ਨਰਕ ਭਰੀ ਜਿੰਦਗੀ ਗੁਜਾਰ ਰਹੇ ਨੇ ਬਾਗ ਵਾਲੀ ਬਸਤੀ ਦੋ ਲੋਕ
ਫ਼ਿਰੋਜ਼ਪੁਰ, 9 ਜੁਲਾਈ ()- ਫ਼ਿਰੋਜ਼ਪੁਰ ਸ਼ਹਿਰ ਦੀ ਬਸਤੀ ਬਾਗ ਵਾਲੀ 'ਚ ਸੀਵਰੇਜ਼ ਦਾ ਗੰਦਾ ਪਾਣੀ ਪਿਛਲੇ ਇਕ ਮਹੀਨੇ ਤੋਂ ਖੜਾ ਹੋਣ ਦੇ ਕਰਕੇ ਮੁਹਲਾ ਨਿਵਾਸੀ ਦੇ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ, ਜਿਸ ਕਰਕੇ ਲੋਕ ਨਰਕ ਭਰੀ ਜਿੰਦਗੀ ਗੁਜਾਰ ਰਹੇ ਹਨ। ਮੁਹੱਲਾ ਨਿਵਾਸੀ ਸੋਨੂੰ, ਵਿਜੇ ਗਿੱਲ, ਬੋਹੜ ਚੰਦ ਗਿੱਲ, ਬਬੂ ਪ੍ਰਧਾਨ, ਸੁਰਜੀਤ (ਕਾਕਾ) ਪ੍ਰਧਾਨ, ਅਮੋਲਕ ਗਿੱਲ, ਦੀਪੂ, ਰਾਜੂ ਨੇ ਦੱਸਿਆ ਕਿ ਰੋਜ਼ ਛੋਟੇ-ਛੋਟੇ ਬੱਚਿਆ ਨੂੰ ਸਕੂਲ ਜਾਣ ਲਈ ਇਸ ਗੰਦੇ ਪਾਣੀ ਦੇ ਵਿਚੋਂ ਦੀ ਲੰਘਣਾ ਪੈਂਦਾ ਹੈ, ਕਈ ਵਾਰ ਤਾਂ ਬੱਚੇ ਇਸ ਗੰਦੇ ਪਾਣੀ ਵਿੱਚ ਵੀ ਡਿੱਗ ਜਾਂਦੇ ਹਨ। ਉਨ•ਾਂ ਦੱਸਿਆ ਕਿ ਸੀਵਰੇਜ਼ ਦੇ ਪਾਣੀ ਦੀ ਸ਼ਿਕਾਇਤ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਈ ਵਾਰ ਕਰ ਚੁੱਕੇ ਹਨ, ਲੇਕਿਨ ਉਹ ਇਸ ਵੱਲ ਕੋਈ ਧਿਆਨ ਨਹੀ ਦੇ ਰਹੇ ਹਨ। ਸੀਵਰੇਜ਼ ਦੇ ਗੰਦੇ ਪਾਣੀ ਦੇ ਨਾਲ ਮੱਛਰਾ ਦੀ ਭਰਮਾਰ ਲਗੀ ਹੋਣ ਕਰਕੇ ਮਲੇਰੀਆਂ, ਡੇਂਗੂ ਆਦਿ ਭਿਆਨਕ ਬਿਮਾਰੀਆਂ ਦੇ ਪੈਦਾ ਹੋਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਮੁੱਹਲਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੀਵਰੇਜ਼ ਦੇ ਗੰਦੇ ਪਾਣੀ ਦਾ ਹਲ ਨਾ ਕੀਤਾ ਗਿਆ ਤਾਂ ਉਹ ਨਗਰ ਮੁੱਹਲਾ ਸਾਹਮਣੇ ਰੋਸ਼ ਧਰਨਾ ਦੇਣਗੇਂ।