Ferozepur News
ਨਗਰ ਕੌਂਸਲ ਵੱਲੋਂ ਇੰਡੀਅਨ ਸਵੱਛਤਾ ਲੀਗ ਤਹਿਤ ਸਵੱਛਤਾ ਰੈਲੀ ਦਾ ਆਯੋਜਨ
ਨਗਰ ਕੌਂਸਲ ਵੱਲੋਂ ਇੰਡੀਅਨ ਸਵੱਛਤਾ ਲੀਗ ਤਹਿਤ ਸਵੱਛਤਾ ਰੈਲੀ ਦਾ ਆਯੋਜਨ
-ਵਿਧਾਇਕ ਰਣਬੀਰ ਸਿੰਘ ਭੁਲਰ ਨੇ ਝੰਡੀ ਦੇ ਕੇ ਰੈਲੀ ਨੂੰ ਕੀਤਾ ਰਵਾਨਾ
-ਸਵੱਛਤਾ ਪ਼੍ਰਤੀ ਜਾਗਰੂਕ ਹੋ ਕੇ ਫਿਰੋਜ਼ਪੁਰ ਨੂੰ ਸੂਬੇ ਦਾ ਸੱਭ ਤੋਂ ਸਾਫ ਸੁਥਰਾ ਸ਼ਹਿਰ ਬਣਾਇਆ ਜਾ ਸਕਦਾ ਹੈ – ਭੁੱਲਰ
ਫਿਰੋਜ਼ਪੁਰ 17 ਸਤੰਬਰ ( ) ਦੇਸ਼ ਭਰ ਵਿਚ ਮਨਾਏ ਜਾ ਰਹੇ ਇੰਡੀਅਨ ਸਵੱਛਤਾ ਲੀਗ ਪ੍ਰੋਗਰਾਮ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਦੇ ਵੱਖ-ਵੱਖ ਸਕੂਲਾ, ਕਾਲਜਾਂ ਦੇ ਵਿਦਿਆਰਥੀਆਂ, ਸ਼ਹਿਰ ਦੇ ਨੋਜਵਾਨਾਂ, ਵਲੰਟੀਅਰਜ਼ ਅਤੇ ਵੱਖ ਵੱਖ ਸੰਸਥਾਵਾਂ ਦੇ ਮੈਂਬਰ ਦੇ ਇੱਕਠ ਨਾਲ ਵਿਸ਼ਾਲ ਸਵੱਛਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ: ਰਣਬੀਰ ਸਿੰਘ ਭੁੱਲਰ ਵੱਲੋਂ ਝੰਡੀ ਦੇਕੇ ਰਵਾਨਾ ਕੀਤਾ ਗਿਆ। ਇਹ ਸਵੱਛਤਾ ਰੈਲੀ ਮਿਊਂਸੀਪਲ ਪਾਰਕ ਤੋ ਪੰਚਵੱਟੀ ਹੋਟਲ ਤੱਕ ਕੱਢੀ ਗਈ। ਸਮੂਹ ਵਲੰਟੀਅਰਜ਼ ਵਲੋਂ ਇਸ ਰੈਲੀ ਵਿੱਚ ਫਿਰੋਜ਼ਪੁਰ ਸ਼ਹਿਰ ਨੂੰ ਸਾਫ-ਸੁਥਰਾ ਬਨਾਉਣ ਦੇ ਨਾਅਰੇ ਲਗਾ ਕੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ ਗਿਆ।
ਇਸ ਦੌਰਾਨ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਦਾ ਆਯੋਜਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਇੱਕਠੇ ਹੋ ਕੇ ਸ਼ਹਿਰ ਦੀ ਸਵੱਛਤਾ ਪ੍ਰਤੀ ਜਾਗਰੂਕ ਹੋਵਾਂਗੇ ਤਾਂ ਅਸੀ ਜਲਦ ਹੀ ਫਿਰੋਜ਼ਪੁਰ ਸ਼ਹਿਰ ਨੂੰ ਪੰਜਾਬ ਦਾ ਨੰਬਰ 1 ਸਾਫ-ਸੁਥਰਾ ਸ਼ਹਿਰ ਬਨਾ ਸਕਦੇ ਹਾਂ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਨੂੰ ਕੱਚਰਾ ਮੁੱਕਤ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰਨ, ਸਾਫ-ਸੁਥਰਾ ਅਤੇ ਹਰਿਆਂ-ਭਰਿਆਂ ਬਨਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਮੂਹ ਵਲੰਟੀਅਰ ਅਤੇ ਖਾਸ ਕਰਕੇ ਨਗਰ ਕੌਂਸਲ ਦੇ ਸਟਾਫ ਦੀ ਪ੍ਰਸ਼ੰਸ਼ਾ ਕਰਦੇ ਹੋਏ ਇਸ ਤਰ੍ਹਾ ਦੇ ਹੋਰ ਪ੍ਰੋਗਰਾਮ ਵੀ ਭੱਵਿਖ ਵਿੱਚ ਕਰਨ ਲਈ ਕਿਹਾ।
