਅਵਸਰ ਤੇ ਭਗਵਤੀ ਮਾਂ ਦੀ ਚੌਂਕੀ ਕਰਵਾਈ ਗਈ । ਜਿਸ ਵਿਚ ਭਗਵਤੀ ਮਾਂ ਦਾ ਗੁਣਗਾਨ ਕਰਨ ਲਈ ਮੱਲਾਂਵਾਲਾ ਖਾਸ ਤੋਂ ਸ੍ਰੀ ਦੁਰਗਾ ਭਜਨ ਮੰਡਲੀ ਪਹੁੰਚੀ । ਮੰਡਲੀ ਦੇ ਮਹੰਤ ਸ੍ਰੀ ਰਮਨ ਕੁਮਾਰ ਸੇਠੀ ਅਤੇ ਆਏ ਭਗਤਾਂ ਵੱਲੋਂ ਮੰਗਲਾਚਾਰ ਗਾ ਕੇ ਭਗਵਤੀ ਮਾਂ ਦੀ ਚੌਂਕੀ ਦੀ ਸ਼ੁਰੂਆਤ ਕੀਤੀ ਗਈ ਅਤੇ ਉਸ ਤੋਂ ਬਾਅਦ ਗਣੇਸ਼ ਵੰਦਨਾ ਅਤੇ ਮਹਾਂਮਾਈ ਦੀਆਂ ਪੱਕੀਆਂ ਭੇਟਾਂ ਵੀ ਸੁਣਾਈਆਂ ਗਈਆਂ । ਮੰਡਲੀ ਦੇ ਭਗਤਾਂ ਵੱਲੋਂ ਸਾਡੇ ਘਰ ਜਗਰਾਤਾ ਹੋਇਆ ,ਨੀ ਮੈ ਨੱਚਣਾ ਸ਼ਾਮ ਦੇ ਨਾਲ ,ਰੰਗ ਬਰਸੇ ਦਰਬਾਰ,ਬੰਮ ਬੋਲੇ ਬੰਮ ਬੋਲੇ ਗਾ ਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਅਤੇ ਸੰਗਤਾਂ ਨੇ ਭਗਵਤੀ ਮਾਂ ਦੇ ਚਰਨਾਂ ਵਿੱਚ ਖ਼ੁਸ਼ੀਆਂ ਚਾਵਾਂ ਨਾਲ ਨੱਚ ਕੇ ਹਾਜ਼ਰੀ ਲਗਵਾਈ । ਪ੍ਰਬੰਧਕ ਕਮੇਟੀ ਦੇ ਆਗੂ ਅਰਮਾਨ ਗਲਹੋਤਰਾ ਨੇ ਦੱਸਿਆ ਕਿ ਹਰ ਸਾਲ ਹੀ ਨਰਾਤਿਆਂ ਦੇ ਸ਼ੁੱਭ ਅਵਸਰ ਤੇ ਕਲੋਨੀ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਭਗਵਤੀ ਮਾਂ ਦੀ ਚੌਂਕੀ ਕਰਵਾਈ ਜਾਂਦੀ ਹੈ ਜਿਸ ਲਈ ਕਲੋਨੀ ਨਿਵਾਸੀ ਉਨ੍ਹਾਂ ਨੂੰ ਭਰਪੂਰ ਸਹਿਯੋਗ ਕਰਦੇ ਹਨ । ਅਰਮਾਨ ਨੇ ਦੱਸਿਆ ਕਿ ਸਾਡੀ ਸਭ ਦੀ ਆਸਥਾ ਹੈ ਕਿ ਇਸ ਸ਼ੁਭ ਅਫਸਰ ਤੇ ਭਗਵਤੀ ਮਾਂ ਤੋਂ ਜੋ ਵੀ ਆਸ ਮੁਰਾਦ ਮੰਗੀ ਜਾਂਦੀ ਹੈ ਉਹ ਹਮੇਸ਼ਾਂ ਹੀ ਪੂਰੀ ਹੁੰਦੀ ਹੈ ਇਸ ਲਈ ਸਾਰੀ ਸੰਗਤ ਇਕੱਠੇ ਹੋ ਕੇ ਨਰਾਤਿਆਂ ਦੇ ਸ਼ੁੱਭ ਅਵਸਰ ਤੇ ਹਰ ਸਾਲ ਹੀ ਮਾਂ ਦੀ ਚੌਂਕੀ ਕਰਵਾਉਂਦੀ ਹੈ । ਇਸ ਸਮੇਂ ਵਿਪਨ ਗੁਲਾਟੀ,ਅਸ਼ੋਕ ਸੇਠੀ , ਰੋਹਿਤ ਕਟਾਰੀਆ, ਰਾਜੇਸ਼ ਅਰੋੜਾ,ਵਿਕਾਸ ਗਲਹੋਤਰਾ, ਸ਼ਿਵਮ ਬਜਾਜ,ਬੋਵਨ ਜੋਸ਼ੀ, ਦੀਪਕ ਕਾਲੀਆ ਵੱਲੋਂ
ਵੀ ਖੂਬ ਸੇਵਾ ਨਿਭਾਈ ਗਈ ।