ਇਸ ਉਪਰੰਤ ਸਮੂਹ ਵਲੰਟੀਅਰ ਵੱਲੋਂ ਪੰਚਵਟੀ ਹਾਲ ਵਿਖੇ ਸਵੱਛਤਾ ਨਾਲ ਸਬੰਧਿਤ ਸੈਮੀਨਰ ਕਰਵਾਇਆ ਗਿਆ। ਇਸ ਦੋਰਾਨ ਗੁਰਿੰਦਰ ਸਿੰਘ ਚੀਫ ਸੈਨਟਰੀ ਇੰਸਪੈਕਟਰ ਅਤੇ ਗੁਰਦੇਵ ਸਿੰਘ ਪ੍ਰੋਗਰਾਮ ਕੁਆਡੀਨੇਟਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਸਮੂਹ ਸ਼ਖਸ਼ੀਅਤਾ ਨੂੰ ਜੀ ਆਇਆ ਕਿਹਾ ਗਿਆ ਅਤੇ ਸਵੱਛਤਾ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰਨ, ਕੱਚਰੇ ਨੂੰ ਸੈਗਰੀਗੇਸ਼ਨ ਕਰਨ, ਡਸਟਬਿਨ ਦੀ ਵਰਤੋ ਕਰਨ ਸਬੰਧੀ ਆਦਿ ਵਿਸ਼ਿਆਂ ਤੇ ਜਾਗਰੂਕ ਕੀਤਾ ਗਿਆ।
ਇਸ ਉਪਰੰਤ ਸਵੱਛ ਭਾਰਤ ਮਿਸ਼ਨ ਫਿਰੋਜ਼ਪੁਰ ਸ਼ਹਿਰ ਦੇ ਬਰੈਂਡ ਅੰਬੇਸਡਰ ਡਾ: ਕਮਲ ਬਾਗੀ ਵੱਲੋਂ ਵੀ ਸਵੱਛਤਾ ਪ੍ਰਤੀ ਸ਼ਹਿਰ ਵਾਸੀਆਂ ਨੂੰ ਸੁਨੇਹਾ ਦਿੱਤਾ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਮਿਊਂਸੀਪਲ ਇੰਜੀਨੀਅਰ ਸ਼੍ਰੀ ਚਰਨਪਾਲ ਸਿੰਘ, ਚੀਫ ਸੈਨਟਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਸਿੰਘ ਵੱਲੋਂ ਆਏ ਹੋਏ ਮੁੱਖ ਮਹਿਮਾਨ, ਪ੍ਰਧਾਨ ਪ੍ਰੈਸ ਕਲਬ ਅਤੇ ਫਿਰੋਜ਼ਪੁਰ ਸ਼ਹਿਰ ਦੀ ਸਵੱਛ ਸੋਲਜ਼ਰ ਟੀਮ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਤੋ ਇਲਾਵਾ ਵੱਖ-ਵੱਖ ਸਕੂਲਾ,ਕਾਲਜਾ ਦੇ ਵਿਦਿਆਰਥੀਆਂ ਨੂੰ ਵੀ ਸਨਮਾਨ ਚਿੰਨ ਦਿੱਤੇ ਗਏ।
ਇਸ ਮੋਕੇ ਚੇਅਰਮੈਨ ਬਲਰਾਜ ਸਿੰਘ ਕਟੋਰਾ, ਰਾਜ ਬਹਾਦਰ ਸਿੰਘ, ਅਮਰਿੰਦਰ ਬਰਾੜ, ਹਿਮਾਂਸ਼ੂ ਠੱਕਰ, ਗੋਪਾਲ ਗੁਪਤਾ, ਲਖਵਿੰਦਰ ਸਿੰਘ, ਸੁਰਜੀਤ ਵਿਲਾਸਰਾ, ਮਨਮੀਤ ਸਿੰਘ ਮਿੱਠੂ, ਰਿੰਕੂ ਸੋਢੀ, ਸਮੂਹ ਸੈਨਟਰੀ ਮੇਟ, ਸਮੂਹ ਸਫਾਈ ਸੇਵਕ (ਸਫਾਈ ਸੋਲਜ਼ਰ), ਸ਼੍ਰੀ ਸਿਮਰਨਜੀਤ ਸਿੰਘ, ਸਮੂਹ ਮੋਟੀਵੇਟਰ ਵੀ ਮੋਜੂਦ ਸਨ।